ਭੋਗ ਤੇ ਵਿਸ਼ੇਸ਼ -ਸਹਿਜ ਦੀ ਮੂਰਤ ਸਨ ਸਰਦਾਰਨੀ ਧਮਿੰਦਰਪਾਲ ਕੌਰ

ਪੰਜਾਬੀ ਸਾਹਿਤ ਰਤਨ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਜੀ ਦੀ ਸੁਪਤਨੀ ਸਰਦਾਰਨੀ ਧਮਿੰਦਰਪਾਲ ਕੌਰ ਦਾ ਜਨਮ 7 ਅਪ੍ਰੈਲ 1939 ਨੂੰ ਸ. ਉੱਤਮ ਸਿੰਘ ਬੂਰਾ ਦੇ ਘਰ ਸੰਗਰੂਰ ਵਿਖੇ ਹੋਇਆ। ਉੱਚ ਵਿਦਿਆ ਹਾਸਲ ਕਰਕੇ 1965 ਵਿੱਚ ਸਿੱਖਿਆ ਮਹਿਕਮੇ ਵਿੱਚ ਬਤੌਰ ਸਕੂਲ ਅਧਿਆਪਕ ਜੁਆਇਨ ਕੀਤਾ। ਆਪ ਨੇ ਬਹੁਤ ਲਗਨ, ਮਿਹਨਤ ਅਤੇ ਸਹਿਰਦਤਾ ਸਹਿਤ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਵਧੀਆ ਸਮਾਜ ਸਿਰਜਕ ਵੀ ਬਣਾਇਆ। 2 ਜੂਨ 1969 ਨੂੰ ਆਪਦੀ ਸ਼ਾਦੀ ਪ੍ਰਸਿੱਧ ਵਿਦਵਾਨ ਡਾ. ਤੇਜਵੰਤ ਮਾਨ ਨਾਲ ਹੋਈ, ਆਪ ਨੇ 51 ਸਾਲ ਦੇ ਕਰੀਬ ਵਿਆਹੁਤਾ ਜੀਵਨ ਜੀਵਿਆ, ਆਪ ਦੇ 4 ਬੱਚੇ (3 ਬੇਟੀਆਂ ਡਾ. ਤਜਿੰਦਰ ਕੌਰ, ਡਾ. ਸਤਿੰਦਰ ਕੌਰ, ਰਾਜਵੰਤ ਕੌਰ ਅਤੇ ਇੱਕ ਲੜਕਾ ਓਂਕਾਰ ਸਿੰਘ ਐਡਵੋਕੇਟ) ਹਨ। ਆਪ ਨੇ ਬੱਚਿਆਂ ਨੂੰ ਉੱਚ ਤਾਲੀਮ ਦਿਵਾਉਣ ਦੇ ਨਾਲ ਨਾਲ ਚੰਗੇ ਸੰਸਕਾਰ ਵੀ ਦਿੱਤੇ। ਆਪ ਦੀਆਂ ਬੇਟੀਆਂ ਵਿੱਦਿਅਕ ਮਹਿਕਮੇ ਵਿੱਚ ਵਧੀਆ ਰੁਤਬਿਆਂ ਤੇ ਕੰਮ ਕਰ ਰਹੀਆਂ ਹਨ। ਜਦਕਿ ਬੇਟਾ ਸੰਗਰੂਰ ਵਿਖੇ ਵਕਾਲਤ ਕਰ ਰਿਹਾ ਹੈ। ਆਪ ਵੱਲੋਂ ਦਿੱਤੇ ਸੰਸਕਾਰਾਂ ਦੇ ਸਦਕਾ ਆਪਦੇ ਬੱਚੇ ਸਮਾਜ ਵਿੱਚ ਵਧੀਆ ਸਥਾਨ ਰੱਖਦੇ ਹਨ। ਆਪ ਬਹੁਤ ਮਿਹਨਤੀ, ਮਿੱਠਬੋਲੜੇ, ਮਿਲਾਪੜੇ ਅਤੇ ਸਹਿਜ ਅਵਸਥਾ ਵਿੱਚ ਰਹਿਣ ਵਾਲੇ ਸਨ। ਆਪ ਸਫਲ ਪਰਿਵਾਰਕ ਜੀਵਨ ਜੀਓਂ ਕੇ ਗਏ ਹਨ, ਆਪ ਨੇ ਆਪਣੀਆਂ ਸਾਰੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ । ਪਿਛਲੇ ਦਿਨੀਂ ਅਚਾਨਕ ਪੈਰ ਫਿਲਸਣ ਨਾਲ ਸੱਟ ਵੱਜਣ ਕਰਕੇ ਕੁੱਝ ਦਿਨ ਤਕਲੀਫ ਵਿੱਚ ਰਹਿਣ ਉਪਰੰਤ ਮਿਤੀ 8.1.2021 ਰਾਤ 11.00 ਵਜੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਅਕਾਲਸਰ ਸਾਹਿਬ ਸੁਨਾਮ ਰੋਡ, ਸੰਗਰੂਰ ਵਿਖੇ (ਅੱਜ) 17.01.2021 ਨੂੰ 12.00 ਤੋਂ 1.00 ਵਜੇ ਤੱਕ ਹੋਵੇਗੀ। 

(ਡਾ. ਭਗਵੰਤ ਸਿੰਘ) jagointernational@yahoo.com

Install Punjabi Akhbar App

Install
×