ਇੰਟਰਟੇਨਮੈਂਟ ਗੂਰੂ ਨਿਊਜ਼ੀਲੈਂਡ ਅਤੇ ਇਮੀਗ੍ਰੇਸ਼ਨ ਗੁਰੂ ਨਿਊਜ਼ੀਲੈਂਡ ਵੱਲੋਂ ਪੰਜਾਬੀਆਂ ਦੇ ਦਿਲਾਂ ਉਤੇ ਸਭਿਆਚਾਰਕ ਗੀਤਾਂ ਤੇ ਪੰਜਾਬੀ ਫਿਲਮਾਂ ਰਾਹੀਂ ਰਾਜ ਕਰਨ ਵਾਲੇ ਗਾਇਕ ਤੇ ਨਾਇਕ ਹਰਭਜਨ ਮਾਨ ਅਤੇ ਉਨ੍ਹਾਂ ਦੇ ਛੋਟੇ ਭਰਾ ਗੁਰਸੇਵਕ ਮਾਨ ਦਾ ਇਕ ਲਾਈਵ ਸ਼ੋਅ 18 ਜੁਲਾਈ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇਮੀਗ੍ਰੇਸ਼ਨ ਗੁਰੂ ਦੇ ਡਾਇਰੈਕਟਰ ਜੈ ਬਾਠ ਨੇ ਪੰਜਾਬੀ ਮੀਡੀਆ ਅਤੇ ਆਪਣੇ ਸਪਾਂਸਰਾ ਦੇ ਸਹਿਯੋਗ ਨਾਲ ‘ਸਤਰੰਗੀ ਪੀਂਘ’ ਵਾਲਾ ਰੰਗਦਾਰ ਪੋਸਟਰ ਜਾਰੀ ਕੀਤਾ। ਸ਼ਾਮ ਠੀਕ 7 ਵਜੇ ਸ਼ੁਰੂ ਹੋਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਇਕ ਵਾਰ ਸਟੇਜ ਸ਼ੁਰੂ ਹੋਣ ਬਾਅਦ ਦੋਵੇਂ ਮਾਨ ਭਰਾ ਲਗਾਤਾਰ ਦੋ-ਤਿੰਨ ਘੰਟੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਸਰੋਤਿਆਂ ਦੇ ਲਈ ਕਾਰ ਪਾਰਕਿੰਗ ਦਾ ਫ੍ਰੀ ਪ੍ਰਬੰਧ ਕੀਤਾ ਗਿਆ ਹੈ ਅਤੇ ਖਾਣ-ਪੀਣ ਵਾਸਤੇ ਵੀ ਸਟਾਲ ਦਾ ਪ੍ਰਬੰਧ ਰਹੇਗਾ। ਜੈ ਬਾਠ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਯੋਗ ਵਿਚ ਬਹੁਤ ਸਾਰੇ ਸਪਾਂਸਰਜ਼ ਹਨ ਅਤੇ ਉਹ ਸਾਰਿਆਂ ਤੋਂ ਆਸ ਕਰਦੇ ਹਨ ਕਿ ਇਸ ਈਵੈਂਟ ਨੂੰ ਉਹ ਸਫਲ ਕਰਾਉਣ ਵਿਚ ਹਰ ਤਰ੍ਹਾਂ ਸਾਥ ਦੇਣਗੇ। ਅੱਜ ਪੋਸਟਰ ਜਾਰੀ ਕਰਨ ਵੇਲੇ ਪੰਜਾਬੀ ਪ੍ਰਿੰਟ ਮੀਡੀਆ, ਰੇਡੀਓ ਮੀਡੀਆ ਅਤੇ ਆਨ ਲਾਈਨ ਅਖਬਾਰਾਂ ਵਾਲੇ ਮੌਜੂਦ ਸਨ।