ਸੰਤ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਨਾਰਵੇ ਤੋਂ ਪੈਰਿਸ ਲਈ ਰਵਾਨਾਂ

IMG_1984 46ਸੰਤ ਭਾਈ ਲੱਖਾ ਸਿੰਘ ਜੀ ਇੰਨੀ ਦਿਨੀ ਆਪਣੀ ਯੂਰਪ ਯਾਤਰਾ ਉੱਪਰ ਹਨ ।ਇਸ ਦੌਰਾਨ ਉਹਨਾਂ ਨੇ ਨਾਰਵੇ ਦੀ ਸਮੂਹ ਪ੍ਰੈਸ ਅਤੇ ਇੱਥੋ ਦੇ ਮੋਹਤਬਾਰ ਪਤਵੰਤਿਆਂ ਨਾਲ ਇੱਕ ਪਰਿਵਾਰਕ ਮਿਲਣੀ ਦੌਰਾਨ ਵਿਚਾਰ ਸਾਂਝੇ ਕੀਤੇ ।ਜਿਸ ਦੌਰਾਨ ਉਹਨਾਂ ਕਿਹਾ ਕਿ  ਸਾਨੂੰ  ਗੁਰਮਤ ਵਿੱਚ ਰਹਿ ਕਿ ਰੱਬੀ ਬਾਣੀ ਦੇ ਧਾਰਨੀ ਹੋ ਕਿ ਚੱਲਣਾਂ ਚਾਹੀਦਾ ਹੈ ਅਤੇ ਸ੍ਰੀ ਗੁਰੂ ਕਲਗੀਧਰ ਪਾਤਸਾਹ ਦੇ ਹੁਕਮਾਂ ਦੀ ਪਾਲਣਾਂ ਕਰਨੀਂ ਚਾਹੀਦੀ ਹੈ। ਗੱਲਬਾਤ ਦੋਰਾਨ ਉਹਨਾਂ ਨੇ
ਸਿੱਖ ਧਰਮ ਵਿੱਚ ਵਧ ਰਹੀ ਆਪਸੀ ਈਰਖਾ ਵੈਰ ਵਿਰੋਧ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਪ ਨੁੰ ਉੱਚਾ ਚੁੱਕਣ ਖਾਤਰ ਵੈਰ ਵਿਰੋਧ ਵਰਗੀਆਂ ਭਾਵਨਾਵਾਂ ਤੌ ਰਹਿਤ ਹੋਣਾਂ ਚਾਹੀਦਾ ਹੈ।ਉਹਨਾਂ ਦੱਸਿਆ ਕਿ ਇਸ ਮਹੀਨੇ ਹਰ ਸਾਲ ਦੀ ਤਰਾਂ ਨਾਨਕਸਰ ਕਲੇਰਾਂ ਵਿਖੇ 25 ਅਗਸਤ ਤੋਂ ਲੈ ਕਿ 29 ਅਗਸਤ ਤੱਕ ਸਾਲਾਨਾਂ ਬਰਸੀ ਬੜੇ ਜੋਰ ਸੌਰ ਨਾਲ ਮਨਾਈ ਜਾ ਰਹੀ ਹੈ ।ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ  ਸੰਗਤਾਂ ਦੇ ਸਹਿਯੋਗ ਨਾਲ ਚੈਰੀਟੇਬਲ ਹਸਪਤਾਲ,ਬਿਰਧ ਆਸਰਮ,ਗੁਰੂ ਨਾਨਕ
ਮੋਦੀਖਾਨਾਂ ਬੜੇ ਸੁਚੱਜੇ ਡੰਗ ਨਾਲ ਚੱਲ ਰਹੇ ਹਨ ।ਆਪਣੇ ਨਾਰਵੇ ਦੇ ਇੱਕ ਛੋਟੇ ਜਿਹੇ ਟੂਰ ਦੌਰਾਨ ਉਹ ਇੱਥੇ ਡਾ ਨੌਨਿਹਾਲ ਸਿੰਘ ਦੇ ਘਰ ਰੁਕੇ ਹੋਏ ਸਨ ।ਜਿੱਥੇ ਉਹ ਨਾਰਵੇ ਦੇ ਸਮਾਜਿਕ ,ਧਾਰਮਿਕ ਅਦਾਰੇ ਵੇਖਣ ਵੀ ਗਏ ।ਮੌਜੂਦ ਪਤਵੰਤੇ ਸੱਜਣਾਂ ਵਿੱਚ ਉਹਨਾਂ ਦੇ ਨਾਲ ਆਏ ਭਾਈ ਧਰਮਿੰਦਰ ਸਿੰਘ ਤੋਂ ਇਲਾਵਾ  ਕੁਲਵੰਤ ਸਿੰਘ ਬਰਾੜ ,ਸਹੀਦ ਊਧਮ ਸਿੰਘ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ ਖਟੜਾ,ਡਿੰਪਾ ਵਿਰਕ, ,ਇੰਦਰਜੀਤ ਸਿੰਘ,ਅਨੀਤਪ੍ਰਤਾਪ ਸਿੰਘ ਆਦਿ ਹਾਜਿਰ ਸਨ ।

Install Punjabi Akhbar App

Install
×