ਕੀ ਅਸੀਂ ਉਹੀ ਪੰਜਾਬੀ ਹਾਂ?

ਉਹਨਾ ਸਾਰੀਆ ਹੀ ਸ਼ਖਸ਼ੀਅਤਾ ਨੂੰ ਵਾਰ ਵਾਰ ਸਿਰ ਝੁਕਦਾ ਹੈ : ਜਿਸ ਜਿਸ ਵੀ ਪੰਜਾਬੀ ਵੀਰ ਭੈਣ ਨੇ ਸਮੁੱਚੀ ਮਾਨਵਤਾ ਦਾ ਭਲਾ ਕਰਕੇ, ਖੇਡ ਮੈਦਾਨਾ ਵਿੱਚ ਕਾਮਜਾਬੀਆਂ ਪ੍ਾਪਤ ਕਰਕੇ ਜਾਂ ਦੇਸਾਂ ਪਰਦੇਸਾਂ ਵਿੱਚ ਆਪਣੇ ਚੰਗੇ ਕਾਰਜਾਂ ਨਾਲ ਆਪਣੀ ਪਹਿਚਾਣ ਬਣਾਈ ਹੈ ਅਤੇ ਸਮੁੱਚੇ ਭਾਈਚਾਰੇ ਨੂੰ ਮਾਣ ਦਿਵਾਇਆ ਹੈ ਅਤੇ ਪੰਜਾਬੀਅਤ ਦਾ ਸਿਰ ਉੱਚਾ ਕੀਤਾ ਹੈ।

ਪਰ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਸਾਹਮਣੇ ਅਉਂਦੀਆਂ ਹਨ ਜਿੰਨਾ ਵਿੱਚ ਸਾਡੇ ਭਾਈਚਾਰੇ ਦੇ ਕੁੱਝ ਕੁ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ ਪਰ ਉਹਨਾਂ ਕੁਝ ਕੁ ਲੋਕਾਂ ਦੀ ਵਜਾ ਨਾਲ ਸਮੁੱਚੇ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਤਾਂ ਉਸ ਵਕਤ ਮਨ ਵਿੱਚ ਇਹੀ ਖਿਆਲ ਆਉਂਦਾ ਹੈ ਕਿ ਕੀ ਅਸੀਂ ਵਕਿਆ ਹੀ ਉਹੀ ਪੰਜਾਬੀ ਹਾਂ ਜਿਨਾ ਕਾਰਨਾ ਕਰਕੇ ਅਸੀ ਜਾਣੇ ਜਾਂਦੇ ਹਾਂ ਜਾਂ ਜਾਣੇ ਸੀ ।ਨਾਮ ਜਪਣ ਤੇ ਵੰਢ ਛੱਕਣ ਵਾਲੇ, ਬੈਗਾਨੀਆਂ ਧੀਆਂ ਭੈਣਾ ਨੂੰ ਆਪਣੀਆਂ ਧੀਆਂ ਭੈਣਾ ਸਮਝਣ ਵਾਲੇ, ਗਰੀਬ ਮਜਲੂਮਾਂ , ਹਰੇਕ ਲੋੜਮੰਦ ਦੀ ਸਹਾਇਤਾ ਕਰਨ ਵਾਲੇ । ਦਸਾਂ ਨੁੰਹਾਂ ਨਾਲ ਹੱਕ ਸੱਚ ਦੀ ਕਮਾਈ ਕਰਨ ਵਾਲੇ ਅਤੇ ਸਿਗਰਟ ਤੰਬਾਕੂ ਵਰਗੇ ਨਸ਼ੇ ਨੂੰ ਲਾਹਲਨ ਸਮਝਣ ਵਾਲੇ ਕਿ ਜਾਂ ਅਸੀਂ ਹੁਣ ਸਿਰਫ ਫੋਕੀ ਬੱਲੇ ਬੱਲੇ ਕਰਦੇ ਹੋਏ ਕਿ ਅਸੀ ਪੰਜਾਬੀ ਓਏ ਫੱਟੇ ਚੱਕ ਦਿਆਂਗੇ ਆਪਣੇ ਅਾਪ ਨੂੰ ਸਮਝਦੇ ਹੋਏ ਆਪਣੀ ਪਿੱਠ ਅਾਪ ਹੀ ਥੱਪ ਥਪਾਉੁਣ ਯੋਗੇ ਹੀ ਰਹਿ ਗਏ ਹਾਂ।

ਜੱਦ ਅਸੀ ਆਪਣੇ ਭਾਈਚਾਰੇ ਉੱਪਰ ਤਿਰਛੀ ਨਜਰ ਮਾਰਦੇ ਹਾਂ ਤਾਂ ਅਸਲੀਅਤ ਕੁੱਝ ਹੋਰ ਹੀ ਹੈ ਜੋ ਕੇ ਕੋਈ ਬਹੁਤੀ ਮਾਣ ਵਾਲੀ ਗੱਲ ਨਹੀਂ । ਉਹ ਕਿਉੁਂ ਨਹੀ ਹੈ ਉਸ ਲਈ ਤੁਹਾਡੇ ਸਾਹਮਣੇ ਕੁੱਝ ਪੱਖ ਰੱਖ ਰਿਹਾਂ।

ਅਕਸਰ ਅਸੀਂ ਵਿਦੇਸ਼ੀ ਸਭਿਆਚਾਰ ਨੂੰ ਭੰਢਦੇ ਨਹੀ ਥੱਕ ਦੇ ਕਿ ਵਿਦੇਸ਼ੀ ਲੋਕਾਂ ਦੀ ਰੀਸ ਨਹੀ ਕਰਨੀ ਚਾਹੀਦੀ ਇਹਨਾਂ ਦਾ ਕੀ ਸਭਿਆਚਾਰ ਹੈ ।ਸਾਡੇ ਕੋਲ ਅਮੀਰ ਸਭਿਆਚਾਰ ਹੈ ਪਰ ਕੀ ਅਸੀਂ ਅੱਜ ਵੀ ਆਪਣੇ ਸਭਿਆਚਾਰ ਨੂੰ ਸੰਭਾਲਿਆ ਹੈ। ਹਾਂ ਇਹ ਗੱਲ ਸੱਚ ਹੈ ਕਿ ਵਿਦੇਸ਼ੀ ਲੋਕਾਂ ਦਾ ਪਹਿਰਾਵਾ ਵੱਖਰਾ ਹੈ ਪਰ ਕੀ ਅਸੀ ਕਦੀ ਇਹ ਸੋਚਿਆ ਹੈ ਕਿ ਕਿੰਨਿਆ ਕੰਮਾਂ ਵਿੱਚ ਉਹ ਲੋਕ ਸਾਡੇ ਨਾਲੋ ਕਿੰਨਾ ਅੱਗੇ ਹਨ। ਇਹਨਾ ਦੇ ਸਭਿਆਚਾਰ ਮੁਤਾਬਕ ਲੜਕੇ ਲੜਕੀ ਵਿੱਚ ਦੋਸਤੀ ਹੋਣਾ ਆਮ ਗੱਲ ਹੈ। ਪਰ ਕੋਈ ਵੀ ਲੜਕਾ ਰਾਹ ਜਾਂਦੀ ਲੜਕੀ ਨੂੰ ਛੂਹਣਾ ਤਾਂ ਦੂਰ ਦੀ ਗੱਲ ਕੋਈ ਉਸ ਵੱਲ ਅੱਖ ਚੁੱਕ ਕੇ ਵੇਖਦਾ ਵੀ ਨਹੀਂ ਇਸਦੇ ਉਲਟ ਸਾਡੇ ਵਾਲੇ ਪਾਸੇ ਜਰਾ ਯਾਤੀ ਮਾਰਕੇ ਵੇਖੋ ।ਸਭ ਤੋਂ ਜਿਆਦਾ ਫੁਕਰਾ ਪਣ ਸਾਡੇ ਨੌਜਵਾਨਾ ਵਿੱਚ ਹੈ। ਕਈਵਾਰ ਤੇ ਇੰਜ ਲਗਦਾ ਹੈ ਕਿ ਸਾਡੇ ਵਿੱਚ ਚੰਗੇ ਸੰਸਕਾਰ ਰਹਿ ਹੀ ਨਹੀ ਗਏ। ਭਾਵੇਂ ਤੁਸੀ ਪਤੀ ਪਤਨੀ ਜਾਂ ਭੈਣ ਭਰਾਂ ਕਿਤੇ ਬਾਹਰ ਘੁਮਣ ਜਾਉ ਜਾਂ ਕੋਈ ਖਰੀਦਦਾਰੀ ਕਰਨ ਜਾਉ ਤਾਂ ਤੁਸੀ ਨੋਟ ਕਰ ਸਕਦੇ ਹੋ ਕਿ ਹੋਰ ਭਾਈਚਾਰੇ ਦਾ ਕੋਈ ਵੀ ਹਾਰਗੀਰ ਤੁਹਾਡੇ ਵੱਲ ਅੱਖ ਚੁੱਕ ਨਹੀ ਵੇਖਦਾ ਤੇ ਸਾਡੇ ਵਾਲੇ ਲੜਕੀ ਜਾਂ ਜਨਾਨੀ ਦਾ ਐਕਸਰਾ ਕਰਨ ਤਕ ਜਾਂਦੇ ਹਨ ਇਸਤਰਾਂ ਅੱਖਾਂ ਪਾੜ ਪਾੜ ਤੱਕ ਦੇ ਹਨ ਕਿ ਜਿਵੇਂ ਜਿੰਦਗੀ ਵਿੱਚ ਲੜਕੀ ਪਹਿਲੀ ਵਾਰ ਵੇਖੀ ਹੋਵੈ ਜਾਂ ਉਹਨਾ ਦੇ ਆਪਣੇ ਘਰ ਕੋਈ ਔਰਤ ਹੀ ਨਹੀ ਹੁੰਦੀ। ਅੱਜਕਲ ਦੀ ਨੌਜਵਾਨੀ ਦਾ ਬਹੁਤਾ ਹਿੱਸਾ ਸਮਾਜਿਕ ਜੀਵਨ ਜਾਚ ਤੋਂ ਬਹੁਤ ਦੂਰ ਜਾ ਡਿੱਗਾ ਹੈ । ਅੱਜਕਲ ਦੇ ਮੇਲੇ ਮੱਸਿਆ ਤੇ ਜਾ ਕੇ ਵੇਖ ਲਵੋ ੧੦ ੨੦ ਮੁੰਡਿਆ ਦੇ ਟੋਲੇ ਹਰਲ ਹਰਲ ਕਰਦੇ ਫਿਰਦੇ ਹੁੰਦੇ ਆ । ੯੦ ਪ੍ੀ ਮੰੁਡੀਰ ਆਸ਼ਕੀ ਮਾਰਨ ਮੇਲਿਆ ਵਿੱਚ ਜਾਂਦੇ ਹਨ ਏਥੋ ਤਕ ਕੇ ਕੁੱਝ ਕੁ ਤਾਂ ਗੁਰੂ ਘਰ ਜਾ ਕੇ ਵੀ ਨਹੀ ਟਲਦੇ । ਤੁਸੀ ਅੱਜਕਲ ਬੱਸਾਂ ਦਾ ਸਫਰ ਕਰਕੇ ਵੇਖ ਲਵੋ ਕੁੱਝ ਵਿਗੜੀਆਂ ਔਲਾਦਾਂ ਨੇ ਧੀਆਂ ਭੈਣਾ ਦਾ ਬੱਸਾਂ ਵਿੱਚ ਸਫਰ ਕਰਨਾਂ ਵੀ ਔਖਾ ਕੀਤਾ ਪਿਆ ।

ਬਹੁਤ ਸਾਰੇ ਨੌਜਵਾਨ ਵਿਦੇਸ਼ ਵਿੱਚ ਆ ਕੇ ਅਪਣੇ ਆਪ ਵਿੱਚ ਬਹੁਤ ਸੁਧਾਰ ਕਰ ਲੈਦੇ ਹਨ ਪਰ ਬਹੁਤ ਸਾਰੇ ਅਪਣਾ ਰਵੀਆ ਉਹੀ ਰੱਖਦੇ ਹਨ । ਅਸੀਂ ਏਥੇ ਬਹੁਤ ਵਾਰ ਪ੍ੋਗਰਾਮਾਂ ਤੇ ਜਾਂਦੇ ਹਾਂ ਚਾਹੇ ਕੋਈ ਗਾਇਕ ਆਇਆ ਹੋਵੇ ਜਾ ਕੋਈ ਹੋਰ ਮੇਲਾ ਵਗੈਰਾ ਹੋਵੇ ਜੋ  ਕਿ ਕੁੱਝ ਸਜਣਾ ਵੱਲੋ ਬਹੁਤ ਹੀ ਮਿਹਨਤ ਅਤੇ ਖਰਚਾ ਕਰਕੇ ਕਰਵਾਏ ਜਾਂਦੇ ਹਨ ਤਾਂ ਜੋ ਵਿਦੇਸ਼ਾ ਵਿੱਚ ਵੀ ਆਪਣੇ ਵਿਰਸੇ ਨਾਲ ਜੁੜਿਆ ਜਾ ਸਕੇ। ਪਰ ਕੁੱਝ ਕੁ ਫੁਕਰੇ ਸੁਭਾ ਵਾਲੇ ਸਾਰੇ ਪ੍ੋਗਰਾਮ ਦਾ ਨਾਸ ਮਾਰ ਦਿੰਦੇ ਹਨ ਤੇ ਉਹਨਾ ਦਾ ਕਹਿਣਾ ਹੁੰਦਾ ਹੈ ਕਿ ਅਸੀ ਤੇ ਭੰਗੜਾ ਪਾ ਕੇ ਇੰਨਜੋਏ ਕਰਦੇ ਹਾਂ । ਪਰ ਮੇਰੇ ਵੀਰੋ ਭੰਗੜਾ ਪਾਉਣ ਅਤੇ ਟਿੰਡ ਕੁ ਲਾਹਣ ਦੀ ਅੰਦਰ ਸੁਟ ਕੇ ਖੌਰੂ ਪਾਉਣ ਵਿੱਚ ਰਾਤ ਦਿਨ ਦਾ ਫਰਕ ਹੈ । ਸਿੱਖ ਧਰਮ ਵਿੱਚ ਸਿਗਰਟ ਬੀੜੀ ਪੀਣਾ ਇੱਕ ਲਾਹਣਤ ਸਮਝਿਆ ਜਾਂਦਾ ਹੈ ਪਰ ਸਾਡੇ ਵਾਲੇ ਉਸ ਵਿੱਚ ਵੀ ਆਪਣੀ ਸ਼ਾਨ ਸਮਝਦੇ ਹਨ । ਹੱਥ ਵਿੱਚ ਕੜੇ ਅਤੇ ਗੱਡੀ ਵਿੱਚ ਲਟਕਾਏ ਖੰਡੇ ਦੀ ਸ਼ਰਮ ਵੀ ਨਹੀ ਕੀਤੀ ਜਾਂਦੀ । ਸੂਟਾ ਖਿੱਚ ਕੇ ਉੱਪਰ ਵੱਲ ਨੂੰ ਮੁੰਹ ਚੁੱਕ ਕੇ ਭੱਠੇ ਦੀ ਚਿਮਨੀ ਵਾਂਗ ਧੂਆਂ ਛੱਡਦੇ ਹੋਏ ਆਪਣੇ ਆਪ ਨੂੰ ਬੜਾ ਘੈਂਟ ਸਮਝਦੇ ਹਨ ਪਰ ਅਸਲ ਵਿੱਚ ਲੱਗ ਉਹ ਜਾਨਵਰ ਰਹੇ ਹੁੰਦੇ ਹਨ ।
ਹੁਣ ਥੋੜੀ ਝਾਤ ਸਾਡੇ ਸਾਡੀਆਂ ਸੰਸਥਾਵਾਂ , ਗੁਰੂ ਘਰਾਂ ਜਾਂ ਕੁੱਝ ਬਿਜਨਸ ਨਾਲ ਜੁੜੇ ਹੋਏ ਲੋਕਾਂ ਵੱਲ ਵੀ ਮਾਰਦੇ ਹਾਂ।

ਸਾਡੀ ਕੌਮ ਵਿੱਚ ਪਰਧਾਨਗੀ ਨਾਂ ਦੀ ਬਿਮਾਰੀ ਘਰ ਕਰ ਚੁੱਕੀ ਹੈ । ਜਿਸਦੀ ਖਾਤਿਰ ਸਾਡੇ ਕੁੱਝ ਲੋਕ ਗੁਰੂ ਘਰਾਂ ਵਿੱਚ ਛਿੱਤਰੋ ਛਿੱਤਰੀ ਗਾਲੋ ਗਾਲੀ ਤੇ ਪੱਗੋ ਪੱਗੀ ਹੁੰਦੇ ਹਨ ਅਤੇ ਸਹਿਬ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਵੀ ਪਰਵਾਹ ਨਹੀ ਕੀਤੀ ਜਾਂਦੀ । ਜਿਸਦੇ ਹੱਥੋਂ ਪਰਧਾਰਗੀ ਜਾਂ ਕੋਈ ਹੋਰ ਅਹੁਦਾ ਖੁਸ ਜਾਂਦਾ ਹੈ ਤਾਂ ਉਹ ਆਪਣਾ ਵੱਖਰਾ ਗੁਰੂ ਘਰ ਜਾਂ ਕੋਈ ਸੰਸਥਾ ਖੋਲ ਲੈਂਦਾ ਹੈ ਤੇ ਟਾਹਰਾਂ ਅਸੀ ਵੱਡੀਆਂ ਵੱਡੀਆਂ ਮਾਰਦੇ ਹਾਂ ਤੇ ਪਰਬੰਦ ਅਸੀਂ ਇੱਕ ਗੁਰੂ ਘਰ ਦਾ ਵੀ ਮਿਲ ਬੈਠ ਕੇ ਨਹੀਂ ਚਲਾ ਸਕਦੇ । ਕਿਸੇ ਇੰਨਸਾਨ ਕੋਲੋ ਭੁਲੇਖੇ ਨਾਲ ਕੋਈ ਗਲਤੀ ਹੋ ਜਾਵੇ ਤਾਂ ਅਸੀ ਨਾਹਰੇ ਮੁਦਾਹਰਿਆਂ ਤੇ ਉੱਤਰ ਆਉਂਦੇ ਹਾਂ ਪਰ ਕੀ ਅਸੀਂ ਕਦੀ ਇਹ ਸੋਚਿਆ ਹੈ ਕਿ ਅਸੀਂ ਖੁਦ ਆਪ ਕੀ ਕਰ ਰਹੇ ਹਾਂ। ਗੋਲਕਾਂ ਖਾਤਿਰ ਅਸੀਂ ਪੁਰੀ ਦੁਨੀਆਂ ਸਾਹਮਣੇ ਆਪਣੀ ਇੱਜਤ ਦਾ ਜਨਾਜਾ ਕੱਢ ਰਹੇ ਹਾਂ।

ਬਾਕੀ ਰਹਿੰਦੀ ਖੂੰਹਦੀ ਕਸਰ ਸਾਡੇ ਵਾਲੇ ਗਾਇਕ ਕਲਾਕਾਰ ਕੱਢ ਰਹੇ ਹਨ ਜਿੰਨਾ ਨੂੰ ਪੰਜਾਬੀ ਨੌਜਵਾਨੀ ਦਾ ਇੱਕ ਬਹੁਤ ਵੱਡਾ ਹਿੱਸਾ ਫੌਲੋ ਕਰਦਾ ਹੈ । ਜੋ ਕੁੱਝ ਇਹ ਆਪਣੇ ਗੀਤਾਂ ਦਾਂ ਫਿਲਮਾਂ ਵਿੱਚ ਦਿਖਾਉਂਦੇ ਹਨ ਨੌਜਵਾਨ ਮੁੰਡੇ ਕੁੜੀਆਂ ਉਹ ਜਿਹੇ ਬਣਨ ਦੀ ਕੋਸ਼ਿਸ਼ ਕਰਦੇ ਹਨ । ਜੋ ਕਿ ਸਾਡੇ ਸਮਾਜ ਲਈ ਕੋਈ ਬਹੁਤਾ ਵਧੀਆ ਸੰਕੇਤ ਨਹੀ।

ਹੁਣ ਇੱਕ ਨਜਰ ਮਾਰਦੇ ਹਾਂ ਕਿ ਸਾਡੇ ਪੰਜਾਬੀ ਆਪਣੀ ਸਿਹਤ ਪਰਤੀ ਕਿੰਨਾ ਕੁ ਸੁਚੇਤ ਹਨ ਜਾਂ ਕਿੰਨਾ ਕੁ ਧਿਆਨ ਦਿੰਦੇ ਹਨ । ਕਸਰਤ ਕਰਨ ਵਿੱਚ ਅਸੀਂ ਸਭ ਤੋਂ ਪਿੱਛੇ ਹਾਂ ਉਹ ਅਸੀਂ ਆਪਣੇ ਢਿੱਡਾਂ ਵੱਲ ਝਾਤੀ ਮਾਰਕੇ ਅੰਨਦਾਜਾ ਲਾ ਸਕਦੇ ਹਾਂ । ਰੱਬ ਨਾਂ ਕਰੇ ਜੇ ਕਦੇ ਇਹਨਾਂ ਨੂੰ ਭੱਜਣਾ ਪਾ ਤਾਂ ੧੦੦ ਮੀ: ਵੀ ਨਹੀ ਭੱਜ ਹੋਣਾ । ਮੁਟਾਪੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੈ ਅਤੇ ਖੇਡਾਂ ਵਿੱਚ ਵੀ ਅਸੀਂ ਬਹੁਤ ਪਿੱਛੇ ਹਾਂ ਅਤੇ ਦੁਨੀਆ ਪੱਧਰ ਤੇ ਭਾਰਤ ਖੇਡਾਂ ਵਿੱਚ ਬਾਕੀ ਦੇਸਾਂ ਨਾਲੋ ਬਹੁਤ ਪਿੱਛੇ ਹੈ । ਲਗਭਗ ੭੦ ਪ੍ੀ ਪੰਜਾਬੀ ਨੌਜਵਾਨ ਨਸ਼ਿਆ ਦੇ ਅਾਦੀ ਹੋ ਚੁੱਕੇ ਹਨ । ਸ਼ਰਾਬ ਸਾਰੀ ਦੁਨੀਆ ਨਾਲੋ ਵੱਧ ਡਕਾਰ ਦੇ ਹਨ ।
ਹੁਣ ਇਹ ਸੋਚਣਾ ਹੈ ਕਿ ਅਸੀ ਬੜਕਾਂ ਕਿਹੜੀ ਗੱਲ ਦੀਆਂ ਮਾਰਦੇ ਹਾਂ।

ਇਹਨਾਂ ਸਾਰੇ ਵਰਤਾਰਿਆਂ ਪਿੱਛੇ ਕਸੁਰ ਕਿਸ ਦਾ ਹੈ ਜਾਂ ਕਮੀ ਕਿਥੇ ਹੈ ਘਰ ਪਰਿਵਾਰਾਂ ਵਿੱਚ , ਮਾਪਿਆਂ ਦੀ ਪਰਵਰਿਸ਼ ਵਿੱਚ ਜਾਂ ਕਿ ਸਰਕਾਰਾਂ ਜਿੰਨੇਵਾਰ ਨੇ ਕਿ ਜਾਂ ਫਿਰ ਸਾਡੇ ਸਾਰੇ ਸਮਾਜ ਦੀ ਮਾਨਸਿਕਤਾ ਹੀ ਇਹੋ ਜਿਹੀ ਬਣ ਗਈ ਹੈ । ਇਸ ਉੱਪਰ ਝਾਤ ਮਾਰੀਏ ਤੇ ਸੋਚੀਏ।

ਸੋਚਣਾ ਪਵੇਗਾ ਅੱਜ ਨਹੀ ਤੇ ਕਲ ।

Kuldeep Singh Aulakh