ਆਸਟ੍ਰੇਲੀਆ ਦੇ ਮੇਲਿਆਂ ਦੀ ਸ਼ਾਂਨ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਗਾਇਕ ਮਲਕੀਤ ਧਾਲੀਵਾਲ ਵਲੋ ਆਪਣੇ ਨਵੇ ਗੀਤ ‘ਸਰਦਾਰ ਵੈਡਜ਼ ਸਰਦਾਰਨੀ’ ਨਾਲ ਸਰੋਤਿਆਂ ਦੀ ਕਚਹਿਰੀ ਵਿਚ ਇਕ ਵਾਰ ਫਿਰ ਹਾਜਰ ਹੋਏ ਹਨ ਤੇ ਇਹ ਗੀਤ ਵੱਖ-ਵੱਖ ਚੈਨਲਾ ਤੇ ਸ਼ੋਸ਼ਲ ਮੀਡੀਏ ‘ਤੇ ਬਹੁਤ ਹੀ ਜਿਆਦਾ ਸਲਾਹਿਆ ਜਾ ਰਿਹਾ ਹੈ ਤੇ ਹੁਣ ਤੱਕ ਯੂ ਟਿਊਬ ‘ਤੇ ਛੇਂ ਲੱਖ ਦੇ ਕਰੀਬ ਸਰੋਤਿਆ ਨੇ ‘ਸਰਦਾਰ ਵੈਡਜ਼ ਸਰਦਾਰਨੀ’ ਗੀਤ ਦਾ ਆਨੰਦ ਮਾਣਿਆ ਹੈ।ਮਲਕੀਤ ਧਾਲੀਵਾਲ ਨੇ ਇਸ ਪਰਿਵਾਰਕ ਗੀਤ ਰਾਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੁਨੇਹਾਂ ਦਿੱਤਾ ਹੈ ਕਿ ਜਿੰਦਗੀ ‘ਚ ਸੱਭਿਆਚਾਰਕ ਕਦਰਾਂ-ਕੀਮਤਾ ਵਿਚ ਰਹਿ ਕੇ ਹੀ ਸਾਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਨਾ ਕਿ ਭਾਵਨਾਵਾਂ ਦੇ ਵੇਗ ਵਿਚ ਆ ਕੇ ਆਪਣੇ ਮਾਂ-ਬਾਪ ਦੇ ਵਿਰੁੱਧ ਨਹੀ ਜਾਣਾ ਚਾਹੀਦਾ।ਮਲਕੀਤ ਧਾਲੀਵਾਲ ਇਸ ਗੀਤ ਨਾਲ ਦੇਸ਼ ਵਿਦੇਸ਼ ਦੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਮਲਕੀਤ ਧਾਲੀਵਾਲ ਨੇ ਦੱਸਿਆ ਕਿ ‘ਸਰਦਾਰ ਵੈਡਜ਼ ਸਰਦਾਰਨੀ’ ਗੀਤ ਨੂੰ ਰਾਜ ਲਿਖਾਰੀ ਵਲੋ ਕਲਮਬੱਧ ਕੀਤਾ ਗਿਆ ਹੈ ਤੇ ਜੰਤਾਂ ਰਿਕਾਰਡਜ਼ ਕੰਪਨੀ ਦੇ ਪ੍ਰੋਡਿਊਸਰ ਸਿਕੰਦਰ ਆਸਟ੍ਰੇਲੀਆਂ ਵਲੋ ਪੇਸ਼ ਕੀਤਾ ਗਿਆ। ਸੰਗੀਤਕਾਰ ਪ੍ਰਿੰਸ ਸੱਗੂ ਵਲੋ ਸੰਗੀਤਕ ਧੁਨਾ ਨਾਲ ਸ਼ਿਗਾਰਿਆਂ ਗਿਆ ਹੈ।ਇਸ ਗੀਤ ਦੇ ਵੀਡੀਓ ਨੂੰ ਪ੍ਰਸਿੱਧ ਵੀਡੀਓ ਡਾਇਰੈਕਟਰ ਤੇਜੀ ਸੰਧੂ ਵਲੋ ਪੰਜਾਬ ਦੀਆ ਵੱਖ ਵੱਖ ਖੂਬਸੂਰਤ ਥਾਂਵਾਂ ਤੇ ਫਿਲਮਾਇਆ ਗਿਆ ਹੈ।ਮਲਕੀਤ ਧਾਲੀਵਾਲ ‘ਸਰਦਾਰੀ’, ‘ਸੂਰਮਾਂ’ ਅਤੇ ‘ਸਰਦਾਰ ਵੈਡਜ਼ ਸਰਦਾਰਨੀ’ ਸੱਭਿਆਂਚਾਰਕ ਗੀਤਾਂ ਨਾਲ ਸਰੋਤਿਆਂ ‘ਚ ਆਪਣੀ ਗਾਇਕੀ ਰਾਹੀ ਮਕਬੂਲੀਅਤ ਖੱਟ ਰਿਹਾ ਹੈ।
ਸਰਿੰਦਰਪਾਲ ਸਿੰਘ ਖੁਰਦ, ਬ੍ਰਿਸਬੇਨ
spsingh997
So nice