ਕ੍ਰਾਈਸਟਚਰਚ ਵਿਖੇ ਨਿਕਲੀ ਸ਼ਾਂਤਾ ਪ੍ਰੇਡ ਵਿਚ ਸਿੱਖਾਂ ਨੇ ਸ਼ਮੂਲੀਅਤ ਕਰਕੇ ਖੁਸ਼ੀ ਸਾਂਝੀ ਕੀਤੀ

NZ PIC 8 Dec1
ਅੱਜ ਕ੍ਰਾਈਸਟਚਰਚ ਸ਼ਹਿਰ ਦੇ ਵਿਚ ਕ੍ਰਿਸਮਸ ਦੇ ਤਿਓਹਾਰ ਦੇ ਸਬੰਧ ਵਿਚ ਸ਼ਾਂਤਾ ਪ੍ਰੇਡ ਦਾ ਆਯੋਜਿਨ ਕੀਤਾ ਗਿਆ। ਇਸ ਪ੍ਰੇਡ ਦੇ ਵਿਚ ਜਿੱਥੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਆਪਣੀ ਸ਼ਮੂਲੀਅਤ ਕਰਕੇ ਗੋਰਿਆਂ ਦੇ ਇਸ ਤਿਉਹਾਰ ਵਿਚ ਖੁਸ਼ੀ ਸਾਂਝੀ ਕੀਤੀ ਉਥੇ ਸਿੱਖ ਭਾਈਚਾਰੇ ਵੱਲੋਂ ਵੀ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਪਣੀ ਭਰਵੀਂ ਹਾਜ਼ਰੀ ਲਗਵਾਈ ਗਈ। ਸਿੱਖਾਂ ਨੇ ਨਗਾਰਾ ਦੀ ਧਮਕ ਦੇ ਨਾਲ-ਨਾਲ ਖਾਲਸਾ ਪੰਥ ਦੇ ਨਿਸ਼ਾਨ ਖੰਡੇ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਖਾਵਸਈ ਝੰਡੇ ਵੀ ਲਹਿਰਾਏ ਗਏ ਸਨ। ਵੀਰ ਗੁਰਪ੍ਰੀਤ ਸਿੰਘ ਹੋਰਾਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖਾਂ ਦੀ ਪੇਸ਼ਕਾਰੀ ਤੋਂ ਸਥਾਨਿਕ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਦੀ ਇਕ ਝਲਕ ਪੇਸ਼ ਕਰਨ ਦਾ ਵਧੀਆ ਮੌਕਾ ਮਿਲਿਆ।