ਵਿਸਮਾਦ ਟੂਰ: ਮਤਲਬ ਗੀਤ-ਸੰਗੀਤ, ਸੰਜੀਦਾ ਸਰੋਤੇ ਫੁੱਲ ਸਰੂਰ 

– ਸਤਿੰਦਰ ਸਰਤਾਜ਼ ਦੇ 10 ਮਈ ਨੂੰ ਗ੍ਰੇਟ ਹਾਲ ਔਕਲੈਂਡ ਸਿਟੀ ਵਾਲੇ ਸ਼ੋਅ ਦਾ ਰੰਗਦਾਰ ਪੋਸਟਰ ਜਾਰੀ

  • ਸੰਨੀ ਸਿੰਘ ਤੇ ਹਰਪਾਲ ਲੋਹੀ ਲਿਆ ਰਹੇ ਹਨ ਸ਼ਾਨਦਾਰ ਸ਼ਾਮ
NZ PIC 18 March-2
(ਸਤਿੰਦਰ ਸਰਤਾਜ ਦੇ ਔਕਲੈਂਡ ਸ਼ੋਅ ਦਾ ਪੋਸਟਰ ਜਾਰੀ ਕਰਦੇ ਹੋਏ ਪੰਜਾਬੀ ਮੀਡੀਆ ਕਰਮੀ ਅਤੇ ਸਪਾਂਸਰਜ਼)

ਔਕਲੈਂਡ 18 ਮਾਰਚ -ਪਰਿਵਾਰਕ ਗੀਤ, ਮਧੁਰ ਸੰਗੀਤ, ਸਹਿਜਤਾ ਭਰੀ ਸਟੇਜ ਅਤੇ ਸੰਜੀਦਾ ਸਰੋਤਿਆਂ ਦਾ ਪੰਡਾਲ ਹੋਵੇ ਤਾਂ ਜਿਸ ਕਲਾਕਾਰ ਨੂੰ ਸਟੇਜ ਉਤੇ ਵੇਖਣ ਦੀ ਚਾਹ ਹੋਵੇਗੀ ਉਸਦਾ ਨਾਂਅ ਸਤਿੰਦਰ ਸਰਤਾਜ ਹੋਵੇਗਾ। ਜਿਵੇਂ-ਜਿਵੇਂ ਆਧੁਨਿਕਤਾ ਬਦਲਦੀ ਹੈ ਉਵੇਂ-ਉਵੇਂ ਕਲਾਕਾਰਾਂ ਦੇ ਸੰਗੀਤਕ ਉਪਕਰਣ ਵੀ ਬਿਹਤਰੀਨ ਥੀਏਟਰ ਦੀ ਮੰਗ ਕਰਦੇ ਹਨ ਜਿੱਥੇ ਸੰਗੀਤ ਦੇ ਸੁਰ ਮੋਤੀਆਂ ਵਾਂਗ ਤੁਹਾਡੇ ਕੰਨਾਂ ਦੇ ਵਿਚ ਸੰਗੀਤਕ ਰਸ ਘੋਲਣ। ਇਕ ਅਜਿਹਾ ਹੀ ਸ਼ਾਨਦਾਰ ਸ਼ੋਅ ਜਿਸ ਨੂੰ ਵਿਸਮਾਦ ਟੂਰ ਦਾ ਨਾਂਅ ਦਿੱਤਾ ਗਿਆ ਹੈ, ਲੈ ਕੇ ਆ ਰਹੇ ਸੰਨੀ ਸਿੰਘ ਵਰਲਡ ਟਰੈਵਲ ਅਤੇ ਵਰਲਡ ਵਾਈਡ ਇਮੀਗ੍ਰੇਸ਼ਨ ਵਾਲੇ ਸੰਨੀ ਸਿੰਘ ਜਿਨ੍ਹਾਂ ਦਾ ਸਾਥ ਦੇ ਰਹੇ ਹਨ ਹਰਪਾਲ ਸਿੰਘ ਪਾਲ ਲੋਹੀ। ਇਸ ਸ਼ੋਅ ਦੇ ਵਿਚ ਗੀਤ-ਸੰਗੀਤ ਦੇ ਨਾਲ-ਨਾਲ ਸੰਜੀਦਾ ਸਰੋਤੇ ਭਰਪੂਰ ਸਰੂਰ ਦਾ ਆਨੰਦ ਮਾਨਣਗੇ। ਪਰਿਵਾਰਕ ਸ਼ੋਆਂ ਦੇ ਲਈ ਗਾਇਕ ਸਤਿੰਦਰ ਸਰਤਾਜ ਦਾ ਇਕ ਵੱਖਰਾ ਮੁਕਾਮ ਹੈ।

ਸਤਿੰਦਰ ਸਰਤਾਜ ਦਾ ਇਹ ਸ਼ੋਅ ਇਸ ਵਾਰ ‘ਗ੍ਰੇਟ ਹਾਲ’ ਕੁਈਨ ਸਟ੍ਰੀਟ ਔਕਲੈਂਡ ਸਿਟੀ ਵਿਕੇ 10 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ 7.00 ਵਜੇ ਕਰਵਾਇਆ ਜਾ ਰਿਹਾ ਹੈ। ਅੱਜ ਇਸ ਸ਼ੋਅ ਦਾ ਰੰਗਦਾਰ ਪੋਸਟਰ ਲਾਇਲਪੁਰ ਸਵੀਚਟਸ ਬੌਟਨੀ ਟਾਊ੍ਵਨ ਵਿਖੇ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਅਤੇ ਸਪਾਂਸਰਜ਼ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਇਸ ਸ਼ੋਅ ਦੀਆਂ ਟਿਕਟਾਂ ਵਿੱਕਰੀ ਜਾਰੀ ਹੋ ਚੁੱਕੀ ਹੈ। ਬਿਹਤਰੀਨ ਸਾਊਂਡ ਅਤੇ ਸਿਟਿੰਗ ਪਲੈਨ ਦਾ ਪ੍ਰਬੰਧ ਕਰ ਲਿਆ ਗਿਆ ਹੈ।

ਵਲਿੰਗਟਨ ਦੀਆਂ ਪੰਜਾਬਣਾਂ ਨੇ ਲਿਆ 12 ਮਈ ਨੂੰ ‘ਵਲਿੰਗਟਨ ਸ਼ੋਅ’

ਦੇਸ਼ ਦੀ ਰਾਜਧਾਨੀ ਰਹਿੰਦੀਆਂ ਪੰਜਾਬਣਾਂ ਨੇ ਇਕ ਕਦਮ ਅਗਾਂਹ ਭਰਦਿਆਂ ਪਹਿਲੀ ਵਾਰ ਇਕ ਵੱਡੇ ਸ਼ੋਅ ਨੂੰ ਹੱਥ ਪਾਇਆ ਹੈ। ਸ੍ਰੀਮਤੀ ਨਵਨੀਤ ਕੌਰ ਵੜੈਚ ਨੇ ‘ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ’ ਦੇ ਸਹਿਯੋਗ ਨਾਲ 12 ਮਈ ਨੂੰ ਇਹ ਸ਼ੋਅ ਨੂੰ ਟਾਊਨ ਹਾਲ, 32 ਲੇਇੰਗਜ਼ ਸਟ੍ਰੀਟ ਲੋਅਰ ਹੱਟ ਵਿਖੇ ਕਰਵਾਇਆ ਜਾਏਗਾ।

Welcome to Punjabi Akhbar

Install Punjabi Akhbar
×
Enable Notifications    OK No thanks