ਐਡਮਿੰਟਨ ਕੈਨੇਡਾ ਵਿੱਚ ਸਨਰਾਜ ਸਿੰਘ ਨਾਮੀਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

(ਐਡਮਿੰਟਨ, ਅਲਬਰਟਾ)- ਐਡਮਿੰਟਨ ਕੈਨੇਡਾ  ਵਿਖੇ ਲੰਘੀ 3  ਦਸੰਬਰ ਨੂੰ ਇਕ 24 ਸਾਲਾਂ ਦੇ ਨੌਜਵਾਨ ਸਨਰਾਜ ਸਿੰਘ ਦਾ ਗੋਲੀਆ ਮਾਰ ਕਤਲ ਕਰ ਦੇਣ ਦੀ ਮੰਦਭਾਗੀ ਖਬਰ  ਸਾਹਮਣੇ ਆਈ ਹੈ।ਜਿਸਦੀ ਪਛਾਣ ਪੁਲਿਸ ਵੱਲੋ ਹੁਣ ਜਨਤਕ ਕੀਤੀ ਗਈ ਹੈ।ਘਟਨਾ ਐਡਮਿੰਟਨ ਦੀ 52 ਸਟਰੀਟ ਅਤੇ 13 ਐਵੇਨਿਊ ਦੀ ਹੈ, ਜਿੱਥੇ 24 ਸਾਲਾ ਸਨਰਾਜ ਸਿੰਘ ਜਖਮੀ ਹਾਲਤ ਵਿੱਚ ਪੁਲਿਸ ਨੂੰ  ਮਿਲਿਆ ਸੀ, ਅਤੇ ਉਸਦੇ ਸਰੀਰ ਦੇ ਕਈ ਗੋਲੀਆਂ ਲੱਗੀਅਾ  ਹੋਈਆਂ ਸਨ।ਜਿਸ ਨੂੰ ਮੌਕੇ ਤੇ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ।ਅਤੇ ਮ੍ਰਿਤਕ ਅੈਲਾਨ ਦਿੱਤਾ ਗਿਅਾ। ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ਦੀ ਇਸ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਹੈ। ਘਟਨਾ ਰਾਤ 8 :00 ਕੁ ਵਜੇ ਦੇ ਨਜਦੀਕ ਵਾਪਰੀ ਸੀ। ਦੱਸਣਯੋਗ ਹੈ ਕਿ ਕੈਨੈਡਾ ਚ ਵੱਖ-ਵੱਖ ਹਾਦਸਿਆ ਕਾਰਨ ਲਗਾਤਾਰ ਪੰਜਾਬੀ ਨੌਜਵਾਨਾ ਦੀਆਂ ਮੌਤਾ ਹੋ ਰਹੀਆ ਹਨ।

Install Punjabi Akhbar App

Install
×