ਭੁਲੱਥ ਦੇ ਭਟਨੂਰਾ ਕਲਾਂ ਦੇ ਨੌਜਵਾਨ ਦੀ ਫਰਾਂਸ ਵਿੱਚ ਹੋਈ ਮੌਤ

ਭੁਲੱਥ —ਆਪਣੀ ਰੋਜੀ ਰੋਟੀ ਦੀ ਖਾਤਿਰ ਯੂਰਪ ਦੇ  ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਗਏ  ਭਟਨੂੰਰਾ ਕਲਾ ਦੇ  ਨੌਜਵਾਨ ਸਰਬਪ੍ਰੀਤ ਸਿੰਘ (20) ਦੀ ਮੌਤ ਦੀ ਦੁੱਖਭਰੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕੱਲ ਸ਼ਾਮ ਨੂੰ ਉਹਨਾਂ ਦੇ ਇਕਲੌਤੇ ਪੁੱਤਰ ਦੀ ਵਟਸਐਪ ਤੇ ਨਾਲ ਗਲਬਾਤ ਹੋਈ ਸੀ ਤੇ ਅੱਜ ਸਵੇਰੇ ਉਨ੍ਹਾਂ ਨੂੰ ਆਪਣੇ ਬੇਟੇ ਸਰਬਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਜਿਸ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਰੋਜੀ ਰੋਟੀ ਦੀ ਖਾਤਰ  ਪੰਜ ਸਾਲ ਪਹਿਲਾਂ ਫਰਾਂਸ ਗਿਆ ਸੀ ਤੇ ਦੋ ਵਾਰ ਉਨ੍ਹਾਂ ਨੂੰ ਮਿਲਣ ਲਈ ਪਿੰਡ ਆਇਆ ਤੇ ਫਰਾਂਸ ਦੀ ਪੁਲਿਸ ਨੇ ਉਨ੍ਹਾਂ ਦੇ ਬੇਟੇ ਬਾਰੇ ਜਾਣਕਾਰੀ ਲਈ ਤੇ ਮੌਤ ਬਾਰੇ ਜਾਣਕਾਰੀ ਦਿੱਤੀ ਤੇ ਪੁਲਿਸ ਅਨੁਸਾਰ ਉਹ ਮੌਤ ਦੇ ਦੇ ਕਾਰਨਾਂ ਦੀ ਪੋਸਟਮਾਰਟਮ ਤੇ ਜਾਂਚ ਤੋਂ ਬਾਅਦ ਹੀ ਜਾਣਕਾਰੀ ਦਿਤੀ ਜਾਵੇਗੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਉਨ੍ਹਾਂ ਆਪਣੇ ਇਕਲੌਤੇ ਪੁੱਤਰ ਦਾ ਫਰਵਰੀ/ ਮਾਰਚ ਵਿੱਚ ਵਿਆਹ ਰਖਿਆ ਹੋਇਆਂ ਸੀ ਪਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨੌਜਵਾਨ ਦੀ ਮੌਤ ਤੇ ਪਿੰਡ ਵਾਸੀਆਂ ਵਿੱਚ ਸੋਗ ਦਾ ਮਹੌਲ ਹੈ|

Install Punjabi Akhbar App

Install
×