12 ਅਗਸਤ ਨੂੰ ਸੁਰਾਂ ‘ਤੇ ਸੂਫੀ ਗਾਇਕੀ ਦਾ ਸੰਗਮ: ਨਿਊਜ਼ੀਲੈਂਡ ‘ਚ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਦਾ ਪੋਸਟਰ ਮੀਡੀਆ ਕਰਮੀਆਂ ਵੱਲੋਂ ਜਾਰੀ

NZ PIC 12 June-2

ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਅਤੇ ਸੰਗੀਤਕ ਸੁਰਾਂ ਦਾ ਪੀ.ਐਚ.ਡੀ. ਤੱਕ ਬੋਧ ਰੱਖਣ ਵਾਲੇ ਡਾ. ਸਤਿੰਦਰ ਸਰਤਾਜ ਦਾ 12 ਅਗਸਤ ਦਿਨ ਸ਼ੁੱਕਰਵਾਰ ਨੂੰ ਇਥੇ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਸ਼ਾਮ 7 ਵਜੇ ਲਾਈਵ ਸ਼ੋਅ ਹੋ ਰਿਹਾ। ਵਰਲਡ ਟ੍ਰੈਵਲ ਮੈਨੁਰੇਵਾ ਵਾਲੇ ਸ. ਸੰਨੀ ਸਿੰਘ ਇਹ ਸ਼ੋਅ ਆਪਣੇ ਸਪਾਂਸਰਜ਼ ਅਤੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਆਯੋਜਿਤ ਕਰ ਰਹੇ ਹਨ। ਅੱਜ ਇਸ ਸ਼ੋਅ ਸਬੰਧੀ ਰੰਗਦਾਰ ਪ੍ਰੋਮੋਸ਼ਨ ਪੋਸਟਰ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ ਜਿਸ ਦੇ ਵਿਚ ਅਦਾਰਾ ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ ਫੋਟੋਗ੍ਰਾਫਰ, ਰੇਡੀਓ ਸਪਾਈਸ ਸ੍ਰੀ ਨਵਤੇਜ ਸਿੰਘ ਰੰਧਾਵਾ, ਸ. ਪਰਮਿੰਦਰ ਸਿੰਘ, ਸ. ਗੁਰਸਿਮਰਨ ਸਿੰਘ ਮਿੰਟੂ, ਸ. ਹਰਪ੍ਰੀਤ ਸਿੰਘ ਹੈਪੀ, ਪਾਲ ਵੀਡੀਓ ਤੋਂ ਹਰਪਾਲ ਸਿੰਘ ਲੋਹੀ, ਪੰਜਾਬ ਐਕਸਪ੍ਰੈਸ ਤੋਂ ਜੁਗਰਾਜ ਸਿੰਘ ਮਾਨ, ਰੇਡੀਓ ਹੱਮ ਐਫ. ਐਮ. ਤੋਂ ਸ਼ਰਨਜੀਤ ਸਿੰਘ, ਪੰਜਾਬੀ ਹੈਰਲਡ ਤੋਂ ਹਰਜਿੰਦਰ ਸਿੰਘ, ਰੇਡੀਓ ਨੱਚਦਾ ਪੰਜਾਬ ਤੋਂ ਮੈਡਮ ਰੀਨਾ ਸਿੰਘ, ਐਂਕਰ ਐਨ. ਵੀ, ਸਿੰਘ, ਲੇਖਕ ਗੁਰਪ੍ਰਤਾਪ ਸਿੰਘ, ਵਰਲਡ ਟ੍ਰੈਵਲ ਤੋਂ ਆਯੋਜਿਕ ਸ. ਸੰਨੀ ਸਿੰਘ, ਸ੍ਰੀ ਪਵਨ ਕੁਮਾਰ, ਮੈਡਮ ਕੁਲਵਿੰਦਰ ਕੌਰ ਤੇ ਮੈਡਮ ਬਲਜੀਤ ਕੌਰ ਸ਼ਾਮਿਲ ਸਨ। ਸ. ਅਮਰੀਕ ਸਿੰਘ, ਲੱਕੀ ਸੈਣੀ, ਨਰਿੰਦਰ ਸਿੰਗਲਾ, ਬਿਕਰਮਜੀਤ ਸਿੰਘ ਮਟਰਾਂ ਅਤੇ ਹੋਰ ਕਈ ਮੀਡੀਆ ਕਰਮੀ ਜੋ ਅੱਜ ਨਹੀਂ ਪਹੁੰਚ ਸਕੇ ਆਪਣੀ ਫੋਨ ਉਤੇ ਹਾਜ਼ਰੀ ਲਗਵਾਈ। ਇਸ ਮੌਕੇ ਸ. ਸੰਨੀ ਸਿੰਘ ਅਤੇ ਸ. ਨਵਜੋਤ ਸਿੰਘ ਨੇ ਸ਼ੋਅ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੀਡੀਆ ਕਰਮੀਆਂ ਨੂੰ ਸਾਰੇ ਹੋ ਰਹੇ ਪ੍ਰਬੰਧਾਂ ਬਾਰੇ ਦੱਸਿਆ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਾਸਤੇ ਕਈ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸ਼ੋਅ ਦੀ ਖਾਸ ਗੱਲ ਇਹ ਰਹੇਗੀ ਕਿ ਇਸ ਸ਼ੋਅ ਤੋਂ ਬਚਣ ਵਾਲੇ ਪੈਸੇ ਨੂੰ ਨੇਕ ਕੰਮ ਵਾਸਤੇ ਵਰਤਿਆ ਜਾਵੇਗਾ ਅਤੇ ਬਿਮਾਰ ਬੱਚਿਆਂ ਦੀ ਸਹਾਇਤਾ ਵਾਸਤੇ ‘ਸਟਾਰਸ਼ਿੱਪ ਫਾਊਂਡੇਸ਼ਨ’ ਨੂੰ ਵਾਧੂ ਪੈਸਾ ਮੁਹੱਈਆ ਕਰਵਾਇਆ ਜਾਵੇਗਾ। ਇਹ ਸਾਰਾ ਸ਼ੋਅ ਬਿਨਾਂ ਕਿਸੇ ਲਾਭ-ਹਾਨੀ ਵਾਲੇ ਫਾਰਮੂਲੇ ਉਤੇ ਕਰਵਾਇਆ ਜਾ ਰਿਹਾ ਹੈ ਜੋ ਕਿ ਇਕ ਵੱਡਾ ਫੈਸਲਾ ਹੈ।

Welcome to Punjabi Akhbar

Install Punjabi Akhbar
×