400 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਭਲਾਈਪੁਰ ਵੱਲੋਂ ਜੁਆਇੰਟ ਡਾਇਰੈਕਟਰ (ਪੰਚਾਇਤ ਵਿਭਾਗ) ਨਾਲ ਮੁਲਾਕਾਤ

ਰਈਆ,24 ਜੂਨ — ਗੁਰੁ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੀਨੀਅਰ ਕਾਂਗਰਸੀਆਂਆਗੂਆਂ ਦੇ ਵਫਦ ਨੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਵਤਾਰ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ (ਪੰਚਾਇਤ ਵਿਭਾਗ ) ਨਾਲ ਮੁਲਾਕਾਤ ਕੀਤੀ।ਇਥੇ ਵਰਨਣਯੋਗ ਹੈ ਕਿ ਵਿਧਾਇਕ ਭਲਾਈਪੁਰ ਨੂੰ ਪੰਜਾਬ ਸਰਕਾਰ ਵੱਲੋਂ ਇਹਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਏ ਜਾਣ ਲਈ ਮੁੱਖ ਮੰਤਰੀ ਪੰਜਾਬ ਕੈਪਟਨਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਤਿਆਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਵਿਧਾਇਕ ਭਲਾਈਪੁਰ ਨੇ ਇਸ ਸਮਾਗਮ ਦੀ ਤਿਆਰੀ ਲਈ ਹੁਣ ਤੱਕ ਉਠਾਏ ਗਏ ਕਦਮਾਂ ਬਾਰੇ ਡਾਇਰੈਕਟਰ ਸਾਹਿਬ ਨੂੰ ਜਾਣਕਾਰੀ ਦਿਤੀ ਤੇ ਪੰਜਾਬਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਗਾਈਡ ਲਾਈਨ ਬਾਰੇ ਜਾਣਕਾਰੀ ਹਾਸਲ ਕੀਤੀ।ਉਹਨਾਂ ਨੇ ਅਵਤਾਰ ਸਿੰਘ ਭੁੱਲਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਸਰਕਾਰ ਕੋਲੋਂ ਬਾਬਾ ਬਕਾਲਾ ਸਾਹਿਬ ਲਈ ਵੱਡੇ ਪ੍ਰਾਜੈਕਟਾਂ ਦੀ ਮਨਜੂਰੀ ਲਈ ਵਧ ਤੋ ਵੱਧ ਕੋਸ਼ਿਸ਼ ਕਰਨ ਤਾਂ ਜੋਇਸ ਕਸਬੇ ਨੂੰ ਇੱੱਕ ਮਿਸਾਲੀ ਕਸਬਾ ਬਣਾਇਆ ਜਾ ਸਕੇ।ਇਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿਧਾਇਕ ਭਲਾਈਪੁਰ ਨੇ ਦੱਸਿਆ ਕਿ ਗੁਰੁ ਤੇਗ ਬਹਾਦਰ ਜੀ ਵੱਲੋਂ ਹਿੰਦੂਧਰਮ ਦੀ ਰਾਖੀ ਲਈ ਦਿੱਤੀ ਸ਼ਹਾਦਤ ਦੀ ਦੁਨੀਆ ਵਿੱਚ ਕਿੱਤੇ ਮਿਸਾਲ ਨਹੀਂ ਮਿਲਦੀ ਇਸ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਹਨਾਂ ਸਮਾਗਮਾਂ ਦੌਰਾਨ ਕੋਈ ਕਮੀ ਨਹੀਂ ਰਹਿਣੀ ਚਾਹੀਦੀ ।ਉਹਨਾਂ ਕਿਹਾ ਕਿ ਬਾਬਾ ਬਕਾਲਾਸਾਹਿਬ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡਾਂ ਨੂੰ ਮਨਜੂਰੀ ਦਿੱਤੀ ਗਈ ਹੈ।ਇਸ ਮੌਕੇ ਉਹਨਾਂ ਨਾਲ ਕੇ ਕੇ ਸ਼ਰਮਾ, ਬਲਕਾਰ ਸਿੰਘ ਬੱਲ, ਗੁਰਦਿਆਲ ਸਿੰਘਢਿੱਲੋਂ, ਪਿੰਦਰਜੀਤ ਸਿੰਘ ਸਰਲੀ, ਨਿਰਵੈਰ ਸਿੰਘ ਸਾਭੀ, ਸਰਬਜੀਤ ਸਿੰਘ ਸੰਧੂ, ਸਵਿੰਦਰਸਿੰਘ ਬੱਲ, ਨਵ ਪੱਡਾ, ਨਿਰਮਲ ਸਿੰਘ ਪੱਡਾ,ਅਰਜਨਬੀਰ ਸਿੰਘ ਕੰਗ, ਹਰਪਾਲ ਸਿੰਘ ਢਿੱਲੋਂ,ਸਤਨਾਮ ਸਿੰਘ ਬਿੱਟੂ ਆਦਿ ਹਾਜ਼ਰ ਸਨ।