ਸਰਬੱਤ ਦਾ ਭਲਾ ਹਸਪਤਾਲ ਦਾ ਨੀਂਹ ਪੱਥਰ ਰੱਖਿਆ

image1 (1)ਨਿਊਯਾਰਕ  – ਪਾਕਿਸਤਾਨ ਦੇ ਸਿੱਖਾਂ ਵਲੋਂ ਲੋੜਵੰਦਾਂ ਅਤੇ ਗਰੀਬਾਂ ਨੂੰ ਮੁਫਤ ਇਲਾਜ ਲਈ ਸਰਬੱਤ ਦੇ ਭਲੇ ਦੇ ਨਾਮ ਤੇ ਹਸਪਤਾਲ ਦਾ ਨੀਂਹ ਪੱਥਰ ਜਿਲਾ ਖੈਰ, ਸਿੰਧ ਪਾਕਿਸਤਾਨ ਵਿਖੇ ਰੱਖਿਆ ਗਿਆ ਹੈ। ਪਾਕਿਸਤਾਨ ਦੇ ਗੁਰਸਿਖ ਭਾਈ ਨਾਨਕ ਸਿੰਘ ਇਸ ਹਸਪਤਾਲ ਦੀ ਸੇਵਾ ਕਰਵਾ  ਰਹੇ ਹਨ। ਜੋ ਆਪਣੇ ਪਿਤਾ ਜੀ ਦੇ ਆਸ਼ੇ ਨੂੰ ਪੂਰਨ ਕਰਨ ਸਬੰਧੀ ਇਸ ਕਾਰਜ ਨੂੰ ਅਰੰਭਿਆ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਸੱਯਦ ਵਕਾਰ ਹੁਸੈਨ ਸ਼ਾਹ ਗੱਦੀ ਨਸ਼ੀਨ ਬ੍ਸ਼ਿਟ ਸ਼ਾਹ ਨੇ ਰੱਖਿਆ। ਉਨ੍ਹਾਂ ਦੇ ਨਾਲ ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਵੀ ਸਨ।
ਜ਼ਿਕਰਯੋਗ ਹੈ ਕਿ ਸੱਯਦ ਵਕਾਰ ਹੁਸੈਨ ਨੇ ਕਿਹਾ ਕਿ ਇਹ ਉਪਰਾਲਾ ਸਭੈ ਸਾਂਝੀਵਾਲਤਾ ਦਾ ਪ੍ਰਤੀਕ ਹੈ ਜਿਸ ਵਿੱਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆ ਨੇ ਹਿੱਸਾ ਲਿਆ ਹੈ। ਇਹ ਹਸਪਤਾਲ ਆਪਸੀ ਭਾਈਚਾਰੇ ਅਤੇ ਇੰਟਰਫੇਥ ਦੀ ਗੱਲ ਨੂੰ ਮਜ਼ਬੂਤ ਕਰੇਗਾ। ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਵੇਂ ਸਾਈਂ ਮੀਆਂ ਮੀਰ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਉਸੇ ਤਰ੍ਹਾਂ ਸਿੱਖਾਂ ਵਲੋਂ ਬਿਟ ਸ਼ਾਹ ਦੇ ਗੱਦੀ ਨਸ਼ੀਨ ਸਯਦ ਵਕਾਰ ਸ਼ਾਹ ਤੋਂ ਨੀਂਹ ਪੱਥਰ ਰਖਵਾ ਕੇ ਸਾਂਝੀਵਾਲਤਾ ਦਾ ਸੰਦੇਸ਼ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਜਿੱਥੇ ਸਭ ਧਰਮਾਂ ਦੇ ਲੋਕ ਇਸ ਹਸਪਤਾਲ ਦਾ ਲਾਹਾ ਲੈਣਗੇ, ਉੱਥੇ ਆਪਸੀ ਭਾਈਚਾਰਕ ਦੀ ਮਜ਼ਬੂਤੀ ਦਾ ਪੈਗਾਮ ਵੀ ਘਰ-ਘਰ ਜਾਵੇਗਾ। ਉਨ੍ਹਾਂ ਕਿਹਾ ਕਿ ਭਈਆ ਨਾਨਕ ਬਹੁਤ ਹੀ ਸੇਵਾਦਾਰ ਹਨ, ਜੋ ਵਿਸਾਖੀ ਸਮੇਂ ਸੱਚਾ ਸੌਦਾ ਗੁਰੂਘਰ ਹਜ਼ਾਰਾਂ ਸੰਗਤਾਂ ਨੂੰ ਲੰਗਰਾਂ ਦੀ ਸੇਵਾ ਨਾਲ ਨਿਹਾਲ ਕਰਦੇ ਹਨ। ਉਨ੍ਹਾਂ ਵਲੋਂ ਕਰਵਾਈ ਜਾ ਰਹੀ ਇਸ ਸਰਬੱਤ ਦੇ ਭਲੇ ਹਸਪਤਾਲ ਦੀ ਸੇਵਾ ਜਿੱਥੇ ਮੀਲ ਪੱਥਰ ਸਾਬਤ ਹੋਵੇਗੀ, ਉੱਥੇ ਗਰੀਬਾਂ ਅਤੇ ਲੋੜਵੰਦਾਂ ਲਈ ਸਿਹਤ ਸੇਵਾਵਾਂ ਦਾ ਕੇਂਦਰ ਸਾਬਤ ਹੋਵੇਗਾ।

image2
ਇਸ ਮੌਕੇ ਪਾਕਿਸਤਾਨ ਦੇ ਨਾਮਵਰ ਸਿੱਖ ਜਿਨ੍ਹਾਂ ਵਿੱਚ ਗਿਆਨ ਸਿੰਘ, ਰਾਮ ਸਿੰਘ ਮੈਂਬਰ ਪਾਕਿਸਤਾਨ ਸਿੱਖ ਕੌਂਸਲ, ਭਾਈ ਨਾਨਕ ਕੀਰਤਨੀਆ ਅਤੇ ਇੰਟਰਫੇਥ ਜਥੇਬੰਦੀਆਂ ਤੋਂ ਇਲਾਵਾ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ ਅਤੇ ਸਰਬੱਤ ਦਾ  ਭਲਾ ਹਸਪਤਾਲ ਨੂੰ ਜਲਦੀ ਨੇਪਰੇ ਚਾੜ੍ਹ ਕੇ ਸੰਗਤਾਂ ਦੇ ਸਪੁਰਦ ਕਰਨ ਦਾ ਵਚਨ ਦੁਹਰਾਇਆ। ਇਹ ਹਸਪਤਾਲ ਸਭ ਧਰਮਾਂ ਲਈ ਸਿਹਤ ਸੇਵਾਵਾਂ ਮੁਹੱਈਆ ਕਰੇਗਾ ਅਤੇ ਇਕਜੁਟ ਹੋ ਕੇ ਵਿਚਰਨ ਨੂੰ ਤਰਜੀਹ ਦੇਵੇਗਾ।

Install Punjabi Akhbar App

Install
×