ਮੁੱਖ ਮੰਤਰੀ ਬਾਦਲ ਵੱਲੋਂ ਹਲਕੇ ਦਾ 3 ਦਿਨ ਚ ਕੀਤਾ ਸੰਗਤ ਦਰਸਨ ਰਿਹਾ ਫਲਾਪ: ਸੰਗਤ ਦਰਸ਼ਨਾਂ ‘ਚ ਭਾਜਪਾ ਦੀ ਗੈਰ ਹਾਜਰੀ ਰੜਕੀ

 

21mk01

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇਣ ਦਾ ਸੰਗਤ ਦਰਸਨ ਪ੍ਰੋਗਰਾਮ ਫਲਾਪ ਹੋਇਆਂ ਜਾਪ ਰਿਹਾ ਸੀ ਇਸ ਤੋ ਇਲਾਵਾ ਪਿੰਡ ਨਿਹਾਲੂਵਾਲ,ਕੁਤਬਾ,ਮਾਂਗੇਵਾਲ ਅਤੇ ਗੁਰਮ ਵਿਖੇ ਵੀ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇਣ ਤੋ ਸਿਵਾਏ ਆਮ ਲੋਕਾ ਦੀਆਂ ਮੁਸ਼ਕਲਾਂ ਨੂੰ ਅਣ ਦੇਖਿਆ ਕੀਤਾ ਗਿਆ ਜਿਸ ਕਰਕੇ ਅੱਤ ਦੀ ਗਰਮੀ ਵਿੱਚ ਮੁੱਖ ਮੰਤਰੀ ਨੂੰ ਮਿਲਣ ਦੀ ਆਸ ਲੈ ਕੇ ਸੰਗਤ ਦਰਸ਼ਨਾਂ ‘ਚ ਪੁੱਜੇ ਲੋਕ ਨਿਰਾਸ ਹੀ ਘਰਾਂ ਨੂੰ ਪਰਤਦੇ ਹੋਏ ਬਾਦਲ ਅਤੇ ਲੀਡਰਸ਼ਿਪ ਨੂੰ ਕੋਸਦੇ ਹੋਏ ਦੇਖੇ ਗਏ। ਮਹਿਲ ਕਲਾਂ ‘ਤੇ ਨਿਹਾਲੂਵਾਲ ਵਿਖੇ ਸੰਗਤ ਦਰਸਨ ‘ਚ ਪੁੱਜੇ ਲੋਕਾ ਲਈ ਲਾਈਆਂ ਕੁਰਸੀਆਂ ਖਾਲੀ ਰਹਿਣ ਕਰਕੇ ਨਰਾਜ਼ ਹੋਏ ਮੁੱਖ ਮੰਤਰੀ ਬਾਦਲ ਆਮ ਲੋਕਾ ਨਾਲ ਬੇਰੁਖੀ ਨਾਲ ਪੇਸ਼ ਆਏ ਹੋਰ ਤਾਂ ਹੋਰ ਮਹਿਲ ਕਲਾਂ ‘ਤੇ ਨਿਹਾਲੂਵਾਲ ਵਿਖੇ ਪੱਤਰਕਾਰਾਂ ਨਾਲ ਰੱਖੀ ਪ੍ਰੈਸ ਕਾਨਫਰੰਸ ਸਮੇਂ ਵੀ ਮੁੱਖ ਮੰਤਰੀ ਬਾਦਲ ਸਿਰਫ਼ 3-4 ਮਿੰਟਾਂ ‘ਚ ਹੀ ਪੱਤਰਕਾਰਾਂ ਦੇ ਇੱਕ ਦੋ ਸਵਾਲਾਂ ਦੇ ਜਵਾਬ ਦੇ ਕੇ ਤੁਰਦੇ ਬਣੇ। ਪੁਲਿਸ ਪ੍ਰਸ਼ਾਸਨ ਵੱਲੋਂ ਇੰਨੀ ਸਖ਼ਤੀ ਕੀਤੀ ਹੋਈ ਸੀ ਕਿ ਆਮ ਲੋਕਾ ਨੂੰ ਤਾਂ ਕੀ ਮਿਲਣ ਦੇਣਾ ਸੀ ਸਗੋਂ ਪੱਤਰਕਾਰਾਂ ਦੇ ਕੰਮ ‘ਚ ਵੀ ਦਖਲ ਅੰਦਾਜੀ ਕੀਤੀ ਗਈ। ਜਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਰੱਖੇ ਗਏ ਤਿੰਨ ਦਿਨਾਂ ਸੰਗਤ ਦਰਸਨ ਪ੍ਰੋਰਗਾਮਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਦਾ ਕੋਈ ਵੀ ਆਗੂ ਸੰਗਤ ਦਰਸਨ ‘ਚ ਹਾਜਰ ਨਹੀ ਹੋਇਆਂ। ਇਹਨਾਂ ਸੰਗਤ ਦਰਸ਼ਨਾਂ ਦੀ ਸਮਾਪਤੀ ਉਪਰੰਤ 90 ਸਾਲਾ ਦੇ ਬਜ਼ੁਰਗ ਗੁਰਮੇਲ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਮਹਿਲ ਖੁਰਦ ਨੇ ਦੱਸਿਆਂ ਕਿ ਅਜੇ ਤੱਕ ਮੇਰੀ ਬੁਢਾਪਾ ਪੈਨਸ਼ਨ ਨਹੀ ਲੱਗੀ ਤੇ ਮੈ ਕਈ ਵਾਰ ਫਾਰਮ ਭਰ ਕੇ ਦੇ ਚੁੱਕਾਂ ਹਾਂ ਤੇ ਅੱਜ ਮੈਨੂੰ ਪ੍ਰਸ਼ਾਸਨ ਨੇ ਬਾਦਲ ਦੇ ਨੇੜੇ ਵੀ ਨਹੀ ਢੁੱਕਣ ਦਿਤਾ ਗਿਆ। ਅਪਣੇ 8 ਸਾਲਾ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਬੱਚੇ ਨੂੰ ਸੰਗਤ ਦਰਸਨ ‘ਚ ਲੈ ਕੇ ਪੁੱਜੇ ਰਜਿੰਦਰਪਾਲ ਸਿੰਘ ਨੇ ਦੱਸਿਆਂ ਕਿ ਮੇਰੇ ਘਰ ਦੀ ਆਰਥਿਕ ਹਾਲਤ ਬੇਹੱਦ ਨਾਜੁਕ ਹੋਣ ਕਰਕੇ ਮੈ ਅਪਣੇ ਬੱਚੇ ਦਾ ਇਲਾਜ ਕਰਾਉਣ ਤੋ ਅਸਮਰੱਥ ਹਾਂ ਮੈਨੂੰ ਆਸ ਸੀ ਕਿ ਮੁੱਖ ਮੰਤਰੀ ਅਪਣੇ ਅਧਿਕਾਰੀਆਂ ਨੂੰ ਮੌਕੇ ਤੇ ਬੱਚੇ ਦੇ ਇਲਾਜ ਲਈ ਹੁਕਮ ਜਾਰੀ ਕਰਨਗੇ ਪਰ ਬਾਦਲ ਸਾਹਿਬ ਨੇ ਸਾਡੀ ਗੱਲ ਵੀ ਧਿਆਨ ਨਹੀ ਸੁਣੀ। ਰੋਂਦੇ ਕਰਲਾਉਦੇ ਹੋਏ ਬੜੇ ਹੀ ਦੁਖੀ ਮਨ ਨਾਲ ਰੁਪਿੰਦਰ ਕੌਰ ਪਤਨੀ ਸਵ ਰਜੀਵ ਕੌਸ਼ਲ ਬਰਨਾਲਾ ਨੇ ਦੱਸਿਆਂ ਕਿ ਮੇਰੇ ਪਤੀ ਲੋਕਾ ਦਾ ਸਿਰਫ਼ ਦਸ ਦਸ ਰੁਪਏ ‘ਚ ਇਲਾਜ ਕਰਦੇ ਸਨ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਜਾਣ ਤੋ ਬਾਅਦ ਘਰ ਦਾ ਗੁਜਾਰਾ ਚਲਾਉਣ ਵਾਲਾ ਕੋਈ ਨਹੀ ਹੈ ਅਤੇ ਮੇਰੇ 2 ਲੜਕੀਆਂ ਹਨ ਅੱਜ ਮੈ ਅਪਣੀ ਫਰਿਆਦ ਲੈ ਕੇ ਬਾਦਲ ਨੂੰ ਮਿਲਣ ਆਈ ਸੀ ਪਰ ਮੈਨੂੰ ਕੋਈ ਤਸੱਲੀ ਬਖਸ ਜਵਾਬ ਨਹੀ ਮਿਲਿਆਂ। ਪਿੰਡ ਧਨੇਰ ਤੇ ਮਹਿਲ ਖੁਰਦ ਦੀਆਂ ਮਨਰੇਗਾ ਮਜ਼ਦੂਰ ਔਰਤਾਂ ਹਰਵਿੰਦਰ ਕੌਰ,ਸੁਰਜੀਤ ਕੌਰ,ਗਿਆਨ ਕੌਰ ਆਦਿ ਨੇ ਦੱਸਿਆਂ ਕਿ ਸਾਨੂੰ ਮਨਰੇਗਾ ਸਕੀਮ ਦੇ ਪੈਸੇ ਦਿਵਾਉਣ ਦਾ ਲਾਰਾ ਲਾ ਕੇ ਸੰਗਤ ਦਰਸਨ ‘ਚ ਲਿਆਂਦਾ ਗਿਆ ਸੀ ਪਰ ਸਾਨੂੰ ਪਿੱਛੇ ਬਿਠਾ ਕੇ ਹੀ ਮੋੜ ਦਿਤਾ। ਮਲਕੀਤ ਕੌਰ,ਪਰਮਜੀਤ ਕੌਰ,ਸਰਬਜੀਤ ਕੌਰ,ਕੁਲਵੰਤ ਕੌਰ ਨੇ ਦੱਸਿਆਂ ਕਿ ਉਹ ਕੱਚੇ ਘਰਾਂ ਸਬੰਧੀ ਬਾਦਲ ਨੂੰ ਮਿਲਣ ਆਏ ਸਨ ਪਰ ਸਾਨੂੰ ਬਾਦਲ ਦੇ ਨੇੜੇ ਹੀ ਨਹੀ ਜਾਣ ਦਿਤਾ।

ਮਹਿਲ ਕਲਾਂ (ਗੁਰਭਿੰਦਰ ਗੁਰੀ) –

mworld8384@yahoo.com

Install Punjabi Akhbar App

Install
×