ਬੱਚਿਆਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ- ਸਤਿਆਰਥੀ ਨੇ ਕੀਤੀ ਅੱਤਵਾਦੀਆਂ ਨੂੰ ਕੀਤੀ ਅਪੀਲ

kailsah141219ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਬਾਲ ਅਧਿਕਾਰ ਕਾਰਜਕਰਤਾ ਕੈਲਾਸ਼ ਸਤਿਆਰਥੀ ਨੇ ਪੇਸ਼ਾਵਰ ਦੇ ਸਕੂਲ ‘ਚ ਕੀਤੇ ਗਏ ਹਮਲੇ ਨੂੰ ‘ਪਾਪ ਕਰਮ’ ਦੱਸਦੇ ਹੋਏ ਅੱਤਵਾਦੀਆਂ ਨੂੰ ਬੱਚਿਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਅਤੇ ਵਿਸ਼ਵ ਸਮੂਹ ਨੂੰ ਅੱਤਵਾਦ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ। ਕੁਝ ਦਿਨ ਪਹਿਲਾ ਪਾਕਿਸਤਾਨ ਦੀ ਬਾਲ ਅਧਿਕਾਰ ਕਾਰਜਕਰਤਾ ਮਲਾਲਾ ਯੂਜ਼ਫਜਈ ਦੇ ਨਾਲ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੇ ਸਤਿਆਰਥੀ ਨੇ ਪੇਸ਼ਾਵਰ ਦੇ ਅੱਤਵਾਦੀ ਹਮਲੇ ਨੂੰ ਮਨੁੱਖਤਾ ਦੇ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਦੱਸਿਆ। ਉਨ੍ਹਾਂ ਨੇ ਇਸ ਜ਼ਾਲਮਾਨਾ ਘਟਨਾ ‘ਤੇ ਗੁੱਸਾ ਪ੍ਰਗਟ ਕਰਦੇ ਹੋਏ ਸਤਿਆਰਥੀ ਨੇ ਕਿਹਾ ਕਿ ਇਹ ਪਾਪ ਕਰਮ ਹੈ ਅਤੇ ਇਹ ਕਿਸੇ ਵੀ ਧਰਮ ਦੇ ਖਿਲਾਫ ਹੈ।

Install Punjabi Akhbar App

Install
×