ਸਰਬਜੀਤ ਸੋਹੀ ਕਨੇਡਾ ਵਿੱਚ “ਦਿਲਬਰ ਨੂਰਪੁਰੀ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ 

ਆਸਟਰੇਲੀਆ ਦੇ ਪ੍ਰਗਤੀਵਾਦੀ ਯੁਵਾ ਸ਼ਾਇਰ ਸਰਬਜੀਤ ਸੋਹੀ ਨੂੰ ਅਮਰੀਕਾ/ਕਨੇਡਾ ਫੇਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਧਾਮੀ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰ ਅਰਦਮਨ ਸਿੰਘ ਦਿਲਬਰ ਨੂਰਪੁਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਾ ਆਸਟਰੇਲੀਆ ਦੇ ਸਮੁੱਚੇ ਸਾਹਿਤਕ ਜਗਤ ਲਈ ਮਾਣ ਦੀ ਗੱਲ ਹੈ। ਸਰੀ ਵਿੱਚ ਸੁੱਖੀ ਬਾਠ ਜੀ ਦੀ ਅਗਵਾਈ ਵਿੱਚ ਕਾਰਜਸ਼ੀਲ ਸੰਸਥਾ ਪੰਜਾਬ ਭਵਨ ਸਰੀ ਦੀ ਚੌਥੀ ਵਰ੍ਹੇ ਗੰਢ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਸਾਹਿਤ ਅਤੇ ਸੱਭਿਆਚਾਰ ਸਮਾਗਮ ਵਿੱਚ ਆਸਟਰੇਲੀਆ ਤੋਂ 10 ਮੈਂਬਰੀ ਵਫ਼ਦ ਸ਼ਿਰਕਤ ਕਰਨ ਲਈ ਪਹੁੰਚਿਆ ਸੀ। ਕਨੇਡਾ ਦਾ ਧਾਮੀ ਪਰਿਵਾਰ ਜੋ ਕਿ ਸਰੀ ਵਿੱਚ ਰਹਿੰਦਾ ਹੈ, ਉਸ ਵੱਲੋਂ ਹਰ ਸਾਲ ਆਪਣੇ ਮਰਹੂਮ ਸ਼ਾਇਰ ਪਿਤਾ ਅਰਦਮਨ ਸਿੰਘ ਦਿਲਬਰ ਨੂਰਪੁਰੀ ਦੀ ਯਾਦ ਵਿੱਚ ਇਕ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਸਾਲ ਹੋਰਨਾਂ ਨਾਮਵਰ ਸ਼ਖਸ਼ੀਅਤਾਂ ਦੇ ਨਾਲ ਸਰਬਜੀਤ ਸੋਹੀ ਨੂੰ ਵੀ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਚਾਰ ਕਾਵਿ ਪੁਸਤਕਾਂ ਦਾ ਰਚੇਤਾ ਸਰਬਜੀਤ ਸੋਹੀ ਆਸਟਰੇਲੀਆ ਦੀ ਇੱਕਵੀਂ ਸਦੀ ਦੀ ਕਵਿਤਾ ਦਾ ਚਿਹਰਾ-ਮੋਹਰਾ ਘੜਣ ਵਾਲਾ ਅਤੇ ਆਧੁਨਿਕ ਪ੍ਰਗਤੀਵਾਦੀ ਕਵਿਤਾ ਵਿਚ ਜਾਣਿਆ ਪਹਿਚਾਣਿਆ ਨਾਮ ਹੈ। ਇਹ ਪੁਰਸਕਾਰ ਭਾਰਤ ਤੋਂ ਆਏ ਨਾਮਵਰ ਥੀਏਟਰ ਆਰਟਿਸਟ ਅਨੀਤਾ ਸ਼ਬਦੀਸ਼, ਡਾ ਸਾਹਿਬ ਸਿੰਘ, ਕਨੇਡੀਅਨ ਰੰਗਕਰਮੀ ਪਰਮਿੰਦਰ ਸਵੈਚ, ਗ਼ਜ਼ਲਗੋ ਗੁਰਦਿਆਲ ਰੌਸ਼ਨ, ਕਨੇਡੀਅਨ ਸ਼ਾਇਰ ਕਵਿੰਦਰ ਚਾਂਦ ਅਤੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੁੱਖੀ ਬਾਠ ਜੀ ਹਾਜ਼ਰੀ ਵਿੱਚ ਧਾਮੀ ਪਰਿਵਾਰ ਵੱਲੋਂ ਧਾਮੀ ਨਿਵਾਸ ਵਿਖੇ ਪ੍ਰਦਾਨ ਕੀਤਾ ਗਿਆ। ਇਸ ਸੰਖੇਪ ਸਮਾਗਮ ਵਿੱਚ ਆਸਟਰੇਲੀਆ ਤੋਂ ਆਏ ਪ੍ਰਤਿਨਿਧ ਗਾਇਕ ਪਾਲ ਰਾਊਕੇ, ਗੀਤਕਾਰ ਸੁਰਜੀਤ ਸੰਧੂ, ਖੇਡ ਪ੍ਰਮੋਟਰ ਬਲਜੀਤ ਬਾਠ ਅਤੇ ਸਰੀ ਤੋਂ ਸਤਵਿੰਦਰਜੀਤ ਧਾਲੀਵਾਲ ਨੇ ਵੀ ਹਾਜ਼ਰੀ ਭਰੀ।

Install Punjabi Akhbar App

Install
×