
ਅਸ਼ਲੀਲਤਾ, ਲੱਚਰਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਗੀਤਕਾਰੀ ਦਾ ਆਮ ਤੌਰ ‘ਤੇ ਸਮਾਜ, ਖਾਸ ਤੌਰ ‘ਤੇ ਨੌਜੁਆਨੀ ਉਪਰ ਪੈ ਰਹੇ ਮਾੜੇ ਪ੍ਰਭਾਵ ਦੀ ਬਾਤ ਪਾਉਂਦੇ ਸੰਜੀਵਨ ਸਿੰਘ ਦੇ ਨਵ-ਲਿਖਤ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਨਾਟ-ਪਾਠ 7 ਨਵੰਬਰ, ਸ਼ਨੀਚਰਵਾਰ ਨੂੰ ਸ਼ਾਮ 3 ਵਜੇ, ਟਾਇਨੀ ਟੋਟਸ ਸਕੂਲ, ਫੇਜ਼-10, ਮੁਹਾਲੀ ਵਿਖੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਸਰਘੀ ਕਲਾ ਕੇਂਦਰ ਦੇ ਜਨਰਲ ਸੱਕਤਰ ਅਸ਼ੋਕ ਬਜਹੇੜੀ ਅਤੇ ਪ੍ਰਚਾਰ ਸੱਤਕਰ ਰੰਜੀਵਨ ਸਿੰਘ ਨੇ ਕਿਹਾ ਕਿ ਹਾਜ਼ਿਰ ਬੁੱਧੀਜੀਵੀਆਂ, ਵਿਦਵਾਨਾਂ, ਅਲੋਚਕਾਂ, ਚਿੰਤਕਾਂ ਤੇ ਨਾਟਕਰਮੀਆਂ ਦੇ ਸੁਝਾਵਾਂ ਤੋਂ ਬਾਅਦ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ ਆਉਂਦੇ ਸਮੇਂ ਵਿਚ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਚਾਰ ਦਹਾਕਿਆਂ ਤੋਂ ਨਾਟਕ ਦੇ ਖੇਤਰ ਵਿਚ ਸਰਗਰਮ ਸੰਜੀਵਨ ਸਿੰਘ ਹੁਣ ਤੱਕ ਸਮਾਜਿਕ ਸਰੋਕਾਰਾਂ ਦੀ ਗੱਲ ਅਤੇ ਲੋਕ-ਮਸਲੇ ਉਭਾਰਦੇ ਡੇਢ ਦਰਜਨ ਮੌਲਿਕ ਨਾਟਕ ਅਤੇ ਅੱਧੀ ਦਰਜਨ ਚਰਿਚੱਤ ਅਤੇ ਸੰਸਾਰ ਪ੍ਰਸਿੱਧ ਕਹਾਣੀਆਂ ਤੇ ਨਾਵਲਾਂ ਦਾ ਨਾਟਕੀ-ਰੁਪਾਂਤਰ ਕਰ ਚੁੱਕੇ ਹਨ।