ਛੋਟਾ ਭਰਾ ਸ. ਸਰੂਪ ਸਿੰਘ ਰਾਹੋਂ (ਪੱਤਰਕਾਰ) ਇਸ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ

NZ PIC 5 April-1ਹਮਿਲਟਨ ਵਾਸੀ ਅਤੇ ਪ੍ਰਸਿੱਧ ਖੇਡ ਕਮੇਂਟੇਟਰ ਸ. ਜਰਨੈਲ ਸਿੰਘ ਰਾਹੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦਾ ਛੋਟਾ ਭਰਾ ਸ. ਸਰੂਪ ਸਿੰਘ ਰਾਹੋਂ ਜੋ ਕਿ ਕਈ ਅਖਬਾਰਾਂ ਦੇ ਨਾਲ ਪੱਤਰਕਾਰ ਵਜੋਂ ਜੁੜਿਆ ਹੋਇਆ ਸੀ  ਅਤੇ ਆਪਣਾ ਪ੍ਰਿੰਟਿੰਗ ਪ੍ਰੈਸ ਦਾ ਕਾਰੋਬਾਰ ਕਰਦਾ ਸੀ , ਅੱਜ ਸਵੇਰੇ ਇਸ ਦੁਨੀਆ ਤੋਂ ਸਦਾ ਲਈ ਕੂਚ ਗਿਆ। ਸ. ਰਾਹੌਂ ਸੀ.ਪੀ. ਐਮ. ਪੰਜਾਬ ਦੇ ਸਰਗਰਮ ਆਗੂ ਰਹੇ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਰਹੇ। ਉਹ ਕੁਝ ਦਿਨ ਪਹਿਲਾਂ ਬਿਮਾਰ ਹੋਏ ਸਨ ਅਤੇ ਡਾਕਟਰਾਂ ਨੇ ਬ੍ਰੇਨ ਹੇਮਰੇਜ ਹੋਣ ਕਰਕੇ ਉਨ੍ਹਾਂ ਦਾ ਬੀਤੀ ਰਾਤ ਪੀ.ਦੀ.ਆਈ. ਚੰਡੀਗੜ੍ਹ ਵਿਖੇ ਆਪ੍ਰੇਸ਼ਨ ਕੀਤਾ ਸੀ, ਜੋ ਕਾਮਯਾਬ ਨਾ ਹੋ ਸਕਿਆ। ਉਨ੍ਹਾਂ ਦੀ ਉਮਰ 50 ਕੁ ਸਾਲ ਦੇ ਕਰੀਬ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰੀ (25) ਅਤੇ ਇਕ ਪੁੱਤਰ (20)  ਛੱਡ ਗਏ ਹਨ। ਸ. ਜਰਨੈਲ ਸਿੰਘ ਰਾਹੋਂ ਇਸ ਦੁੱਖ ਦੀ ਘੜੀ ਦੇ ਵਿਚ ਆਪਣੇ ਪਰਿਵਾਰ ਦੇ ਨਾਲ ਸ਼ਾਮਿਲ ਹੋਣ ਲਈ ਕੱਲ੍ਹ ਸਵੇਰੇ ਇੰਡੀਆ ਰਵਾਨਾ ਹੋ ਰਹੇ ਹਨ।  ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।