ਸੰਸਕਾਰ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤੇ ਚੇਅਰਪਰਸਨ ਨਾਲ ਡਾ. ਗਿੱਲ ਦੀ ਵਿਸ਼ੇਸ਼ ਮੁਲਾਕਾਤ 

– ਸੰਸਕਾਰ ਪਬਲਿਕ ਸਕੂਲ ਇਲਾਕੇ ਦੇ ਲੋਕਾਂ ਲਈ ਹੋ ਰਿਹਾ ਹੈ ਮੀਲ ਪੱਥਰ ਸਾਬਿਤ

image1 (1)

ਨਿਊਯਾਰਕ/ਤਲਵੰਡੀ ਸਾਬੋ  – ਤਲਵੰਡੀ ਸਾਬੋ ਇੱਕ ਇਤਿਹਾਸਕ ਅਸਥਾਨ ਹੈ। ਜੋ ਸਿੱਖਾਂ ਦੇ ਚੌਥੇ ਤਖਤ ਵਜੋਂ ਪੰਜਾਬ ਵਿੱਚ ਮਸ਼ਹੂਰ ਹੈ। ਇਸ ਦੀ ਅਹਿਮੀਅਤ ਕਰਕੇ ਇਸ ਥਾਂ ਤੇ ਤਿੰਨ ਯੂਨੀਵਰਸਿਟੀਆਂ ਦੀ ਸਥਾਪਨਾ ਇਸ ਕਰਕੇ ਹੋਈ ਹੈ, ਕਿਉਂਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ ਸੀ। ਜਿੱਥੇ ਦੂਰ ਦੁਰਾਡੇ ਤੋਂ ਵਿਦਿਆਰਥੀ ਪੜ੍ਹਨ ਆਇਆ ਕਰਨਗੇ। ਪਰ ਅੱਜ ਦੀ ਤਰੀਕ ਵਿੱਚ ਇੱਥੇ ਦੇ ਲੋਕ ਇੱਕ ਵਧੀਆ ਸਕੂਲ ਬਣਨਾ ਲੋਚਦੇ ਹਨ। ਭਾਵੇਂ ਯੂਨੀਵਰਸਲ, ਦਸਮੇਸ਼, ਸੇਂਟ ਸੋਲਜਰ, ਖਾਲਸਾ ਅਤੇ ਹੋਰ ਸਕੂਲੀ ਸੰਸਥਾਵਾਂ ਮੌਜੂਦ ਹਨ।ਪਰ ਅਧੁਨਿਕ ਸਹੂਲਤਾਂ ਵਾਲੇ ਸਕੂਲ ਦੀ ਮੰਗ ਨੂੰ ਅਜੇ ਵੀ ਲੋਕ ਤਰਸ ਰਹੇ ਹਨ। ਜਿਸ ਸਦਕਾ ਇਲਾਕੇ ਦੀ ਜਾਣੀ ਪਹਿਚਾਣੀ ਸਖਸ਼ੀਅਤ ਸ. ਬਲਬੀਰ ਸਿੰਘ ਸਿੱਧੂ ਦੇ ਫਰਜੰਦ ਕਾਕਾ ਵਿਸ਼ਵਦੀਪ ਸਿੰਘ ਸਿੱਧੂ ਦੀ ਮੈਨੇਜਿੰਗ ਤੇ ਯੋਗ ਡਾਇਰੈਕਟਰਸ਼ਿਪ ਨੇ ਸੰਸਕਾਰ ਪਬਲਿਕ ਸਕੂਲ ਦੀ ਸਥਾਪਨਾ ਕੀਤੀ ਹੈ। ਜਿਸ ਦੀ ਚੇਅਰਪਰਸਨ ਬੀਬਾ ਨਰਿੰਦਰ ਕੌਰ ਸਿੱਧੂ ਹਨ।

ਉਨ੍ਹਾਂ ਨਾਲ ਸੰਖੇਪ ਮਿਲਣੀ ਜਿੱਥੇ ਅਮਰੀਕਾ ਤੋਂ ਪੰਜਾਬ ਫੇਰੀ ਤੇ ਆਏ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਹੁਰਾਂ ਨਾਲ ਇਨ੍ਹਾਂ ਦੀ ਰਿਹਾਇਸ਼ ਤੇ ਹੋਈ। ਜਿੱਥੇ ਇਸ ਨਵੀਂ ਸੰਸਥਾ ਸਬੰਧੀ ਵਿਚਾਰਾਂ ਹੋਈਆਂ।ਉੱਥੇ ਕਾਕਾ ਵਿਸ਼ਵਦੀਪ ਸਿੱਧੂ ਮੁਤਾਬਕ ਇਹ ਸਕੂਲ ਵਿਲੱਖਣ ਕਿਸਮ ਦਾ ਹੋਵੇਗਾ। ਜੋ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਅਤੇ ਅਧੁਨਿਕ ਸਹੂਲਤਾਂ ਨਾਲ ਸੋਹਣੀ ਦਿੱਖ ਵਾਲਾ ਵੀ ਹੋਵੇਗਾ। ਜਿਸ ਵਿੱਚ ‘ਨੋ-ਹੋਮਵਰਕ’ ਦੀ ਵਿਧੀ ਤੋਂ ਉੱਪਰ ਉੱਠ ਕੇ ‘ਪਲੇਅ ਵੇ’ ਢੰਗ ਨਾਲ ਮੁੱਢਲੀ ਸਿੱਖਿਆ ਦਿੱਤੀ ਜਾਵੇਗੀ।ਜਿਸ ਦਾ ਸਲੇਬਸ ਜਰਮਨ ਪੈਟਰਨ ਤੇ ਹੋਵੇਗਾ।

ਅਧਿਆਪਕਾਂ ਨੂੰ ਮੈਰਿਟ ਦੇ ਆਧਾਰ ਤੇ ਨਿਯੁਕਤ ਕੀਤਾ ਜਾਵੇਗਾ। ਜਿਨ੍ਹਾਂ ਦੀ ਮੁਢਲੀ ਟ੍ਰੇਨਿੰਗ ਅਮਰੀਕਾ ਦੇ ਮਾਹਿਰਾਂ ਰਾਹੀਂ ਕਰਵਾਈ ਜਾਵੇਗੀ। ਜੋ ਇੱਕ ਸਾਲ ਵਿੱਚ ਦੋ ਵਾਰ ਕੁਝ ਕੁ ਸਮੇਂ ਲਈ ਅਧਿਆਪਕਾਂ ਨੂੰ ‘ਐਕਸਸੈਂਟ’ ਦੇ ਤਜ਼ਰਬੇ ਦੀ ਟ੍ਰੇਨਿੰਗ ਦੇਣਗੇ।

image2

ਸਕੂਲ ਦੀ ਚੇਅਰਪਰਸਨ ਨਰਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਦੇ ਬਾਹਰਲੇ ਮੁਲਕਾਂ ਦੇ ਟੂਰ ਕਰਵਾਏ ਜਾਣਗੇ ਤਾਂ ਜੋ ਉਹ ਆਪਣੀ ਸਖਸ਼ੀਅਤ ਨੂੰ ਉੱਚ ਕੋਟੀ ਦਾ ਬਣਾ ਸਕਣ। ਉੱਥੋਂ ਦੀ ਸਕੂਲ ਨੀਤੀ, ਆਲੇ ਦੁਆਲੇ ਦਾ ਵਾਤਾਵਰਨ, ਰਹਿਣ-ਸਹਿਣ ਆਦਿ ਦੇ ਤਜ਼ਰਬਿਆਂ ਤੋਂ ਕੁਝ ਹੋਰ ਵੀ ਵਧੀਆ ਸਿੱਖ ਸਕਣ।

ਆਸ ਹੈ ਕਿ ਸੰਸਕਾਰ ਪਬਲਿਕ ਸਕੂਲ ਜਿੱਥੇ ਖੇਡਾਂ, ਖੇਡ ਗਰਾਊਂਡ ਦਾ ਨਿਰਮਾਣ ਉੱਚ ਕੋਟੀ ਦਾ ਕਰੇਗਾ, ਉੱਥੇ ਘੋੜ ਸਵਾਰੀ, ਸ਼ੂਟਿੰਗ ਰੇਂਜ, ਲਾਨ ਟੈਨਿਸ ਤੇ ਸਕੈਸ਼ ਆਦਿ ਖੇਡਾਂ ਨੂੰ ਸਕੂਲ ਵਿੱਚ ਸ਼ੁਰੂ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕਰੇਗਾ। ਜੋ ਇਲਾਕੇ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਵੇਗਾ।

ਇਲਾਕੇ ਦੇ ਸੂਝਵਾਨ ਮਾਪਿਆਂ ਨੂੰ ਚਾਹੀਦਾ ਹੈ ਕਿ ਇਸ ਸਕੂਲ ਦਾ ਲਾਭ ਪਹਿਲ ਕਦਮੀ ਵਜੋਂ ਲਿਆ ਜਾਵੇ। ਅਜਿਹਾ ਨਾ ਹੋਵੇ ਕਿ ਉਹ ਵਿਦਿਆਰਥੀ ਨੂੰ ਦਾਖਲ ਕਰਵਾਉਣ ਤੋਂ ਵਾਂਝੇ ਰਹਿ ਜਾਣ। ਹਾਲ ਦੀ ਘੜੀ ਤਿੰਨ ਕਲਾਸਾਂ ਦਾ ਇਹ ਸਕੂਲ ਇਲਾਕੇ ਲਈ ਮੀਲ ਪੱਥਰ ਸਾਬਤ ਹੋਵੇਗਾ।ਜਿਸ ਲਈ ਸਾਢੇ ਤਿੰਨ ਸਾਲ ਦੇ ਵਿੱਦਿਆਰਥੀ ਇਸ ਸਕੂਲ ਦੀ ਪ੍ਰਵੇਸ਼ ਕਲਾਸ  (ਐਲ ਕੇ ਜੀ) ਲਈ ਲਏ ਜਾਣਗੇ।

ਦਾਖਲੇ ਦਾ ਤਾਂਤਾ ਲੱਗ ਗਿਆ ਹੈ ਜਿਸ ਨੂੰ ਮਾਹਿਰ ਟੀਮ ਘੋਖ ਕਰਕੇ ਕਲਾਸ ਦੇ ਕਾਬਲ ਬਣਾ ਰਹੀ ਹੈ।ਹਰੇਕ ਕਲਾਸ ਵੀਹ ਦੇ ਅਨੁਪਾਤ ਨਾਲ ਅਧਿਆਪਕ/ ਵਿੱਦਿਆਰਥੀ ਨਾਲ ਚਲਾਈ ਜਾਵੇਗੀ।

Welcome to Punjabi Akhbar

Install Punjabi Akhbar
×