ਪ੍ਰਭਾਵਸ਼ਾਲੀ ਰਿਹਾ ਕਿਸਾਨ-ਮਜ਼ਦੂਰ ਅੰਦੋਲਨ ਨੂੰ ਸਮਰਪਿਤ ਸੰਤੋਖ ਸਿਘ ਧੀਰ ਜਨਮ ਸ਼ਤਾਬਦੀ ਸਮਾਗਮ

ਸਤੋਖ ਸਿੰਘ ਧੀਰ ੳਹ ਨਾਨਕ ਦਾ ਸਿੱਖ ਤੇ ਲੈਨਿਨ ਦਾ ਸਿਪਾਹੀ ਕਹਿੰਦੇ ਸਨ- ਬੁਲਾਰੇ

ਸਪਰਿੰਗ ਡੇਲ ਇੰਡੀਅਨ ਸਕੂਲ, ਸਾਰਜ਼ਾ, ਯੂ.ਏ.ਈ. ਵੱਲੋਂ ਮੁਹਾਲੀ ਅਯੋਜਿਤ ਕਿਸਾਨ-ਮਜ਼ਦੂਰ ਅੰਦੋਲਨ ਨੂੰ ਸਮਰਪਿਤ ਪੰਜਾਬੀ ਸਾਹਿਤ ਜਗਤ ਵਿਚ ਵਿਸ਼ਵ-ਪੱਧਰੀ ਮੁਕਾਮ ਹਾਸਿਲ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿਘ ਧੀਰ ਜਨਮ ਸ਼ਤਾਬਦੀ ਦਾ ਸਮਾਗਮ ਪ੍ਰਭਾਵਸ਼ਾਲੀ ਰਿਹਾ।ਇਸ ਮੌਕੇ ਭਰਵੀਂ ਗਿਣਤੀ ਵਿਚ ਲੇਖਕਾਂ, ਵਿਦਵਾਨਾ, ਬੁੱਧੀਜੀਵੀਆਂ , ਰੰਗਕਰਮੀਆ ਤੇ ਕਲਾਕਾਰਾਂ ਸ਼ਮੂਲੀਅਥ ਕੀਤੀ॥

 ਸੰਤੋਖ ਸਿੰਘ ਧੀਰ ਦੀ ਸਾਹਿਤਕਾਰੀ ਵਿਚ ਸਮਾਜਿਕ ਸਰੋਕਾਰ ਬਾਰੇ ਪ੍ਰਮੁੱਖ ਵਕਤਾ ਦੇ ਤੌਰ ‘ਤੇ ਗੱਲ ਕਰਦਿਆਂ ਸਰਵਸ੍ਰੀ ਸਿਰੀ ਰਾਮ ਅਰਸ਼, ਡਾ. ਲਾਭ ਸਿੰਘ ਖੀਵਾ, ਡਾ. ਜੁਗਿੰਦਰ ਦਿਆਲ, ਮਨਮੋਹਨ ਸਿੰਘ ਦਾਊਂ ਤੇ ਸ਼ਿਵ ਨਾਥ ਨੇ ਕਿਹਾ ਕਿ ਧੀਰ ਹੋਰੀਂ ਕੁਲਵਕਤੀ ਲੇਖਕ ਸਨ ਜੋ ਸਾਰੀ ਉਮਰ ਆਪਣੀ ਸੋਚ ਤੇ ਸਿਧਾਂਤ ਉਪਰ ਦ੍ਰਿੜ ਰਹੇ।ਉਨਾਂ ਆਪਣੀਆਂ ਸਾਹਿਤਕ ਕਿਰਤਾਂ ਵਿਚ ਕਿਰਤੀ-ਕਿਸਾਨ, ਦੱਬੇ-ਕੁਚਲੇ ਤੇ ਸਾਧਨਹੀਣ ਲੋਕਾਂ ਦੇ ਮਸਲਿਆਂ ਬਾਰੇ ਬੇਬਾਕੀ ਤੇ ਦਲੇਰੀ ਨਾਲ ਉਭਾਰੇ।ੳਹ ਨਾਨਕ ਦਾ ਸਿੱਖ ਦੇ ਲੈਨਿਨ ਦਾ ਸਿਪਾਹੀ ਕਹਿੰਦੇ ਸਨ।

ਧੀਰ ਹੋਰਾਂ ਦੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ, ਵੱਡੀ ਬੇਟੀ ਨਵਰੂਪ ਕੌਰ, ਭਤੀਜੇ ਸੰਜੀਵਨ ਤੇ ਰੰਜੀਵਨ ਨੇ ਉਨਾਂ ਦੀ ਨਿੱਜੀ ਜਿੰਦਗੀ ਬਾਰੇ ਗੱਲ ਕਰਦੇ ਕਿਹਾ ਕਿ ਉਹ ਜਿੰਨੇ ਚਿੰਤਤ ਆਪਣੇ ਆਲੇ-ਦੁਆਲੇ ਪ੍ਰਤੀ ਸਨ, ਉਨੀ ਹੀ ਫ਼ਿਕਰ ਆਪਣੇ ਪ੍ਰੀਵਾਰ ਤੇ ਨੇੜਲਿਆਂ ਦੀ ਕਰਦੇ ਸਨ।ਜਿਨਾਂ ਸਲੀਕਾ ਉਨਾਂ ਦੀ ਲਿਖਤਾਂ ਵਿਚ ਸੀ, ਉਨ੍ਹਾਂ ਹੀ ਸ਼ਊਰ ਉਨਾਂ ਦੇ ਪਹਿਨਣ-ਪਰਚਣ ਤੇ ਖਾਣ-ਪੀਣ ਵਿਚ ਸੀ।ਕਲਮਕਾਰ ਕਸ਼ਮੀਰ ਕੌਰ, ਮਲਕੀਤ ਨਾਗਰਾ, ਗਾਇਕ ਅਲਫ਼ਾਜ਼ ਤੇ ਹਰਇੰਦਰ ਹਰ ਨੇ ਵੀ ਧੀਰ ਹੋਰਾਂ ਦੀਆਂ ਕਵਿਤਾਵਾਂ ਪੇਸ਼ ਕੀਤੀਆ।

 ਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਗੁਰਦਸ਼ਨ ਮਾਵੀ, ਗੁਰਮੇਲ ਸਿੰਘ ਮੌਜੇਵਾਲੀ, ਅਮਰਜੀਤ ਕੌਰ, ਗੁਰਸ਼ਰਨ ਸਿੰਘ ਕੁਮਾਰ, ਸੰਤੋਸ਼ ਗੁਪਤਾ, ਗੁਰਵਿੰਦਰ ਸਿੰਘ ਭੋਲਾ, ਹਰਭਜਨ ਕੌਰ ਢਿੱਲੋਂ, ਐਡਵੋਕੇਟ ਹਰਜੀਤ ਬਰਨਾਲਾ, ਅਮ੍ਰਿਤ ਸਿੰਘ, ਐਡਵੋਕੇਟ ਹਰਦੇਵ ਸਿੰਘ ਕਲੇਰ, ਚਰਨ ਸਿੰਘ,ਸੁਰਿੰਦਰ ਸਿੰਘ, ਗੁਰਮੇਲ ਗਰਚਾ,ਧੀਰ ਪ੍ਰੀਵਾਰ ਦੇ ਮੈਂਬਰ ਸਤਪਾਲ ਕੌਰ,ਦਵਿੰਦਰ ਜੀਤ ਸਿੰਘ ਦਰਸ਼ੀ, ਨਵਤੇਜ ਕੌਰ, ਨਵਰੀਤ ਕੌਰ, ਰਜਨੀ, ਚਰਨਜੀਤ ਕੌਰ,ਰਵਿੰਦਰ ਪੰਨੂ, ਰਿਤੂਰਾਰ ਕੌਰ, ਊਦੈਰਾਗ ਸਿੰਘ ਵੀ ਹਾਜ਼ਿਰ ਸਨ।

 ਮੰਚ ਸੰਚਾਲਨ ਸ਼੍ਰਮੋਣੀ ਕਵੀ ਮਨਜੀਤ ਇੰਦਰਾ ਨੇ ਕਰਦੇ ਕਿਹਾ ਕਿ ਸੰਤੋਖ ਸਿੰਘ ਧੀਰ ਦੀ ਖੜੀ ਉਂਗਲੀ ਹੀ ਧੀਰ ਸੀ ਬਾਕੀ ਸਰੀਰ ਉਸ ਉਂਗਲੀ ਦਾ ਵਿਸਤਾਰ ਸੀ।ਸਪਰਿੰਗ ਡੇਲ ਇੰਡੀਅਨ ਸਕੂਲ ਦੀ ਚੈਅਰਪ੍ਰਸਨ ਕੁਲਿਵੰਦਰ ਕੋਮਲ ਤੇ ਟਾੲਨੀ ਟੋਟਸ ਸਕੂਲ ਦੇ ਜਨਰਲ ਸਕੱਤਰ ਗੁਰਇੰਦਰਜੀਤ ਸਿੰਘ ਹੋਰਾਂ ਧੀਰ ਸਾਹਿਬ ਬਾਰੇ ਵੀ ਗੱਲ ਕੀਤੀ ਤੇ ਆਏ ਮਹਿਮਾਨਾ ਦਾ ਧੰਨਵਾਦ ਵੀ ਕੀਤਾ।

Install Punjabi Akhbar App

Install
×