ਸੁਧਾ ਸ਼ਰਮਾ ਦੇ ਪਲੇਠੇ ਬਾਲ ਸੰਗ੍ਰਹਿ – ਸਤਰੰਗੀ ਪੀਂਘ – ਦਾ ਲੋਕ ਅਰਪਣ’

DSC_0546lr

ਪੰਜਾਬੀ ਸਹਿਤ ਸਭਾ (ਰਜਿ) ਵੱਲੋਂ ਭਾਸ਼ਾ ਭਵਨ ਪਟਿਆਲ ਵਿਖੇ ਸੁਧਾ ਸ਼ਰਮਾ ਦੇ ਪਲੇਠੇ ਬਾਲ ਸੰਗ੍ਰਹਿ – ਸਤਰੰਗੀ ਪੀਂਘ – ਦਾ ਲੋਕ ਅਰਪਣ’ ਡਾਕਟਰ ਧਰਮਵੀਰ ਗਾਂਧੀ ਵੱਲੋਂ ਕੀਤਾ ਗਿਆ।

ਡੀ. ਦਰਸ਼ਨ ਸਿੰਘ ਆਸ਼ਟ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਾਦੇ-ਸੁੱਚੇ ਸਮਾਗਮ ਵਿੱਚ ਰਿਟਾ. ਕੈਪਟਨ ਭੁਪਿੰਦਰ ਪਾਲ, ਕੁਲਵੰਤ ਸਿੰਘ, ਸਤਿੰਦਰਪਾਲ ਕੌਰ ਵਾਲੀਆ, ਡਾ. ਪਰੀਤਇੰਦਰ ਸਿੰਘ, ਬਾਬੂ ਸਿੰਘ ਰਹਿਲ, ਦਵਿੰਦਰ ਪਟਿਆਲਵੀ ਅਤੇ ਬਹੁਤ ਸਾਰੇ ਪਤਵੰਤੇ ਸੱਜਣ, ਲਿਖਾਰੀ ਅਤੇ ਬੁੱਧੀਜੀਵੀ ਸ਼ਾਮਿਲ ਹੋਏ।

ਡਾਕਟਰ ਧਰਮਵੀਰ ਗਾਂਧੀ ਨੇ ਸਤਰੰਗੀ ਪੀਂਘ ਦੇ ਹਵਾਲੇ ਨਾਲ ਕਿਹਾ ਕਿ ਇਹ ਬਾਲ ਕਵਿਤਾਵਾਂ ਬਹੁਤ ਸਰਲ ਅਤੇ ਰੋਚਿਕ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ। ਉਹਨਾਂ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਵੀ ਤਰੰਨੁਮ ਵਿੱਚ ਪੇਸ਼ ਕਰਕੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਅਤੇ ਕਲਾ ਪ੍ਰੇਮੀਆਂ ਦਾ ਮਨ ਮੋਹ ਲਿਆ। ਕਰਨਾਲ (ਹਰਿਆਣਾ) ਤੋਂ ਹਰਿਆਣਾ ਸੰਸਕ੍ਰਿਤ ਅਕਾਦਮੀ ਵੱਲੋਂ ਪੁਰਸਕਰਿਤ ਉਘੇ ਵਿਦਵਾਨ ਡਾ. ਮਹਾਂਵੀਰ ਪ੍ਰਸਾਦ ਸ਼ਾਸਤਰੀ ਨੇ ਕਿਹਾ ਕਿ ਬੱਚਿਆਂ ਅਤੇ ਵੱਡਿਆਂ ਦੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਾਰਤੀ ਭਾਸ਼ਾਵਾਂ ਨੂੰ ਪ੍ਰਫੁਲਤ ਕਰਨਾ ਜ਼ਰੂਰੀ ਹੈ। ਉਘੇ ਲਿਖਾਰੀ ਅਤੇ ਬਜ਼ੁਰਗ ਸ. ਕੁਲਵੰਤ ਸਿੰਘ ਜੀ ਨੇ ਜੀਵਨ ਦੀ ਹਕੀਕਤ ਨੂੰ ਬਿਆਨ ਕਰਦੀ ਹੋਈ ਕਵਿਤਾ ਪੜ੍ਹੀ।

ਮਾਹੋਲ ਨੂੰ ਗ੍ਮਗੀਨ ਬਣਾਉਂਦਿਆਂ ਨੌਜਵਾਨ ਸ਼ਾਇਰ ਨਵਦੀਪ ਸਿੰਘ ਮੁੰਡੀ ਅਤੇ ਗੁਰਚਰਨ ਪਬਾਰਾਲੀ ਵੱਲੋਂ ਨੌਜਵਾਨ ਸ਼ਇਰ ਅਤੇ ਲਿਖਾਰੀ ਅੰਮ੍ਰਤਬੀਰ ਸਿੰਘ (ਆਫਰੋਜ਼ ਅੰਮ੍ਰਿਤ) ਦੇ ਅਚਾਨਕ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਦੁੱਖ ਬਿਆਨ ਕਰਦੀਆਂ ਅਤੇ ਅੱਜ ਦੇ ਨੌਜਵਾਨਾਂ ਨੂੰ ਸਹੀ ਸੇਧ ਦਿੰਦੀਆਂ ਨਜ਼ਮਾਂ ਵੀ ਪੜ੍ਹੀਆਂ।

ਹਰਮਨ ਰੇਡੀਓ ਆਸਟ੍ਰੇਲੀਆ ਦੀ ਤਰਫੋਂ ਪੁੱਜੇ ਸ੍ਰੀ ਮਨਵਿੰਦਰ ਜੀਤ ਸਿੰਘ ਨੇ ਆਫਰੋਜ਼ ਦੇ ਵਿਛੋੜੇ ਨੂੰ ਦੁਖਦਾਈ ਬਿਆਨਦਿਆਂ ਉਘੇ ਸਾਹਿਤ ਕਾਰਾਂ ਅਤੇ ਬਜ਼ੁਰਗ ਰਚਨਾਕਾਰਾਂ ਨੂੰ ਅਪੀਲ ਕੀਤੀ ਕਿ ਸਾਹਿਤ ਦੇ ਨਾਲ ਨਾਲ ਇਨਾਂ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ ਵੀ ਉਪਰਾਲੇ ਕੀਤੇ ਜਾਣ ਤਾਂ ਜੋ ਫੇਰ ਤੋਂ ਕਿਸੇ ਆਫਰੋਜ਼ ਅੰਮ੍ਰਿਤ ਨੂੰ ਸ੍ਮੇਂ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਰੁਖਸਤ ਨਾ ਹੋਣਾ ਪਵੇ.

Welcome to Punjabi Akhbar

Install Punjabi Akhbar
×
Enable Notifications    OK No thanks