ਨਿਊਜ਼ੀਲੈਂਡ ‘ਚ ਭਾਰਤੀ ਹਾਈ ਕਮਿਸ਼ਨ ਦੀ ਪੋਸਟ ਹੋਈ ਖਾਲੀ-ਸ੍ਰੀ ਸੰਦੀਪ ਸੂਦ ਆਰਜ਼ੀ ਹਾਈ ਕਮਿਸ਼ਨਰ

ਨਿਊਜ਼ੀਲੈਂਡ ‘ਚ ਪਿਛਲੇ ਦਿਨੀਂ ਭਾਰਤੀ ਦੂਤਾਵਾਸ ਦੇ ਹਾਈ ਕਮਿਸ਼ਨਰ ਸ੍ਰੀ ਰਵੀ ਥਾਪਰ ਅਤੇ ਉਨ੍ਹਾਂ ਦੇ ਪਤਨੀ ਵੱਲੋਂ ਆਪਣੇ ਰਸੋਈਏ ਨਾਲ ਕੀਤੇ ਗਏ ਮਾੜੇ ਵਿਵਹਾਰ ਦੀ ਚਰਚਾ ਇਥੇ ਦੇ ਮੀਡੀਆ ਵਿਚ ਛਾਈ ਰਹੀ ਸੀ। ਹਾਈ ਕਮਿਸ਼ਨਰ ਦੀ ਪਤਨੀ ਤਾਂ ਪਹਿਲਾਂ ਹੀ ਇੰਡੀਆ ਪਰਤ ਗਈ ਸੀ ਅਤੇ ਹਾਈ ਕਮਿਸ਼ਨਰ ਪਿਛਲੇ ਹਫਤੇ ਵਾਪਿਸ ਚਲੇ ਗਏ ਹਨ। ਹਾਈ ਕਮਿਸ਼ਨ ਦੀ ਵੈਬ ਸਾਈਟ ਉਤੋਂ ਹੁਣ ਸ੍ਰੀ ਰਵੀ ਥਾਪਰ ਦੀ ਤਸਵੀਰ ਅਤੇ ਉਨ੍ਹਾਂ ਬਾਰੇ ਵੇਰਵਾ ਹਟਾ ਲਿਆ ਗਿਆ ਹੈ ਅਤੇ ਉਥੇ ਹੁਣ ਖਾਲੀ ਪੋਸਟ (ਵੇਇਕਅਨਟ) ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਉਤੇ ਸ੍ਰੀ ਸੰਦੀਪ ਸੂਦ ਆਰਜ਼ੀ ਤੌਰ ‘ਤੇ ਹਾਈ ਕਮਿਸ਼ਨਰ ਦਾ ਕੰਮ-ਕਾਜ਼ ਵੇਖ ਰਹੇ ਹਨ।

Install Punjabi Akhbar App

Install
×