`ਸਰਦਾਰ ਜੀ 2` ਵਿੱਚ ਕੰਮ ਕਰਕੇ ਬਹੁਤ ਮਜ਼ਾ ਆਇਆ -ਸਮਰੀਨ

samreen1 samreen2

ਪਿਛਲੇ ਦਿਨੀਂ ਰੀਲੀਜ਼ ਹੋਈ ਪੰਜਾਬੀ ਫਿਲਮ `ਸਰਦਾਰ ਜੀ 2` ਨੂੰ ਦੁਨੀਆਂ ਭਰ ਵਿੱਚ ਪੰਜਾਬੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਫਿਲਮ ਵਿੱਚ `ਸ਼ਾਇਨੀ ` ਦਾ ਕਿਰਦਾਰ ਨਿਭਾਉਣ ਵਾਲੀ ਛੋਟੀ ਬੱਚੀ ਸਮਰੀਨ ਕੌਰ ਦੀ ਅਦਾਕਾਰੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।ਮੈਲਬੌਰਨ ਸ਼ਹਿਰ ਦੇ ਟਾਰਨੇਟ ਇਲਾਕੇ ਵਿੱਚ ਰਹਿ ਰਹੀ ਸਮਰੀਨ ਤੀਸਰੀ ਜਮਾਤ ਦੀ ਵਿਦਿਆਰਥਣ ਹੈ।ਫਿਲਮ ਵਿੱਚ ਨਿਭਾਏ ਗਏ ਰੋਲ ਬਾਰੇ ਸਮਰੀਨ ਨੇ ਦੱਸਿਆ ਕਿ ਇਸ ਫਿਲਮ ਵਿੱਚ ਕੰਮ ਕਰਕੇ ਉਸਨੂੰ ਬਹੁਤ ਮਜ਼ਾ ਆਇਆ ਅਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।ਸਮਰੀਨ ਨੇ ਦੱਸਿਆ ਕਿ ਦਿਲਜੀਤ ਦੁਸਾਂਝ ਸਮੇਤ ਸਾਰੇ ਕਲਾਕਾਰਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਉਸ ਨੇ ਸੈੱਟ ਤੇ ਖੂਬ ਮਸਤੀ ਕੀਤੀ।ਚੰਡੀਗੜ ਨਾਲ ਸੰਬੰਧਿਤ ਸਮਰੀਨ ਦੇ ਪਿਤਾ ਸਰਦਾਰ ਰਵਿੰਦਰ ਸਿੰਘ ਅਤੇ ਮਾਤਾ ਸੰਦੀਪ ਕੌਰ ਨੇ ਦੱਸਿਆ ਕਿ ਇਸ ਫਿਲਮ ਦੇ ਆਡੀਸ਼ਨ ਮੈਲਬੌਰਨ ਵਿੱਚ ਕਰਵਾਏ ਗਏ ਸਨ ਜਿਸ ਵਿੱੱਚ ਅਨੇਕਾਂ ਬੱਚਿਆਂ ਵਲੋਂ ਭਾਗ ਲਿਆ ਗਿਆ।ਵਾਈਟ ਹਿੱਲ ਪ੍ਰੋਡਕਸ਼ਨਜ਼ ਦੀ ਟੀਮ ਨੇ ਸਮਰੀਨ ਦੀ ਅਦਾਕਾਰੀ ਨੂੰ ਪਰਖਿਆ ਅਤੇ ਵੱੱਡੇ ਪਰਦੇ ਤੇ ਕੰਮ ਕਰਨ ਦਾ ਮੌਕਾ ਦਿੱਤਾ।ਸਮਰੀਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਛੋਟੀ ਉਮਰੇ ਇਸ ਬੱਚੀ ਨੇ ਕਲਾ ਖੇਤਰ ਵਿੱਚ ਪੈਰ ਧਰਿਆ ਹੈ।ਫਿਲਹਾਲ ਸਮਰੀਨ ਆਪਣੀ ਪੜਾਈ ਤੇ ਧਿਆਨ ਦੇ ਰਹੀ ਹੈ ਪਰ ਜੇਕਰ ਭਵਿੱਖ ਵਿੱਚ ਵੀ ਕਿਸੇ ਵਧੀਆ ਅਤੇ ਪਰਿਵਾਰਕ ਫਿਲਮ ਵਿੱਚ ਕੰਮ ਕਰਨ ਦਾ ਮੌਕੇ ਮਿਲਿਆ ਤਾਂ ਉਹ ਜ਼ਰੂਰ ਵਿਚਾਰ ਕਰਨਗੇ।ਸਮਰੀਨ ਨੇ ਇਸ ਹੁੰਗਾਰੇ ਲਈ ਸਮੂਹ ਸਿਨੇਮਾ ਪ੍ਰੇਮੀਆਂ ਦਾ ਧੰਨਵਾਦ ਕੀਤਾ ਹੈ।

(ਮੈਲਬੌਰਨ, ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×