ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ

ਪੰਜਾਬੀ ਭਾਈਚਾਰੇ ‘ਚ ਸ਼ੋਕ ਦੀ ਲਹਿਰ

( ਮਰਹੂਮ ਸਰਵਜੀਤ ਮੁੱਤੀ ਦੀ ਫਾਈਲ ਫੋਟੋ )

(ਬ੍ਰਿਸਬੇਨ 26 ਮਾਰਚ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਲਾਪਤਾ ਹੋਏ ਪੰਜਾਬੀ ਨੌਜਵਾਨ ਸਰਵਜੀਤ ਮੁੱਤੀ ਦੀ ਮ੍ਰਿਤਕ ਦਿਹ ਦੀ ਬਰਾਮਦੀ ਇਲਾਕਾ ਵੈਸਟ ਇੰਡ ‘ਚੋਂ ਨਦੀ ਕਿਨਾਰੇ ਤੋਂ ਹੋਈ ਹੈ। ਕੁਈਨਜਲੈਂਡ ਪੁਲਸ ਅਨੁਸਾਰ ਉਹ ਪਿਛਲੇ ਦਿਨਾਂ ਤੋਂ ਲਾਪਤਾ ਸੀ ਤੇ ਉਸਦੀ ਭਾਲ ਜਾਰੀ ਸੀ। ਪੁਲਿਸ ਵੱਲੋਂ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਦੱਸਿਆ ਜਾ ਰਿਹਾ। ਦੱਸਣਯੋਗ ਹੈ ਕਿ 25 ਸਾਲਾ ਸਰਵਜੀਤ ਮੁੱਤੀ ਨੂੰ ਆਖਰੀ ਵਾਰ ਮੰਗਲਵਾਰ ਰਾਤ ਕਰੀਬ 9:45 ਇਲਾਕਾ ਸੇਂਟ ਲੂਸ਼ੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਕੈਂਪਸ ਵਿਖੇ ਇਕ ਕਿਸ਼ਤੀ ਰੈਂਪ ਦੇ ਨੇੜੇ ਦੇਖਿਆ ਗਿਆ ਸੀ। ਉਸਤੋਂ ਬਾਅਦ ਉਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਸੀ। ਵਾਟਰ ਪੁਲਸ ਨੇ ਮੰਗਲਵਾਰ ਰਾਤ ਤੋਂ ਬੁੱਧਵਾਰ ਤਕ ਉਸ ਸਥਾਨ ‘ਤੇ ਛਾਣਬੀਣ ਕੀਤੀ। ਨੌਜਵਾਨ ਦੀ ਭਾਲ ਲਈ ਹਵਾਈ ਅਤੇ ਪੈਦਲ ਮੁਹਿੰਮ ਵੀ ਚਲਾਈ ਗਈ ਸੀ। ਸਰਵਜੀਤ ਮੁੱਤੀ ਦਾ ਕੁਝ ਸਮਾਨ ਕਿਸ਼ਤੀ ਦੇ ਰੈਂਪ ਦੇ ਨੇੜਿਓਂ ਮਿਲਿਆ ਸੀ, ਜਿਸ ਦੇ ਬਾਅਦ ਲੱਭਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਸੀ। ਪੁਲਸ ਵਲੋਂ ਮੌਤ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ।ਇਸ ਮੰਦਭਾਗੀ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਦੌੜ ਗਈ।