
ਭੁਲੱਥ —ਕੈਪਟਨ ਬਾਦਲ ਦੀ ਆਪਸੀ ਰਲੀ ਹੋਈ ਸਿਆਸਤ ਨੇ ਪਿਛਲੇ 50 ਸਾਲ ਤੋਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ ਅਤੇ ਪੰਜਾਬ ਨੂੰ ਬਹੁਤ ਪਿੱਛੇ ਲੈ ਗਏ ਹਨ ਅੱਜ ਜਦੋਂ ਪੰਜਾਬ ਦਾ ਕਿਸਾਨ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਤਾਂ ਅਜਿਹੇ ਹਾਲ ਹਾਲਾਤਾਂ ਵਿੱਚ ਵੀ ਕੈਪਟਨ ਤੇ ਬਾਦਲ ਸਿਆਸੀ ਰੋਟੀਆਂ ਸੇਕਣ ਲਈ ਵੱਖੋ ਵੱਖਰੇ ਆਡੰਬਰ ਕਰ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਬਲਾਕ ਨਡਾਲਾ ਦੇ ਪਿੰਡ ਬਾਮੂਵਾਲ ਵਿਖੇ ਹੋਈ। ਮੀਟਿੰਗ ਦੌਰਾਨ ਸਰਬਜੀਤ ਸਿੰਘ ਲੁਬਾਣਾ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਭੁਲੱਥ ਨੇ ਕੀਤਾ। ਉਨ੍ਹਾਂ ਕਿਹਾ ਕੇ ਕੈਪਟਨ ਨੇ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਸੀ ਅਤੇ ਪਿਛਲੇ ਸਮੇਂ ਦੌਰਾਨ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਜਿਸ ਕਾਰਨ ਹੁਣ ਉਨ੍ਹਾਂ ਨੂੰ ਬਹਾਨੇਬਾਜ਼ੀ ਦੀ ਸਿਆਸਤ ਕਰਨੀ ਪੈ ਰਹੀ ਹੈ . ਇਸ ਮੀਟਿੰਗ ਦੀ ਪ੍ਰਧਾਨਗੀ ਪੰਚ ਸੰਦੀਪ ਸਿੰਘ ਬਾਮੂਵਾਲ ਨੇ ਕੀਤੀ ਉਨ੍ਹਾਂ ਕਿਹਾ ਕਿ ਲੋਕ ਅਕਾਲੀ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਪੰਜਾਬ ਵਿਚ ਤੀਜਾ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ . ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਜੁਗਿੰਦਰ ਸਿੰਘ ਸਰਾਂ ਸੂਬੇਦਾਰ ਮਲਕੀਤ ਸਿੰਘ ਸੋਹਣ ਸਿੰਘ ਸੁਖਦੇਵ ਸਿੰਘ ਗੁਰਨਾਮ ਸਿੰਘ ਹਰਪ੍ਰੀਤ ਸਿੰਘ ਅੰਗਰੇਜ ਸਿੰਘ ਕਾਲੀ ਹਰਭੇਜ ਸਿੰਘ ਕੁਲਵੰਤ ਸਿੰਘ ਬਲਵੰਤ ਸਿੰਘ ਜੁਗਿੰਦਰ ਢਿੱਲੋਂ ਬਲਵਿੰਦਰ ਸਿੰਘ ਭਿੰਦਾ ਅਸ਼ੋਕ ਕੁਮਾਰ ਰਾਜੂ ਭੱਟੀ ਅਤੇ ਮੋਹਣ ਲਾਲ ਸ਼ਰਮਾ ਆਦਿ ਵਲੰਟੀਅਰ ਹਾਜ਼ਰ ਸਨ।