ਬਠਿੰਡਾ ਦੇ ਸਾਹਿਤਕ ਹਲਕਿਆਂ ਵੱਲੋਂ ਸੰਤੋਖ ਸਿੰਘ ਧੀਰ ਚੇਅਰ ਸਥਾਪਿਤ ਕਰਨ ਦਾ ਸਮਰਥਨ

ਬਠਿੰਡਾ -ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਵੈਬੀਨਾਰ ਵਿੱਚ ਪ੍ਰਸਿੱਧ ਲੇਖਕ ਗੁਰਬਚਨ ਸਿੰਘ ਭੁੱਲਰ ਵੱਲੋਂ ਯੂਨੀਵਰਸਿਟੀ ਵਿੱਚ ਸੰਤੋਖ ਸਿੰਘ ਧੀਰ ਚੇਅਰ ਸਥਾਪਿਤ ਕਰਨ ਦੀ ਮੰਗ ਉਠਾਈ ਗਈ। ਇਸ ਮੰਗ ਦਾ ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਭਾਰੀ ਸਮਰਥਨ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਸਾਹਿਤਕ ਹਲਕਿਆਂ ਵਿੱਚ ਵੀ ਇਸ ਮੰਗ ਦਾ ਪੁਰਜੋਰ ਸਮਰਥਨ ਹੋ ਰਿਹਾ ਹੈ। ਇੱਕ ਸੰਯੁਕਤ ਪ੍ਰੈਸ ਬਿਆਨ ਵਿੱਚ ਕਲਾ ਤੇ ਸਾਹਿਤ ਦੇ ਖੇਤਰ ਵਿੱਚ ਕੰਮ ਕਰਦੀਆਂ ਬਠਿੰਡਾ ਦੀਆਂ ਸਮੂੰਹ ਜਥੇਬੰਦੀਆਂ ਨੇ ਸਰਕਾਰ ਅਤੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿ ਇਹ ਚੇਅਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਜਾਵੇ।
ਸਮੂੰਹ ਸੰਸਥਾਵਾਂ ਦੀ ਸਾਂਝੀ ਸਾਹਿਤ ਕਲਾ ਤਾਲਮੇਲ ਕਮੇਟੀ ਬਠਿੰਡਾ ਦੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਅਤੇ ਸਹਾਇਕ ਕੋਆਰਡੀਨੇਟਰ ਅਮਰਜੀਤ ਸਿੰਘ ਜੀਤ ਤੇ ਕਰਨੈਲ ਸਿੰਘ ਨੇ ਕਿਹਾ ਕਿ ਇਹ ਚੇਅਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹਿਤ ਚਿੰਤਨ ਅਤੇ ਪ੍ਰੇਰਨਾ ਦੇ ਸਰੋਤ ਹੋਵੇਗੀ। ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਸਰਪਸਤ ਗੁਰਦੇਵ ਖੋਖਰ, ਪ੍ਰਧਾਨ ਜੇ ਸੀ ਪਰਿੰਦਾ, ਜਨਰਲ ਸਕੱਤਰ ਰਣਬੀਰ ਰਾਣਾ, ਪ੍ਰਚਾਰ ਸਕੱਤਰ ਅਮਨ ਦਾਤੇਵਾਸ, ਮੀਤ ਪ੍ਰਧਾਨ ਭੋਲਾ ਸਿੰਘ ਸਮੀਰੀਆ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਹਮੇਸ਼ਾਂ ਕਿਰਤੀ ਅਤੇ ਦੱਬੇ ਕੁਚਲੇ ਲੋਕਾਂ ਦੇ ਹਿਤਾਂ ਲਈ ਲਿਖਿਆ ਹੈ। ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਦੇ ਪ੍ਰਧਾਨ ਕਹਾਣੀਕਾਰ ਅਤਰਜੀਤ, ਜਨਰਲ ਸਕੱਤਰ ਕੁਲਦੀਪ ਸਿੰਘ ਬੰਗੀ ਨੇ ਕਿਹਾ ਕਿ ਧੀਰ ਦੀ ਤਣੀ ਹੋਈ ਉਂਗਲ ਵਾਂਗ ਰਚਨਾਵਾਂ ਵੀ ਸਿੱਧੀਆਂ ਲੋਕਾਂ ਦੇ ਪੱਖ ਦੀਆਂ ਹੁੰਦੀਆਂ ਸਨ। ਾਹਿਤ ਜਾਗ੍ਰਤੀ ਸਭਾ ਬਠਿੰਡਾ ਦੇ ਸਰਪਰਸਤ ਜਗਦੀਸ਼ ਸਿੰਘ ਘਈ ਤੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਆਖਿਆ ਕਿ ਸ੍ਰੀ ਧੀਰ ਦੀਆਂ ਲਿਖਤਾਂ ਕਿਸਾਨ ਮਜ਼ਦੂਰ ਦੇ ਮਸਲੇ ਉਭਾਰਨ ਦੇ ਨਾਲ ਨਾਲ ਉਹਨਾਂ ਦੇ ਹੱਲ ਵੱਲ ਵੀ ਇਸ਼ਾਰੇ ਕਰਦੀਆਂ ਹਨ। ਸਾਹਿਤ ਸਿਰਜਣਾ ਮੰਚ ਦੇ ਸਰਪ੍ਰਸਤ ਡਾ: ਅਜੀਤਪਾਲ, ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਜਨਰਲ ਸਕੱਤਰ ਭੁਪਿੰਦਰ ਸੰਧੂ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਦੀਆਂ ਲਿਖਤਾਂ ਲੋਕ ਪੱਖੀ ਤਾਂ ਹਨ ਹੀ ਕਲਾ ਦੇ ਪੱਖ ਤੋਂ ਵੀ ਉੱਚ ਪਾਏ ਦੀਆਂ ਹਨ। ਪਗਤੀਸ਼ੀਲ ਲੇਖਕ ਸੰਘ ਜਿਲ੍ਹਾ ਬਠਿੰਡਾ ਦੇ ਆਗੂਆਂ ਦਮਜੀਤ ਦਰਸ਼ਨ, ਰਣਜੀਤ ਗੌਰਵ, ਡਾ: ਰਵਿੰਦਰ ਸਿੰਘ ਸੰਧੂ, ਕਾ: ਜਰਨੈਲ ਭਾਈਰੂਪਾ, ਦਿਲਬਾਗ ਸਿੰਘ, ਵਿਕਾਸ ਕੌਸ਼ਲ, ਭੁਪਿੰਦਰ ਮਾਨ ਨੇ ਮੰਗ ਉਠਾਉਣ ਲਈ ਗੁਰਬਚਨ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਹੈ। ਲੇਖਕਾਂ, ਕਲਾਕਾਰਾਂ, ਸੰਘਰਸ਼ਸੀਲ ਧਿਰਾਂ ਦੇ ਸਾਂਝੇ ਕੇਂਦਰ ਅਤੇ ਪ੍ਰੇਰਨਾ ਸਰੋਤ ਟੀਚਰਜ ਹੋਮ ਬਠਿੰਡਾ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ, ਜਨਰਲ ਸਕੱਤਰ ਲਛਮਣ ਮਲੂਕਾ ਨੇ ਸੰਤੋਖ ਸਿਘ ਧੀਰ ਚਅਰ ਸਥਾਪਿਤ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਅਪੀਲ ਕੀਤੀ ਕਿ ਕੇਂਦਰ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਵੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।

Welcome to Punjabi Akhbar

Install Punjabi Akhbar
×