ਸੁਰਾਂ ਦੇ ਬਾਦਸ਼ਾਹ ਹਰਮਨ ਪਿਆਰੇ ਗਾਇਕ ਸਰਦੂਲ ਸਿਕੰਦਰ ਜੀ ਨੂੰ ਧੁਰ ਦਰਗਾਹੋਂ ਬੁਲਾਵਾ ਆ ਜਾਣ ਕਰਕੇ ਅਚਾਨਕ ਵਿਛੋੜਾ

ਚੰਡੀਗੜ੍ਹ – ਪਿਛਲੇ ਲੰਮੇ ਸਮੇਂ ਤੋਂ ਗੀਤ-ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਸੁਰਾਂ ਦੇ ਬਾਦਸ਼ਾਹ ਹਰਮਨ ਪਿਆਰੇ ਗਾਇਕ ਸਰਦੂਲ ਸਿਕੰਦਰ ਜੀ ਨੂੰ ਧੁਰ ਦਰਗਾਹੋਂ ਬੁਲਾਵਾ ਆ ਜਾਣ ਕਰਕੇ ਅਚਾਨਕ ਵਾਪਿਸ ਜਾਣਾ ਪੈ ਗਿਆ ਹੈ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਸ੍ਰ. ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਓਨ-ਲਾਈਨ ਹੋਈ ਇਕ ਸ਼ੋਕ-ਇਕੱਤਰਤਾ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਵਿਛੜੀ ਰੂਹ ਨੂੰ ਸੇਜਲ ਅੱਖਾਂ ਨਾਲ਼ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਅਤੇ ਪਿੱਛੇ ਉਨ੍ਹਾਂ ਦੇ ਦੁਖੀ ਸਮੁੱਚੇ ‘ਸਿਕੰਦਰ-ਪਰਿਵਾਰ’ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ਣ ਲਈ ਅਕਾਲ-ਪੁਰਖ ਅੱਗੇ ਦੁਆਵਾਂ ਕੀਤੀਆਂ ਗਈਆਂ।

ਇਸ ਸ਼ੋਕ-ਇਕੱਤਰਤਾ ਵਿਚ ਲੁਧਿਆਣਾ ਹਲਕੇ ਤੋਂ ਲਾਲ ਸਿੰਘ ਲਾਲੀ, ਬਲਵੰਤ ਸੱਲ੍ਹਣ, ਹਰੀ ਦੱਤ ਸ਼ਰਮਾ (ਲਿਸ਼ਕਾਰਾ ਟਾਈਮਜ), ਹਾਕਮ ਬਖਤੜੀ ਵਾਲਾ, ਪਾਲੀ ਦੇਤਵਾਲੀਆ, ਨਰਿੰਦਰ ਨੂਰ  (ਫਿਲਮੀ ਫੋਕਸ),  ਜਰਨੈਲ ਹਸਨਪੁਰੀ, ਹਰਬੰਸ ਲਹਿੰਬਰ, ਤ੍ਰਿਪਤਾ ਬਰਮੌਤਾ, ਅਮਰਦੀਪ ਕੌਰ ਲੱਕੀ, ਰੇਣੂ ਜੁਲਕਾ ਮੈਣੀ,.ਕਮਲਜੀਤ ਕੌਰ ਕਮਲ, ਜਗਜੀਵਨ ਕੌਰ ਜਿੰਦ ਅਤੇ ਮਨਜੀਤ ਧੀਮਾਨ ਹਾਜ਼ਰ ਸਨ : ਜਦਕਿ ਚੰਡੀਗੜ੍ਹ ਮੁਹਾਲੀ ਤੋਂ ਗੁਲਜ਼ਾਰ ਸਿੰਘ ਗੁਰੂ (ਸਾਬਕਾ ਮੰਤਰੀ ਪੰਜਾਬ), ਲਛਮਣ ਸਿੰਘ ਮੇਹੋ, ਜਿੰਦ ਸਵਾੜਾ, ਪ੍ਰੀਤਮ ਲੁਧਿਆਣਵੀ, ਪਿਆਰਾ ਸਿੰਘ ਰਾਹੀ, ਸ਼ਮਸ਼ੇਰ ਸਿੰਘ ਪਾਲ, ਕ੍ਰਿਸ਼ਨ ਰਾਹੀ, ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਮੇਜਰ ਸਿੰਘ ਇਸੜੂ, ਸ਼ਿਵ ਸਿੰਘ ਬੱਲੀ, ਮਹਿੰਗਾ ਸਿੰਘ ਕਲਸੀ, ਗੁਰਵਿੰਦਰ ਗੁਰੀ, ਕੁਲਵਿੰਦਰ ਕੌਰ ਮਹਿਕ, ਸੰਨੀ ਊਨੇ ਵਾਲਾ, ਅਮਰ ਵਿਰਦੀ, ਭੁਪਿੰਦਰ ਮਟੌਰੀਆ, ਥੰਮਣ ਸੈਣੀ, ਜਸਵਿੰਦਰ ਕਾਈਨੌਰ, ਕ੍ਰਿਸ਼ਨ ਭੱਟੀ, ਪ੍ਰੀਤਮ ਸਿੰਘ ਰਾਠੀ, ਸਿਕੰਦਰ ਰਾਮਪੁਰੀ, ਸੱਤਪਾਲ ਲਖੋਤਰਾ, ਸੁਖਵਿੰਦਰ ਨੂਰਪੁਰੀ, ਬਹਾਦਰ ਸਿੰਘ ਗੋਸਲ, ਅਹੀਰ ਹੁਸ਼ਿਆਰਪੁਰੀ, ਫਤਹਿ ਸਿੰਘ ਬਾਗੜੀ, ਸੁਖਚਰਨ ਸਾਹੋਕੇ, ਕਸ਼ਮੀਰ ਘੇਸਲ, ਆਰ. ਕੇ. ਸਾਹੋਵਾਲੀਆ, ਜਸਵੀਰ ਸਿੰਘ ਲੋਈ, ਪੰਨਾ ਲਾਲ ਮੁਸਤਫਾਬਾਦੀ, ਹਰਜਿੰਦਰ (ਜਿੰਦੂ ਭਾ ਜੀ), ਸੁਦਾਗਰ ਮੁੰਡੀ ਖੈੜ, ਵਰਿਆਮ ਬਟਾਲਵੀ, ਪਲਵਿੰਦਰਜੀਤ ਪਾਲੀ, ਨਵਪ੍ਰੀਤ ਕੌਰ ਸੰਧੂ, ਬਾਵਾ ਬੱਲੀ, ਵਿਨੋਦ ਪਾਠਕ ਹਠੂਰੀਆ, ਰਾਜੂ ਨਾਹਰ, ਬਲਵੰਤ ਸਿੰਘ ਮੁਸਾਫ਼ਿਰ, ਲਛਮਣ ਦਾਸ,  ਜਖੇਪਲੀਆ, ਸੁੱਖੀ ਫਾਂਟਵਾਂ, ਕੇਵਲ ਸਿੰਘ ਚੋਟਲ, ਪ੍ਰਿੰ. ਸੁਰਿੰਦਰ ਕੌਰ, ਰਾਣਾ ਬੂਲਪੁਰੀ, ਛੀਨਾ ਬੇਗਮ ਸੋਹਣੀ, ਸੁਰਜੀਤ ਸੁਮਨ, . . ਮੁਰਿੰਡਾ ਤੋਂ ਪ੍ਰਿੰ. ਬਲਬੀਰ ਛਿੱਬੜ, ਰਵਿੰਦਰ ਸਿੰਘ ਰੱਬੀ, ਸੁਖਵਿੰਦਰ ਸਿੰਘ ਹੈਪੀ, ਦਿਲਬਾਗ ਬੇਈਮਾਨ, ਰੂਪਨਗਰ ਤੋਂ ਮੀਨੂੰ ਸੁਖਮਨ, ਭਿੰਦਰ ਭਾਗੋ ਮਾਜਰੀਆ, ਮਨਦੀਪ ਰਿੰਪੀ, ਬਰਨਾਲਾ ਤੋਂ ਹਰਸ਼ਰਨ ਕੌਰ ਰੋਜ਼, ਮਮਤਾ ਸੇਤੀਆ ਸੇਖਾ, ਮੁਕਤਸਰ ਤੋਂ ਜਗਜੀਤ ਮੁਕਤਸਰੀ, ਜਸਪ੍ਰੀਤ ਕੌਰ ਮੁਕਤਸਰੀ, ਜਯੋਤੀ ਹੰਸ ਮੁਕਤਸਰੀ, ਦੀਵਾਲਾ ਤੋਂ ਤਸਵਿੰਦਰ ਸਿੰਘ ਵੜੈਚ, ਖੰਨਾ ਹਲਕਾ ਤੋਂ ਅਵਤਾਰ ਸਿੰਘ ਸੋਹੀਆਂ, ਤਲਵੰਡੀ ਤੋਂ ਬਲਜੀਤ ਕੌਰ ਤਲਵੰਡੀ, ਜਲੰਧਰ ਤੋਂ ਅਮਨਦੀਪ ਕੌਰ ਜਲੰਧਰੀ, ਕਪੂਰਥਲਾ ਤੋਂ ਰੂਪ ਲਾਲ ਰੂਪ, ਮੇਹਰ ਚੰਦ ਸਿੱਧੂ, ਲਾਲੀ ਕਰਤਾਰਪੁਰੀ, ਮਲੇਰਕੋਟਲਾ ਤੋਂ ਰਣਜੀਤ ਕੌਰ ਸਵੀ, ਹੁਸ਼ਿਆਰਪੁਰ ਹਲਕੇ ਤੋਂ ਮਨਦੀਪ ਕੌਰ ਪ੍ਰੀਤ ਮੁਕੇਰੀਆਂ, ਮਹਿੰਦਰ ਸਿੰਘ ਤੰਬੜ, ਬਲਵਿੰਦਰ ਕੌਰ ਲਗਾਣਾ, ਸੁਖਦੇਵ ਕੌਰ ਚਮਕ, ਸੁਰਜੀਤ ਕੌਰ ਦਸੂਹਾ, ਕਮਲਜੀਤ ਕੌਰ ਕੋਮਲ, ਪਰਮਜੀਤ ਕੌਰ ਭੁਲਾਣਾ, ਗੁਰਦਾਸਪੁਰ ਤੋਂ ਵਰਿੰਦਰ ਕੌਰ ਰੰਧਾਵਾ, ਡਾ. ਸਤਿੰਦਰਜੀਤ ਕੌਰ ਬੁੱਟਰ, ਗੁਰਮੀਤ ਸਿੰਘ ਪਾਹੜਾ, ਵਿਜੇ ਬੱਧਣ, ਵਿਨੋਦ ਸ਼ਾਇਰ, ਮੁਮਤਾਜ ਹੰਸ, ਮੋਨੂੰ ਬਟਾਲਵੀ, ਮੋਗਾ ਤੋਂ ਪਰਮਜੀਤ ਕੌਰ ਧੰਜਲ, ਪਰਸ਼ੋਤਮ ਪੱਤੋਂ, ਜਗਰਾਉਂ ਤੋਂ ਸੰਦੀਪ ਕੌਰ ਅਰਸ਼, ਸੰਗਰੂਰ ਤੋਂ ਮੋਹਣ ਲਾਲ ਸ਼ਰਮਾ, ਗੁਰੀ ਹੰਟ, ਗੁਰਵਿੰਦਰ ਗੁਰੂ, ਫਰੀਦਕੋਟ ਤੋਂ ਰਾਜਨਦੀਪ ਕੌਰ ਮਾਨ, ਵਿਦੇਸ਼ ਤੋਂ ਨਸੀਬ ਸਿੰਘ ਨਸੀਬ (ਅਮਰੀਕਾ),  ਪਵਨ ਪਰਵਾਸੀ (‘ਪੰਜਾਬੀ ਸਾਂਝ’ ਜਰਮਨੀ), ਜਸਵੰਤ ਵਾਗਲਾ, ਪਾਲ ਫਿਆਲੀ ਵਾਲਾ, ਬਿੱਟੂ ਦੌਲਤਪੁਰੀਆ, ਸੁਰਿੰਦਰ ਜੱਕੋਪੁਰੀ, ਲਸ਼ਕਰੀ ਰਾਮ ਜ਼ੱਖੂ ਅਤੇ ਮੀਤ ਮਹਿਦਪੁਰੀ ਆਦਿ ਸਾਹਿਤਕਾਰ ਸਾਥੀ ਸ਼ਾਮਲ ਸਨ। ਸਭਨਾਂ ਵਲੋਂ ਦੁਖੀ-ਪਰਿਵਾਰ ਲਈ ਸ਼ੋਕ-ਸੁਨੇਹੇ ਭੇਜੇ ਗਏ।

ਇਸ ਮੌਕੇ ਤੇ ਲਾਲ ਸਿੰਘ ਲਾਲੀ ਨੇ ਬੋਲਦਿਆਂ ਕਿਹਾ, ”ਸਰਦੂਲ ਸਿਕੰਦਰ ਅਮਰ ਨੂਰੀ ਦੀ ਆਵਾਜ਼ ਵਿੱਚ ਰਿਕਾਰਡ ਹੋਏ ਡਿਊਟ ਗੀਤਾਂ ਨੂੰ ਸੰਸਾਰ ਵਿੱਚ ਜੋ ਪ੍ਰਸਿਧੀ ਮਿਲੀ ਹੈ, ਉਨ੍ਹਾਂ ਗੀਤਾਂ ਨੇ ਉਸ ਨੂੰ ਅਮਰ ਕਰ ਦਿੱਤਾ ਹੈ। ਰਹਿੰਦੀ ਦੁਨੀਆਂ ਤੱਕ ਸਰੋਤੇ ਉਹਨਾਂ ਨੂੰ ਯਾਦ ਕਰਦੇ ਰਹਿਣਗੇ।” ઠਫਾਜਿਲਕਾ ਤੋਂ ਸੰਗੀਤਕਾਰ ਮਨਜਿੰਦਰ ਤਨੇਜਾઠਨੇ ਕਿਹਾ, ”ਸਰਦੂਲ ਸਿਕੰਦਰ ਦੀ ਮੌਤ ਨਾਲ ਸੰਗੀਤ ਜਗਤ ਨੂੰ ਨਾ ਪੂਰੇ ਜਾਣ ਵਾਲਾ ਬਹੁਤ ਵੱਡਾ ਘਾਟਾ ਪੈ ਗਿਆ ਹੈ।”  ਪੰਜਾਬੀ ਵਿਰਸਾ ਸੰਭਾਲੀ ਬੈਠੇ ਬਲਜੀਤ ਟੰਡਨ ਨੇ ਕਿਹਾ, ”ਸਰਦੂਲ ਸਿੰਕਦਰ ਜੀ ਦਾ ਪਹਿਲਾ ਰਿਕਾਰਡ ਗੀਤ ਸੀ, ”ਮੈਨੂੰ ਵੀ ਮਿਰਜੇ ਯਾਰ ਦੇ ਨਾਲੇ ਦਫਨਾ ਦਿਓ” (ਗੀਤਕਾਰ-ਲਾਭ ਚਿਤਾਵਲੀ ਵਾਲਾ-ਸੰਗੀਤਕਾਰ ਜਸਵੰਤ ਭੰਵਰਾ,1983)।”   

(ਪ੍ਰੀਤਮ ਲੁਧਿਆਣਵੀ) ludhianvipritam@gmail.com

Install Punjabi Akhbar App

Install
×