ਸਾਉਦੀ ਅਰਬ ਦੇ ਸ਼ਾਹੀ ਪਰਿਵਾਰ ਨੇ 9/11 ਹਮਲਿਆਂ ਲਈ ਅਲਕਾਇਦਾ ਨੂੰ ਦਿੱਤੀ ਸੀ ਵਿੱਤੀ ਮਦਦ

clark4-800x555ਇਕ ਸਨਸਨੀਖ਼ੇਜ਼ ਦਾਅਵੇ ‘ਚ ਅਲਕਾਇਦਾ ਦਾ ਅੱਤਵਾਦੀ ਅਤੇ ਸਾਜ਼ਸ਼ ਕਰਤਾ ਜਕਾਰੀਆ ਮੋਸਾਵੀ ਨੇ ਕਿਹਾ ਹੈ ਕਿ ਸਾਉਦੀ ਅਰਬ ਦੇ ਚੋਟੀ ਦੇ ਅਧਿਕਾਰੀ ਜਿਸ ‘ਚ ਸਾਉਦੀ ਸ਼ਾਹੀ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ, ਨੇ ਅੱਤਵਾਦੀ ਸੰਗਠਨ ਅਲਕਾਇਦਾ ਨੂੰ 9/11 ਹਮਲੇ ਲਈ ਵਿੱਤੀ ਮਦਦ ਦਿੱਤੀ ਸੀ। ਜਕਾਰੀਆ ਮੋਸਾਵੀ ਜੋ ਕਿ ਇਕ ਫਰਾਂਸੀਸੀ ਨਾਗਰਿਕ ਹੈ, ਨੇ ਇਹ ਦਾਅਵਾ 9/11 ਹਮਲੇ ਦੇ ਪੀੜਤਾਂ ਦੇ ਵਕੀਲਾਂ ਦੇ ਸਾਹਮਣੇ ਅਕਤੂਬਰ ਮਹੀਨੇ ‘ਚ ਇਕ ਗਵਾਹੀ ਦੌਰਾਨ ਕੀਤਾ। ਇਨ੍ਹਾਂ ਲੋਕਾਂ ਨੇ ਸਾਉਦੀ ਦੇ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ, ਸਾਉਦੀ ਅਰਬ ਵਲੋਂ ਇਸ ਮੁਕੱਦਮੇ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਹਮਲੇ ਦੇ ਪੀੜਤਾਂ ਦੇ ਵਕੀਲਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਕ ਨਵਾਂ ਸਬੂਤ ਹੈ, ਜਿਸ ‘ਚ ਸਾਉਦੀ ਏਜੰਟਾਂ ਨੇ ਹਾਈਜੈਕਰਾਂ ਨੂੰ ਸਿੱਧੇ ਤੌਰ ‘ਤੇ ਅਤੇ ਜਾਣਬੁੱਝ ਕੇ ਮਦਦ ਮੁਹੱਈਆ ਕਰਵਾਈ।

Install Punjabi Akhbar App

Install
×