ਕੈਲੇਫੋਰਨੀਆ ਦੇ ਸਿਖ ਕਾਰੋਬਾਰੀ ਸੰਦੀਪ ਸਿੰਘ ਚਾਹਲ ਕਮਿਊਨਿਟੀ ਅਵਾਰਡ ਨਾਲ ਸਨਮਾਨਿਤ

ਨਿਊਯਾਰਕ— ਕੈਲੀਫੋਰਨੀਆ ਦੇ ਸਿਖ ਕਾਰੋਬਾਰੀ ਸ: ਸੰਦੀਪ ਸਿੰਘ ਚਾਹਲ ਨੂੰ ਕੈਲੇਫੋਰਨੀਆ ਅਸੰਬਲੀ ਦੀ ਤਰਫੋਂ ਕੋਵਿਡ-19 ਦੀ ਭਿਆਨਕ ਬਿਮਾਰੀ ਦੌਰਾਨ ਆਮ ਲੋਕਾਂ ਦੀ ਲੰਬੇ ਸਮੇਂ ਤਕ ਨਿਸ਼ਕਾਮ ਸੇਵਾ ਕਰਨ ਬਦਲੇ ਕਮਿਊਨਿਟੀ ਹੀਰੋ ਦਾ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ।ਸ: ਚਾਹਲ ਨੂੰ ਇਹ ਅਵਾਰਡ ਸਥਾਨਕ ਅਸੰਬਲੀ ਮੈਂਬਰ ਕਾਂਸਨ ਚੂ ਨੇ ਸੈਨਹੌਜੇ ਸ਼ਹਿਰ ਦੇ ਸਿਟੀ ਕਾਲਜ ਵਿਚ ਕਰਵਾਏ ਗਏ ਅਵਾਰਡ ਸਮਾਰੋਹ ਵਿਚ ਭੇਂਟ ਕੀਤਾ।ਇਸ ਸਾਲ ਇਹ ਐਵਾਰਡ ਸਮਾਰੋਹ ਕੋਵਿਡ -19 ਦੇ ਕਰਕੇ ਡਰਾਈਵ ਥਰੂ ਹੀ ਦੇਣ ਦਾ ਪਰਬੰਧ ਕੀਤਾ ਗਿਆ ਸੀ ਜਿਸ ਵਿਚ ਕੇਵਲ ਸਨਮਾਨ ਪਰਾਪਤ ਕਰਨ ਵਾਲੇ ਤੇ ਉਹਨਾਂ ਨੂੰ ਨਾਮਜਦ ਕਰਨ ਵਾਲੇ ਲੋਕ ਹੀ ਸ਼ਾਮਲ ਹੋਏ।ਸ: ਚਾਹਲ ਨੇ ਕਮਿਊਨਿਟੀ ਹੀਰੋ ਦਾ ਇਹ ਐਵਾਰਡ ਅਸੰਬਲੀ ਮੈਂਬਰ ਕਾਂਸਨ ਚੂ ਤੋਂ ਲੈਣ ਉਪਰੰਤ ਗੱਲਬਾਤ  ਕਰਦਿਆਂ ਕਿਹਾ ਕਿ ਇਹ ਐਵਾਰਡ ਉਹਨਾਂ ਦਾ ਨਹੀਂ ਸਗੋਂ ਉਹਨਾਂ ਦੀ ਸਾਰੀ ਟੀਮ ਦੇ ਉਹਨਾਂ ਮੈਬਰਾਂ ਦਾ ਹੈ ਜਿਹਨਾਂ ਨੇ ਆਪੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਦਿਨ ਰਾਤ ਇਕ ਕਰਕੇ ਲੰਬੇ ਸਮੇਂ ਤਕ ਇਸ ਨਿਸ਼ਕਾਮ ਸੇਵਾ ਨੂੰ ਜਾਰੀ ਰਖਿਆ।ਉਹਨਾਂ ਕਿਹਾ ਕਿ ਉਹਨਾਂ ਤੇ ਉਹਨਾ ਦੀ ਟੀਮ ਦੇ ਸਮੂਹ ਮੈਂਬਰਾਂ ਨੇ ਇਸ ਨਿਸ਼ਕਾਮ ਸੇਵਾ ਨੂੰ ਕੋਈ ਐਵਾਰਡ ਲੈਣ ਦੇ ਮਨੋਰਥ ਨਾਲ ਨਹੀਂ ਸੀ ਕੀਤਾ ਸਗੋਂ ਆਪਣੇ ਗੁਰੂਆਂ ਦੀਆਂ ਸਿਖਿਆਵਾਂ ਤੇ ਚਲਦਿਆਂ ਹੋਇਆਂ ਇਸ ਸੇਵਾ ਵਿਚ ਆਪੋ ਆਪਣਾ ਯੋਗਦਾਨ ਪਾਇਆ ਹੈ।

ਇਸ ਮੌਕੇ ਤੇ ਗਲਬਾਤ ਕਰਦਿਆਂ ਅਸੰਬਲੀ ਮੈਂਬਰ ਕਾਂਸਨ ਚੂ ਨੇ ਕਿਹਾ ਕਿ ਕੈਲੇਫੋਰਨੀਆ ਅਸੰਬਲੀ ਵਲੋਂ ਸਲਾਨਾ ਕਮਿਊਨਿਟੀ ਐਵਾਰਡ ਦਿਤੇ ਜਾਣ ਦੀ ਪਰੰਪਰਾ ਇਕ ਸਲਾਨਾ ਪਰੰਪਰਾ ਹੈ ਜਿਸ ਵਿਚ ਸਥਾਨਕ ਅਸੰਬਲੀ ਮੈਂਬਰ ਵਲੋਂ ਕਮਿਊਨਿਟੀ ਲਈ ਸ਼ਾਂਨਦਾਰ ਕੰਮ ਕਰਨ ਬਦਲੇ ਉਹਨਾਂ ਨੂੰ ਕਮਿਊਨਿਟੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਕਮਿਊਨਿਟੀ ਦੇ ਰਹਿਣ ,ਕੰਮ ਕਰਨ,ਖੇਡਣ ਆਦਿ ਲਈ ਸ਼ੁਧ ਵਾਤਾਵਰਣ ਕਾਇਮ ਕਰਕੇ ਰਖ ਸਕਣ।ਉਹਨਾਂ ਕਿਹਾ ਕਿ ਇਸ ਸਾਲ ਸਾਨੂੰ ਕੋਵਿਡ-19 ਦੀ ਭਿਆਨਕ ਬਿਮਾਰੀ ਨੇ ਬਹੁਤ ਪ੍ਰਭਾਵਤ ਕੀਤਾ ਹੈ ਪਰ ਇਸਦੇ ਨਾਲ ਨਾਲ ਉਹਨਾਂ ਨੇ ਬਹੁਤ ਸਾਰੇ ਅਣਗੌਲੇ ਨਿਸ਼ਕਾਮ ਕਮਿਊਨਿਟੀ ਲੀਡਰਾਂ ਦੀ ਵੱਧ ਰਹੀ ਗਿਣਤੀ  ਨੂੰ ਵੀ ਵੇਖਿਆ ਹੈ।ਉਹਨਾਂ ਕਿਹਾ ਕਿ ਸਾਨੂੰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਵੱਧ ਨਾਮਜਦਗੀਆਂ ਵੀ ਮਿਲੀਆਂ ਹਨ ਤੇ ਮੈਨੂੰ ਇਸ ਕਮਿਊਨਿਟੀ ਦੀ ਪ੍ਰਤੀਨਿਧਤਾ ਕਰਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ।ਉਹਨਾਂ ਕਿਹਾ ਕਿ ਮੇਰਾ ਇਲਾਕਾ ਨਿਰਸਵਾਰਥ ਲੋਕਾਂ ਦਾ ਘਰ ਹੈ।ਉਹਨਾਂ ਅਗੇ ਕਿਹਾ ਕਿ ਇਸ ਸਾਲ ਜਦੋਂ ਕਿ ਅਸੀਂ ਕੋਵਿਡ-19 ਦੇ ਭਿਆਨਕ ਦੌਰ ਵਿਚੋਂ ਲੰਘ ਰਹੇ ਹਾਂ ਤਾਂ ਮੈਨੂੰ ਇਹ ਵੇਖ ਕੇ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਸ ਦੌਰ ਵਿਚ ਲੋਕ ਇਕ ਦੂਸਰੇ ਨਾਲੋਂ ਅਗੇ ਹੋ ਕੇ ਨਿਸ਼ਕਾਮ ਸੇਵਾ ਵੀ ਆਪਣਾ ਯੋਗਦਾਨ ਪਾ ਰਹੇ ਹਨ ।ਇਹ ਨਿਸ਼ਕਾਮ ਸੇਵਕ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਚੰਗੇ ਕੰਮ ਕਰ ਰਹੇ ਹਨ ਜਹਿਨ੍ਹਾਂ ਨੂੰ ਉਹ ਨਹੀਂ ਜਾਣਦੇ. ਮਹਾਂਮਾਰੀ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਕਾਰਨ ਬਣਾਇਆ ਹੈ, ਪਰ ਮੈਨੂੰ ਖੁਸ਼ੀ ਹੈ  ਉਹਨ੍ਹਾਂ ਲੋਕਾਂ ਦਾ ਸਨਮਾਨ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰਨ ਦੇ ਯੋਗ ਹੋ ਕੇ ਜੋ ਸਾਡੇ ਸਮੂਹ ਨੂੰ ਉੱਚਾ ਚੁੱਕ ਰਹੇ ਹਨ। 

Install Punjabi Akhbar App

Install
×