ਦੱਖਣੀ ਆਸਟ੍ਰੇਲੀਆ ਦੇ ਸੈਮਸੰਗ ਮੋਬਾਇਲ ਇਸਤੇਮਾਲ ਕਰਨ ਵਾਲਿਆਂ ਵਾਸਤੇ ਇੱਕ ਮੁਸੀਬਤ ਖੜ੍ਹੀ ਹੋ ਗਈ ਹੈ। ਉਹ ਜਦੋਂ ਆਪਣੇ ਮੋਬਾਇਲ ਨੂੰ ਅਪਡੇਟ ਕਰਦੇ ਹਨ ਤਾਂ ਉਨ੍ਹਾਂ ਦਾ ਸਾਰਾ ਡਾਟਾ ਹੀ ਉਡ ਜਾਂਦਾ ਹੈ ਅਤੇ ਉਹ ਖਾਲ੍ਹੀ ਸਕਰੀਨ ਨੂੰ ਦੇਖਦੇ ਰਹਿ ਜਾਂਦੇ ਹਨ।
ਇਹ ਪ੍ਰਾਬਲਮ ਇੱਕ ਅਪਡੇਟ ਕਾਰਨ ਆ ਰਹੀ ਹੈ ਅਤੇ ਲੋਕ ਹੁਣ ਸੋਸ਼ਲ ਮੀਡੀਆ ਦੇ ਸਹਾਰੇ ਦੂਸਰੇ ਲੋਕਾ ਨੂੰ ਅਜਿਹੇ ਅਪਡੇਟ ਨਾ ਕਰਨ ਵਾਸਤੇ ਆਗਾਹ ਕਰ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰਾਬਲਮ, ਫੋਨ ਨੂੰ ਅਪਡੇਟ ਕਰਨ ਵਾਲੀ ਐਪ ਵਿੱਚ ਇੱਕ ਬਗ ਕਾਰਨ ਆਈ ਹੈ ਅਤੇ ਜਲਦੀ ਹੀ ਇਸਨੂੰ ਦਰੁਸਤ ਕਰ ਲਿਆ ਜਾਵੇਗਾ। ਉਦੋਂ ਤੱਕ ਆਪਣੇ ਮੋਬਾਇਲਾਂ ਨੂੰ ਅਪਡੇਟ ਨਾ ਕੀਤਾ ਜਾਵੇ ਅਤੇ ਥੋੜ੍ਹਾ ਇੰਤਜ਼ਾਰ ਕੀਤਾ ਜਾਵੇ।
ਸੈਮਸੰਗ ਕੰਪਨੀ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਨਜ਼ਦੀਕੀ ਸੈਮਸੰਗ ਸੇਵਾ ਕੇਂਦਰ ਤੇ ਜਾਉ ਜਾਂ 1300 362 603 ਤੇ ਤੁਰੰਤ ਸੰਪਰਕ ਕਰੋ।
ਹਾਲ ਦੀ ਘੜੀ ਅਜਿਹੇ ਸਮਾਚਾਰ ਸਿਰਫ ਦੱਖਣੀ ਆਸਟ੍ਰੇਲੀਆ ਤੋਂ ਹੀ ਮਿਲ ਰਹੇ ਹਨ।