ਬ੍ਰਿਸਬੇਨ ‘ਚ ਸਰਬਜੀਤ ਸੋਹੀ ਦੀ ਕਾਵਿ ਪੁਸਤਕ ‘ਸੂਰਜ ਆਵੇਗਾ ਕੱਲ੍ਹ ਵੀ’ ਤੇ ਲਘੂ ਫ਼ਿਲਮ ‘ਹੈਲਪਲੈਸੱ’ ਲੋਕ ਅਰਪਣ

Book release photoਅੱਜ ਦੇ ਮਸ਼ੀਨੀ ਯੁੱਗ ਦੇ ਵਿਚ ਭਾਵੇ ਆਪਣਿਆ ਲਈ ਵੀ ਸਮਾਂ ਨਹੀ ਹੈ ਪਰ ਵਿਦੇਸ਼ਾਂ ਵਿਚ ਪੰਜਾਬ, ਪੰਜਾਬੀਅਤ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸਾਹਿਤ ਦੇ ਪ੍ਰੇਮੀ ਉਚੇਚੇ ਤੋਰ ਤੇ ਸਮਾਂ ਕੱਢ ਕੇ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆ ਨੂੰ ਹਮੇਸ਼ਾਂ ਜਾਰੀ ਰੱਖਦੇ ਹਨ ਤਾ ਜੋ ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਸਾਡੀ ਅਜੋਕੀ ਪੀੜੀ ਹਮੇਸ਼ਾ ਜੁੜੀ ਰਹੇ ਇਸੇ ਕੜੀ ਤਹਿਤ ਇਡੋਜ਼ ਥੀਏਟਰ ਬ੍ਰਿਸਬੇਨ ਵਲੋ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਬ੍ਰਿਸਬੇਨ ਵਿਖੇ ਸਾਹਿਤਕ ਸ਼ਾਮ ਆਯੋਜਿਤ ਕੀਤੀ ਗਈ।ਜਿਸ ‘ਚ ਨੋਜਵਾਨ ਇਨਕਲਾਬੀ ਕਵੀ ਸਰਬਜੀਤ ਸੋਹੀ ਦੀ ਪਲੇਠੀ ਕਾਵਿ ਪੁਸਤਕ ‘ਸੂਰਜ ਆਵੇਗਾ ਕੱਲ੍ਹ ਵੀ’ ਤੇ ਪੰਜਾਬੀ ਭਾਈਚਾਰੇ ਦੀ ਵਿਦੇਸ਼ਾ ਵਿਚ ਰੋਜੀ ਰੋਟੀ ਦਾ ਮੁੱਖ ਸਾਧਨ ਟੈਕਸੀ ਦੇ ਧੰਦੇ ਤੇ ਜੋ ਓਬਰ ਕੰਪਨੀ ਨੇ ਮਾਰ ਪਾਈ ਹੈ ਉਸ ਦੇ ਕੀਤੇ ਗਏ ਨੁਕਸਾਨ ਬਾਰੇ ਡਾਇਰੈਕਟਰ ਅਮਨ ਭੰਗੂ ਵਲੋ ਤਿਆਰ ਕੀਤੀ ਤੇ ਉੱਘੇ ਰੰਗ ਕਰਮੀ ਮਨਮੀਤ ਅਲੀਸ਼ੇਰ ਤੇ ਫ਼ਿਲਮਾਈ ਗਈ ਲਘੂ ਫ਼ਿਲਮ ਅਤੇ ਸਰਬਜੀਤ ਸੋਹੀ ਦੀ ਪੁਸਤਕ ਪ੍ਰਧਾਨਗੀ ਮੰਡਲ ‘ਚ ਸ਼ਾਮਲ ਡਾਇਰੈਕਟਰ ਪਰਮਜੀਤ ਸਰਾਏ, ਸਭਾ ਪ੍ਰਧਾਨ ਜਰਨੈਲ ਬਾਸੀ, ਇੰਡੋਜ਼ ਥੀਏਟਰ ਦੇ ਚੇਅਰਮੈਨ ਰਛਪਾਲ ਹੇਅਰ, ਪੰਜਾਬੀ ਕਲਚਰਲ ਐਸੋਸੀਏਸ਼ਨ ਤੇ ਕਬੱਡੀ ਫੈਡਰੇਸ਼ਨ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ, ਸੰਪਾਦਕ ਮਨਜੀਤ ਬੋਪਾਰਾਏ, ਫ਼ਾਈਵ ਵਾਟਰ ਕੰਸਲਟੈਟ ਕੰਪਨੀ ਦੇ ਡਾਇਰੈਕਟਰ ਜਸਪਾਲ ਸੰਧੂ, ਉੱਪ ਪ੍ਰਧਾਨ ਪ੍ਰਣਾਮ ਸਿੰਘ ਹੇਅਰ, ਕਬੱਡੀ ਕੋਚ ਬਲਦੇਵ ਨਿੱਝਰ, ਇੰਡੋਜ਼ ਪ੍ਰਵਕਤਾ ਹਰਦਿਆਲ ਬੜਿੰਗ, ਦਲਵੀਰ ਹਲਵਾਰਵੀ ਮਹਿੰਦਰ ਸਿੰਘ ਸੈਣੀ ਤੇ ਕਬੱਡੀ ਖਿਡਾਰੀ ਸ਼ੇਰਾ ਚੀਮਾਬਾਠ ਵਲੋ ਸ਼ਾਝੇ ਤੋਰ ਤੇ ਇਸ ਸਮਾਗਮ ‘ਚ ਲੋਕ ਅਰਪਣ ਕੀਤੀ ਗਈਆ।ਇਸ ਮੌਕੇ ਤੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ‘ਚ ਮਨਮੀਤ ਅਲੀਸ਼ੇਰ, ਜਗਜੀਤ ਬੋਪਾਰਾਏ, ਰਛਪਾਲ ਹੇਅਰ, ਸੁੱਖਾ ਤੂਰ, ਆਤਮਾ ਹੇਅਰ, ਸਰਬਜੀਤ ਸੋਹੀ, ਪਾਲ ਰਾਉਕੇ, ਆਰਿਫ, ਰਛਪਾਲ ਸਿੰਘ, ਜਗਜੀਤ ਖੋਸਾ, ਗੁਰਜੀਤ ਬੈਸ, ਹਰਕੀ ਵਿਰਕ, ਕੰਵਲ ਢਿਲੋ, ਰਾਜਦੀਪ ਲਾਲੀ ਤੇ ਮਲਕੀਤ ਧਾਲੀਵਾਲ ਆਦਿ ਗਾਇਕਾ ਤੇ ਕਵੀਆਂ ਨੇ ਆਪਣੀਆ ਆਪਣੀਆ ਰਚਨਾਵਾ ਨਾਲ ਸਾਹਿਤਕ ਪ੍ਰੇਮੀਆ ਨਾਲ ਕਵੀਤਾਵਾਂ ਤੇ ਸਾਹਿਤ ਤੇ ਵਿਚਾਰ ਗੋਸ਼ਟੀ ਕੀਤੀ ਗਈ।ਇਸ ਕਵੀ ਦਰਬਾਰ ਪ੍ਰਤੀ ਸਾਹਿਤ ਪ੍ਰੇਮੀਆ ‘ਚ ਬਹੁਤ ਹੀ ਉਤਸ਼ਾਹ ਪਾਇਆ ਗਿਆ ਜੋ ਕਿ ਪਰਿਵਾਰਾ ਸਮੇਤ ਭਾਰੀ ਗਿਣਤੀ ਵਿਚ ਪਹੁੰਚੇ ਹੋਏ ਸਨ।ਦਲਵੀਰ ਹਲਵਾਰਵੀ ਵਲੋ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੋਕੇ ਤੇ ਹੋਰਨਾ ਤੋ ਇਲਾਵਾ ਉੱਘੇ ਰੇਡੀਓ ਬ੍ਰਾਡਕਾਸਟਰ ਹਰਜੀਤ ਲਸਾੜਾ, ਉੱਘੇ ਸਟੇਜ ਸੰਚਾਲਕ ਜਸਵਿੰਦਰ ਸਿੰਘ ਰਾਣੀਪੁਰ, ਸ਼ਰਨ ਸੰਧੂ, ਸਤਵਿੰਦਰ ਟੀਨੂੰ, ਦਲਜੀਤ ਸਿੰਘ ਤੇ ਮਹਿੰਦਰਪਾਲ ਕਾਹਲੋ ਆਦਿ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ।

ਸੁਰਿੰਦਰ ਪਾਲ ਸਿੰਘ ਖੁਰਦ, ਬ੍ਰਿਸਬੇਨ

spsingh997@yahoo.com.au

Install Punjabi Akhbar App

Install
×