ਸੇਨਹੋਜ਼ੇ ਗੁਰੁਦਵਾਰਾ ਸਾਹਿਬ ਦਾ ਸਾਲਾਨਾ ਗੁਰਮਤਿ ਸਮਰ ਕੈਂਪ ਕਾਮਯਾਬ ਹੋ ਨਿਭੜਿਆ

gc12

ਸੈਨ ਜੋਸੇ ਗੁਰੁਦਵਾਰਾ ਸਾਹਿਬ ਦਾ ਸਾਲਾਨਾ ਗੁਰਮਤ ਸਮਰ ਕੈਂਪ ਬਹੁਤ ਹੀ ਸ਼ਾਨਦਾਰ ਅਤੇ ਕਾਮਿਯਾਬ ਹੋ ਨਿਭੜਿਆ। ਇਹ ਪੰਜ ਰੋਜ਼ਾ ਕੈਂਪ 5 ਤੋਂ 15 ਸਾਲ ਦੇ ਬੱਚਿਆਂ ਵਾਸਤੇ ਜੁਲਾਈ 28 ਤੋਂ ਅਗਸਤ 1, 2014 ਤੱਕ ਲਗਾਇਆ ਗਿਆ ਸੀ। ਇਸ ਵਿੱਚ ਤਕਰੀਬਨ 195 ਵਿਦਿਆਰਥੀਆਂ ਅਤੇ ਕਾਰਕੁਨਾਂ ਨੇ ਭਾਗ ਲਿਆ। ਇਸ ਦੌਰਾਨ ਬੱਚਿਆਂ ਨੂੰ ਸਿੱਖ ਇਤਿਹਾਸ, ਚਲੰਤ ਮਾਮਲੇ, ਕੀਰਤਨ ਅਤੇ ਪਾਠ, ਆਦਿ ਨਾਲ ਜਾਣੂ ਕਰਵਾਇਆ ਗਿਆ।

gc4

ਕਥਾ ਵਾਚਕ ਭਾਈ ਸੁੱਖਾ ਸਿੰਘ ਜੀ ਇੰਗਲੈਂਡ ਵਾਲਿਆਂ ਨੇ ਮਹਿਮਾਨ ਸਪੀਕਰ ਦੀ ਭੂਮਿਕਾ ਨਿਭਾਈ ਅਤੇ ਆਪਣੇ ਜਾਣਕਾਰੀ ਭਾਸ਼ਣ ਨਾਲ ਉਨਾਂ ਨੇ ਸਭ ਨੂੰ ਭਰਪੂਰ ਗਿਆਨ ਵੰਢਿਆ। ਸਰਦਾਰ ਰਜਿੰਦਰ ਸਿੰਘ ਅਤੇ ਭਾਈ ਸਾਹਿਬ ਜੋਰਾਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਵਿਚਕਾਰ 35 ਵਿਦਿਆਰਥੀਆਂ ਨੇ 7 ਗਰੁੱਪਾਂ ਵਿੱਚ ਇੱਕ ਪਰਾਜੈਕਟ ਕੀਤਾ ਜਿਸਦਾ ਨਾਂ, ਵਿਸ਼ਾ ਅਤੇ ਮੰਤਵ ਹੈ: ਸਿੱਖੀ ਮੇਰੇ ਲਈ ਕੀ?

ਇਸ ਵਿਸ਼ੇ ਤਹਿਤ ਬੱਚਿਆਂ ਨੇ ਮਿਲ ਜੁਲ ਕੇ ਕੰਮ ਕਰਨ, ਸਮੇਂ ਦਾ ਸਹੀ ਉਪਯੋਗ, ਸੇਵਾ ਭਾਵਨਾ ਅਤੇ ਹੋਰ ਵੀ ਬਹੁਤ ਕੁੱਝ ਰਿਵਾਇਤੀ ਗੱਲਾਂ ਨਾਲ ਸਾਂਝ ਪਾਈ।

gc3ਪੰਜਵੇਂ ਅਤੇ ਅਖੀਰਲੇ ਦਿਨ 5 ਵਿਦਿਆਰਥੀਆਂ ਨੇ ਅੰਮ੍ਰਿਤ ਪਾਨ ਕੀਤਾ।