ਸਰਬਜੀਤ ਟੀਟੂ ਨੇ ਕੋਰੋਨਾਂ ਤੇ ਦੋ ਫਿਲਮਾਂ ਬਣਾਕੇ ਦਰਸ਼ਕਾਂ ਦੀ ਕਚਹਿਰੀ ਚ ਕੀਤੀਆਂ ਪੇਸ਼

(ਸਰਬਜੀਤ ਟੀਟੂ ਅਤੇ ਸਾਥੀ ਕਲਾਕਾਰ ਫਿਲਮ ਦੇ ਸੀਨ ‘ਚ)

ਜਿੱਥੇ ਅੱਜ ਲਾਕਡਾਊਨ ਦੇ ਚੱਲਦਿਆਂ ਲੋਕ ਘਰਾਂ ਵਿਚ ਡੱਕੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣਾ ਸਮਾਂ ਲੰਘਾਉਣਾ ਮੁਸ਼ਕਿਲ ਜਾਪ ਰਿਹਾ ਹੈ ਪਰ ਫਰੀਦਕੋਟ ਸ਼ਹਿਰ ਦਾ ਹੋਣਹਾਰ ਕਲਾਕਾਰ ਸਰਬਜੀਤ ਸਿੰਘ ਟੀਟੂ ਜਿਸਨੇ ਪਹਿਲਾਂ ਵੀ ਸਾਮਾਜਿਕ ਕੁਰੀਤੀਆਂ ਤੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਨ ਪਰ ਹੁਣ ਵੀ ਉਹ ਇਸ ਮਹਾਂਮਾਰੀ ਦੇ ਸਮੇਂ ਵਿਚ ਵਿਹਲਾ ਨਹੀਂ ਬੇੈਠ ਸਕਿਆ ਅਤੇ ਉਸਨੇ ਘਰ ਬੈਠਕੇ ਵੀ ਕੋਰੋਨਾਂ ਦੀ ਬਿਮਾਰੀ ਤੇ ਦੋ ਛੋਟੀਆਂ ਫਿਲਮਾਂ ਬਣਾਕੇ ਦਰਸ਼ਕਾਂ ਦੀ ਕਚਹਿਰੀ ਚ ਪੇਸ਼ ਕੀਤੀਆਂ ਹਨ, ਜਿਨ੍ਹਾਂ ਦੇ ਨਾਂ , ‘ ਕੋਰੋਨਾਂ ਤੋਂ ਬਚਣ ਲਈ ਸੁਝਾਅ’ ਅਤੇ ਦੂਸਰੀ ,’ ਬੇੜਾ ਬਹਿਜੇ ਕੋਰੋਨਾਂ’ ਰਿਲੀਜ਼ ਕੀਤੀਆਂ ਹਨ। ਇਸ ਫਿਲਮ ਵਿਚ ਉਸਨੇ ਘਰੇਲੂ ਮਸਲਿਆਂ ਨੂੰ ਛੂਹਿਆ ਹੈ। ਇਨ੍ਹਾਂ ਫਿਲਮਾਂ ਵਿਚ ਜਸ ਹੀਰ ਕੈਨੇਡਾ, ਜਸਪ੍ਰੀਤ ਮਾਂਗਟ, ਮੈਡਮ ਬਲਜੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਅਮਰਜੀਤ, ਰਵੀ ਵੜਿੰਗ, ਮੈਡਮ ਪਲਵੀ ਨੇ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ ਦੇ ਕੈਮਰਾਮੈਨ ਬੀ ਸਿੰਘ ਹਨ, ਨਿਰਦੇਸ਼ਕ ਗੁਰਹਰਨੂਰ ਸਿੰਘ ਬਰਾੜ, ਨਿਰਮਾਤਾ ਸੁਖਬੀਰ ਸਿੰਘ ਸਾਹਿਲ ਹਨ। ਇਸਤੋਂ ਇਲਾਵਾ ਨਰੰਜਣ ਸਰਬਜੋਤ ਸਿੰਘ, ਸਰਦਾਰ ਬਲਕਾਰ ਸਿੰਘ ਐਕਸ ਪ੍ਰੋਡਿਊਸਰ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਪ੍ਰਿੰਸੀਪਲ ਦਲਬੀਰ ਸਿੰਘ ਹੋਰਾਂ ਦਾ ਵੀ ਵਿਸ਼ੇਸ਼ ਸਹਿਯੋਗ ਹੈ।

Install Punjabi Akhbar App

Install
×