ਸਾਜਿਦ ਤਰਾਰ ਨੇ ਪਾਕਿਸਤਾਨ ਰਾਹਤ ਫੰਡ ‘ਚ ਭੇਜੇ 5 ਲੱਖ ਰੁਪਏ

ਵਾਸ਼ਿੰਗਟਨ ਡੀ. ਸੀ. 4 ਮਈ – ਅਮਰੀਕਾ ਦੀ ਉੱਘੀ ਸਖਸ਼ੀਅਤ ਸਾਜਿਦ ਤਰਾਰ ਜੋ ਕਿ ਅਮਰੀਕਾ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਡਵਾਈਜ਼ਰ ਅਤੇ ਮੁਸਲਿਮ ਫਾਰ ਟਰੰਪ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਾਜਿਦ ਤਰਾਰ ਵਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਹਤ ਫੰਡ ਵਿੱਚ ਪੰਜ ਲੱਖ ਰੁਪਏ ਭੇਜੇ ਹਨ। ਇਸ ਮੌਕੇ ਉਨ੍ਹਾਂ ਇਮਰਾਨ ਖਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਮਰਾਨ ਖਾਨ ਪਾਕਿਸਤਾਨ ਦੀ ਅਵਾਮ ਨਾਲ ਹਰ ਦੁੱਖ ਸੁੱਖ ਦੀ ਘੜੀ ਵਿੱਚ ਖੜ੍ਹੇ ਹਨ। ਉਹਨਾਂ ਦੀਆਂ ਸੁੱਖ ਸਹੂਲਤਾਂ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਵੈੱਬ ਪੋਰਟਲ ਵੀ ਲਾਂਚ ਕੀਤਾ ਹੈ ਜਿਸ ਤਹਿਤ ਲੋਕ ਕੈਸ਼ ਸਹੂਲਤ ਦਾ ਲਾਹਾ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਸਾਰ ਪੱਧਰੀ ਮਹਾਂਮਾਰੀ ਤੋਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਕੇ ਹੀ ਬਾਹਰ ਨਿਕਲ ਸਕਦੇ ਹਾਂ। ਸਾਨੂੰ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਾਜਿਦ ਤਰਾਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਸ ਨੇਕ ਕੰਮ ਲਈ ਬਹੁਤ ਸ਼ਲਾਘਾ ਕੀਤੀ ਤੇ ਉਨ੍ਹਾਂ ਨਾਲ ਹਰ ਪੱਖੋਂ ਨਾਲ ਖੜ੍ਹਨ ਦਾ ਤਹੱਈਆ ਕੀਤਾ।

Install Punjabi Akhbar App

Install
×