ਅਮਰੀਕਾ ਦੇ ਸੂਬੇ ਟੈਕਸਾਸ ਵਿਖੇ 23 ਸਾਲਾਂ ਦੇ ਪੰਜਾਬੀ ਟਰੱਕ ਡਰਾਈਵਰ ਸਰਬਜੀਤ ਸਿੰਘ ਦੀ ਟਰੱਕ ਹਾਦਸੇ ਵਿੱਚ ਮੌਤ

ਨਿਊਯਾਰਕ— ਬੀਤੀ ਰਾਤ ਅਮਰੀਕਾ ਦੇ ਸੂਬੇ ਟੈਕਸਾਸ  ਦੇ ਪਬਲਿਕ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਬੇਕਰਸਫੀਲਡ ਚ’ ਰਹਿੰਦੇ ਇਕ 23 ਸਾਲਾਂ ਦੇ ਪੰਜਾਬੀ ਨੋਜਵਾਨ ਟਰੱਕ ਡਰਾਈਵਰ ਸਰਬਜੀਤ ਸਿੰਘ ਦੇ ਟਰੱਕ ਦੀ ਰੂਟ I -40 ‘ਤੇ  ਇਕ ਰੈਸਟ ਏਰੀਏ ਵਿਖੇ ਖੜੇ ਟਰੱਕ ਨਾਲ ਪਿੱਛੋਂ ਟੱਕਰ ਹੋ ਗਈ ਸੀ ,ਇਸ ਹਾਦਸੇ ਵਿੱਚ ਸਰਬਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਇਹ ਹਾਦਸਾ ਟੈਕਸਾਸ ਸੂਬੇ ਦੇ ਐਡਰਿਅਨ ਨੇੜੇ ਓਲਡੈਮ ਕਾਉੰਟੀ ਵਿਖੇ ਲੰਘੇਂ ਦਿਨ ਐਤਵਾਰ  1 ਨਵੰਬਰ ਵਾਲੇ ਦਿਨ ਰਾਤ ਦੇ  2:30 ਵਜੇ ਦੇ ਕਰੀਬ ਵਾਪਰਿਆ , ਦੱਸਿਆ ਜਾਂਦਾ ਹੈ ਕਿ  ਰੈਸਟ ਏਰੀਏ ਵਿੱਚ ਖੜਾ ਇਕ ਟਰੱਕ ਜੋ ਲੀਗਲ ਢੰਗ ਨਾਲ ਪਾਰਕ ਕੀਤਾ ਹੋਇਆ ਸੀ ਸਰਬਜੀਤ ਦਾ ਟਰੱਕ ਖੜੇ ਹੋਏ ਇਸ ਟਰੱਕ ਨਾਲ ਪਿੱਛੋਂ ਜਾ ਵੱਜਾਂ ਅਤੇ ਸਰਬਜੀਤ ਸਿੰਘ ਦੀ ਮੋਕੇ ਤੇ ਹੀ ਮੋਤ ਹੋ ਗਈ ।

Install Punjabi Akhbar App

Install
×