ਬੇਟੀ ਬਚਾਓ, ਬੇਟੀ ਪੜਾਓ ਤਹਿਤ ਜਾਗਰੂਕਤਾ ਰੈਲੀ ਕੱਢੀ

tarn taran photo pawan 01 ਭਾਰਤ ਸਰਕਾਰ ਦੇ ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਇਕਾਈ ਫ਼ਿਰੋਜ਼ਪੁਰ ਅਤੇ ਸ਼ਿਮਲਾ ਇਕਾਈ ਦੇ ਸਹਿਯੋਗ ਨਾਲ ਸ੍ਰੀ ਮਤੀ ਨੀਲਮ ਪਾਠਕ ਖੇਤਰੀ ਪ੍ਰਚਾਰ ਅਧਿਕਾਰੀ ਦੀ ਯੋਗ ਅਗਵਾਈ ਹੇਠ ਬੇਟੀ ਬਚਾਉ ਬੇਟੀ ਪੜਾਉ ਦੇ ਸੰਬੰਧ ਵਿਚ ਇਕ ਵਿਸ਼ਾਲ ਰੈਲੀ ਪਿੰਡ ਕੈਰੋਂ, ਜ਼ਿਲ੍ਹਾ ਤਰਨਤਾਰਨ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ। ਇਸ ਰੈਲੀ ਵਿਚ ਦਵਿੰਦਰਾ ਨਰਸਿੰਗ ਕਾਲਜਾ ਪੱਟੀ ਅਤੇ ਮਾਈ ਭਾਗੋ ਨਰਸਿੰਗ ਕਾਲਜ, ਤਰਨਤਾਰਨ ਅਤੇ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਸੀ.ਐਚ.ਸੀ., ਕੈਰੋਂ, ਤਰਨਤਾਰਨ ਦੇ ਐਸ.ਐਮ.ੳ., ਡਾ. ਪਵਨ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਪਿੰਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਰਵਾਨਾ ਕੀਤਾ। ਇਸ ਰੈਲੀ ਦਾ ਮੁੱਖ ਮੰਤਵ ”ਬੇਟੀ ਬਚਾਉ ਬੇਟੀ ਪੜਾਉ” ਦੇ ਨਾਅਰੇ ਵਿਦਿਆਰਥੀ ਤੇ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਮਾਜ ਵਿਚ ਹੋਰ ਕੁਰੀਤੀਆਂ ਜਿਨ੍ਹਾਂ ਵਿਚ ਕੰਨਿਆਂ ਭਰੂਣ ਹੱਤਿਆ ਦੀਆਂ ਤਖਤੀਆਂ ਹੱਥ ਵਿਚ ਫੜ੍ਹ ਕੇ ਲੋਕਾਂ ਨੂੰ ਇਹ ਪਾਪ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੇਟੀ ਅਤੇ ਬੇਟੇ ਵਿਚ ਕੋਈ ਵੀ ਅੰਤਰ ਨਾਂ ਰੱਖਣ ਦੀ ਲੋਕਾਂ ਨੂੰ ਅਪੀਲ ਕੀਤੀ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਅਖੀਰ ਵਿਚ ਇਹ ਰੇਲੀ ਪਿੰਡ ਦੀਆਂ ਸਾਰੀਆਂ ਗਲੀਆਂ ਵਿਚ ਵਾਪਸ ਉਪਰੰਤ ਸੀ ਐਚ ਸੀ, ਕੈਰੋਂ , ਤਰਨਤਾਰਨ ਵਿਖੇ ਸਮਾਪਤ ਹੋਈ।

ਤਰਨਤਾਰਨ (ਪਵਨ ਕੁਮਾਰ ਬੁੱਗੀ)

pawan5058@gmail.com

Welcome to Punjabi Akhbar

Install Punjabi Akhbar
×
Enable Notifications    OK No thanks