“ਸਰਦਾਰਨੀ ਅਤੇ ਸਰਦਾਰ ਜੀ ਇੰਟਰਨੈਸ਼ਨਲ ਕੌਨਟੈਸਟ” 2017

FB_IMG_1504146425242

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਡੌਕਲੈਨਡਜ ਵਿਖੇ ਵਿਰਸੇ ਦੇ ਵਾਰਿਸ ਅਤੇ ਵਿਰਾਸਤ ਫਿਲਮਜ ਵਲੋਂ ਪਹਿਲੀ ਵਾਰ ਸਿੱਖੀ ਸਰੂਪ ਦੇ ਆਧਾਰ ਤੇ ਅਾਪਣੀ ਕਿਸਮ ਦੇ ਸਭ ਤੋਂ ਵਿਲੱਖਣ ਸ਼ੋਅ  “ਸਰਦਾਰਨੀ ਅਤੇ ਸਰਦਾਰ ਜੀ ਇੰਟਰਨੈਸ਼ਨਲ ਕੌਨਟੈਸਟ” 

27 ਅਗਸਤ 2017 ਨੂੰ ਕਰਵਾਇਆ ਗਿਆ। ਇਸ ਵਿੱਚ 5 ਦੇਸ਼ਾਂ (ਨਿਊਜ਼ੀਲੈਂਡ, ਭਾਰਤ, ਕਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ) ਤੋਂ 17 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਓਹਨਾਂ ਪ੍ਰਤੀਯੋਗੀਆਂ ਦੀ ਚਾਲ, ਹੁਨਰ, ਮਹਾਰਾਜਾ ਮਹਾਰਾਣੀ ਪੋਸ਼ਾਕ ਅਤੇ ਦਿਮਾਗ ਦੀ ਪਰਖ ਹੋਈ।

ਲੋਕਾਂ ਵੱਲੋਂ ੲਿਸ ਸਮਾਗਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਅਾ।

FB_IMG_1504146436649

ਪੰਜਾਬੀ ਫਿਲਮ ਜਗਤ ਦੇ ਮੰਨੇ ਪ੍ਰਮੰਨੇ ਕਲਾਕਾਰ ਨਿਰਮਲ ਰਿਸ਼ੀ, ਸੀਮਾ ਕੌਸ਼ਲ ਅਤੇ ਨਰਿੰਦਰ ਸਿੰਘ ਨੀਨਾ ਜੀ ਜੱਜ ਸਹਿਬਾਨ ਦੇ ਰੂਪ ‘ਚ ਅਾਪਣੀ ਜਿੰਮੇਵਾਰੀ ਨਿਭਾ ਰਹੇ ਸਨ। ਇੰਗਲੈਂਡ ਤੋਂ ਸ ਦਿਲਬਾਗ ਸਿੰਘ ਜੀ  (ਪਰੌਡਿੳੂੁਸਰ ਫਿਲਮ ਤੁਫਾਨ ਸਿੰਘ ਅਤੇ  PNN ਦੇ ਮਾਲਕ) ਨੇ ਵਿਸ਼ੇਸ਼ ਸੱਦੇ ਤੇ ਇਸ ਪਰੋਗਰਾਮ ਵਿੱਚ ਹਾਜਰੀ ਭਰੀ। ਗਾੲਿਕੀ ਦੀ ਪੇਸ਼ਕਾਰੀ ਲਈ ਸਭ ਦੇ ਚਹੇਤੇ ਤਰਸੇਮ ਸਿੰਘ ਜੱਸੜ ਸ਼ੋਅ ਵਿਚ ਖਾਸ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚੇ। ਓਹਨਾਂ ਨੇ ਆਪਣੇ ਗੀਤਾਂ ਨਾਲ ਸਭ ਦਾ ਮਨ ਮੋਹ ਲਿਆ। ਸਟੇਜ ਦੀ ਜਿੰਮੇਵਾਰੀ ਗੁਰਜੀਤ ਸਿੰਘ ਅਤੇ ਜਸਪਿੰਦਰ ਚੀਮਾ ਨੇ ਖੂਬ ਰੌਣਕਾਂ ਲਾੳੁਂਦਿਅਾਂ ਨਿਭਾੲੀ।

6 ਘੰਟੇ ਚੱਲੀ ਇਸ ਪ੍ਰਤੀਯੋਗੀਤਾ ਵਿੱਚੋਂ ਸਰਦਾਰਨੀ ਦਾ ਖਿਤਾਬ ਆਸਟ੍ਰੇਲੀਆ ਦੀ ਪ੍ਰਦੀਪ ਕੌਰ ਨੇ ਜਿੱਤਿਆ ਅਤੇ  ਸਰਦਾਰ ਜੀ ਦਾ ਖਿਤਾਬ ਕਨੇਡਾ ਤੋਂ ਆਏ ਰਵਿੰਦਰ ਸਿੰਘ ਨੇ ਜਿੱਤਿਅਾ।

ਵਿਰਸੇ ਦੇ ਵਾਰਿਸ ਦੀ ਟੀਮ ਦੇ ਅਵਤਾਰ ਸਿੰਗ, ਗੁਰਨਿੰਦਰ ਸਿੰਘ, ਸੁਖਜੀਤ ਕੌਰ, ਅਮਰਦੀਪ ਕੌਰ ਅਤੇ ਵਿਰਾਸਤ ਫਿਲਮਜ ਵਲੋਂ ਜਰਨੈਲ ਸਿੰਘ ਹੁਰਾਂ ਨੇ ਸਹਿਯੋਗੀ ਸੱਜਣਾ, ਸਪੌਂਸਰਜ ਅਤੇ ਮੈਲਬੌਰਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕੁੱਲ ਮਿਲਾ ਕੇ ੲਿਹ ੲਿੱਕ ਯਾਦਗਾਰੀ ਤੇ ਸਫਲ ਸਮਾਗਮ ਰਿਹਾ।

Install Punjabi Akhbar App

Install
×