ਦਸਤਾਰ ਪਹਿਨ ਕਰਦਾ ਹੈ ਆਪਣੀ ਡਿਊਟੀ ਇਹ ਸਿੱਖ ਨੌਜਵਾਨ,ਆਸਟ੍ਰੇਲੀਅਨ ਫੌਜ ਦੀ ਸ਼ਾਨ ਹੈ

 

news satbir singh kahlon - 160712 IMG_9639
 ਕਨੇਡਾ, ਅਮਰੀਕਾ ਵਰਗੇ ਦੇਸ਼ ਦੀ ਫੌਜ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਦੇ ਹੱਕ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੀ ਫੌਜ ਵਿਚ ਕੈਡੇਟ ਅਫਸਰ ਸਤਬੀਰ ਸਿੰਘ ਕਾਹਲੋਂ ਫੌਜ ਦੀ ਸ਼ਾਨ ਬਣ ਗਿਆ ਹੈ। ਕਈ ਵੀਡੀਓਜ਼ ਲਈ ਉਸ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਹੈ ਅਤੇ ਸਤਬੀਰ ਨੂੰ ਫੌਜ ਦੀ ਵਿਭਿੰਨਤਾ ਦੀ ਮਿਸਾਲ ਮੰਨਿਆ ਜਾਂਦਾ ਹੈ।  ਆਸਟ੍ਰੇਲੀਆ ਫੌਜ ਵਿਚ ਵੱਖ-ਵੱਖ ਧਰਮਾਂ ਦੇ ਲੋਕ ਹਨ, ਜਿਨ੍ਹਾਂ ‘ਚੋਂ ਸਿੱਖ ਨੌਜਵਾਨ ਨੇ ਖਾਸ ਪਛਾਣ ਬਣਾਈ ਹੈ। ਸਤਬੀਰ 2006 ਵਿਚ ਭਾਰਤ ਤੋਂ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ  ਆਇਆ ਸੀ। ਪੜ੍ਹਾਈ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਕੰਮ ਕਰਨ ਉਪਰੰਤ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਸਰਕਾਰੀ ਬੱਸ ਦੀ ਨੌਕਰੀ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਕਾਪੂਕਾ ਵਿਚ ਉਸਨੇ ਫੌਜ ਦੀ ਸਿਖਲਾਈ ਪੂਰੀ ਕੀਤੀ ਅਤੇ ਉਸ ਦੌਰਾਨ ਵੀ ਉਹ ਸਵੇਰ ਨੂੰ ਜਲਦੀ ਉੱਠਦਾ ਸੀ ਤਾਂ ਕਿ ਉਸ ਨੂੰ ਜਲਦੀ ਉੱਠਣ ਦੀ ਆਦਤ ਪੈ ਜਾਵੇ। ਉਸਨੇ ਦੱਸਿਆ,”ਮੈਂ ਜਲਦੀ ਉੱਠ ਕੇ ਦਸਤਾਰ ਬੰਨ੍ਹਦਾ ਸੀ ਅਤੇ ਮੇਰੇ ਅਫਸਰ ਮੈਨੂੰ ਇਸ ਲਈ ਵਾਧੂ ਸਮਾਂ ਵੀ ਦਿੰਦੇ ਸਨ। ਉਨ੍ਹਾਂ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਮੈਂ ਸਿਖਲਾਈ ਦੌਰਾਨ ਵੀ ਦਸਤਾਰ ਬੰਨ੍ਹਣ ਲਈ ਸਮਾਂ ਕੱਢਦਾ ਹਾਂ।”
ਸਤਬੀਰ ਨੇ ਵੀਡੀਓ ਵਿਚ ਦੱਸਿਆ ਕਿ ਜਦ ਉਸ ਨੇ ਪਹਿਲੀ ਵਾਰੀ ਫੌਜ ਦੀ ਵਰਦੀ ਪਾਈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਜਦ ਉਸਨੇ ਵਰਦੀ ‘ਤੇ ਆਪਣਾ ਨਾਮ ਲਿਖਿਆ ਹੋਇਆ ਪੜ੍ਹਿਆ ਤਾਂ ਉਸਦਾ ਸੀਨਾ ਹੋਰ ਚੌੜਾ ਹੋ ਗਿਆ। ਉਸਨੇ ਕਿਹਾ ਕਿ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਵਿਤਕਰਾ ਕੀਤਾ ਜਾ ਰਿਹਾ ਹੈ।