ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਔਕਲੈਂਡ ਦਾ ਉਪਰਾਲਾ: ਸੈਮੁਅਲ ਜੋਹਨ ਦੀ ਅਗਵਾਈ ਵਿਚ ਖੇਡੇ ਜਾਣਗੇ ਦੋ ਨਾਟਕ

ਭਾਰਤ ਦੇ ਮਸ਼ਹੂਰ ਲੋਕ ਨਾਟਕਕਾਰ ਅਤੇ ਅਦਾਕਾਰ ਸੈਮੁਅਲ ਜੋਹਨ ਆਪਣੀ ਕਲਾ ਦਰਸ਼ਕਾਂ ਨਾਲ ਸਾਂਝੀ ਕਰਨ ਲਈ ਨਿਊਜ਼ੀਲੈਂਡ ਪਧਾਰੇ ਹੋਏ ਹਨ। ਉਹ ਇਥੇ ਦੋ ਨਾਟਕ  ‘ਜੂਠ’ ਅਤੇ ‘ਕਿਰਤੀ’ ਦੀ ਪੇਸ਼ਕਾਰੀ ਹੁਣ ਤੱਕ ਟੀਪੁੱਕੀ, ਹੈਮਿਲਟਨ ਤੇ ਪੁੱਕੀਕੁਈ ਦੇ ਵਿਚ ਕਰ ਚੁੱਕੇ ਹਨ।  ਦੋਵੇਂ ਹੀ ਨਾਟਕ ਆਮ ਇਨਸਾਨ ਦੀਆਂ ਸਮਾਜਿਕ ਮੁਸ਼ਕਿਲਾਂ ਨੂੰ ਦਰਸਾਉਂਦੇ ਹਨ। ‘ਜੂਠ’ ਭਾਰਤੀ ਸਮਾਜ ਵਿੱਚ ਦਲਿਤਾਂ ਨਾਲ ਕੀਤੇ ਜਾਂਦੇ ਗੈਰ ਇਨਸਾਨੀ ਵਿਹਾਰ ਨੂੰ ਪੇਸ਼ ਕਰਦਾ ਹੈ।  ਅਜੋਕੇ ਦੌਰ ਵਿੱਚ ਪੰਜਾਬ ਦੀ ਕਿਸਾਨੀ ਦੀ ਦੁਰਦਸ਼ਾ ਅਤੇ ਇਸ ਵਿਚੋਂ ਨਿਕਲਣ ਦੀ ਤਰਕੀਬ ਦਾ ਬੇਹਤਰੀਨ ਦ੍ਰਿਸ਼ ਹੈ ਨਾਟਕ ‘ਕਿਰਤੀ’।
ਰੰਗ-ਮੰਚ ਸਿਨਮੇ ਤੋਂ ਕਿਤੇ ਉਪਰ ਦੀ ਪੇਸ਼ਕਾਰੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜਿਸਨੇ ਸੈਮੁਅਲ ਜੋਹਨ ਦੇ ਨਾਟਕ ਨਹੀਂ ਵੇਖੇ ਉਸਨੇ ਅਦਾਕਾਰੀ ਦੇ ਦਰਸ਼ਨ ਨਹੀਂ ਕੀਤੇ । ਇਸ ਕੜੀ ਵਿੱਚ ਦੋ ਪ੍ਰੋਗ੍ਰਾਮ ਬਾਕੀ ਹਨ – ਦਿਨ ਸਨੀਚਰਵਾਰ 17 ਅਕਤੂਬਰ ਸ਼ਾਮ 6 ਵਜੇ ਪਾਪਾਟੋਏਟੋਏ ਟਾਊਨ ਹਾਲ, ਪਾਪਾਟੋਏਟੋਏ ਵਿਖੇ ਇਹ ਨਾਟਕ ਖੇਲੇ ਜਾਣਗੇ। ਆਖਰੀ ਪ੍ਰੋਗ੍ਰਾਮ ਦਿਨ ਐਤਵਾਰ 18 ਅਕਤੂਬਰ ਹੈਵਲੌਕ ਕਮਊਨੀਟੀ ਸੈਂਟਰ, ਹੈਵਲੌਕ ਨੌਰਥ, ਹੇਸਟਿੰਗਜ ਵਿਖੇ ਹੋਏਗਾ। ਇਸ ਮੌਕੇ ਫ੍ਰੀ ਡਿਨਰ ਅਤੇ ਸਨੈਕਸ ਵੀ ਦਰਸ਼ਕਾਂ ਨੂੰ ਮਿਲੇਗਾ। ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲੱਗੇਗੀ।

Install Punjabi Akhbar App

Install
×