ਸੈਲਫਿਸ਼’ ਬਣੇ ਸਲਮਾਨ-ਜੈਕਲੀਨ, ਧਰਮਿੰਦਰ ਦਾ ਛੋਟਾ ਲਾਡਲਾ ਵੀ ਨਾ ਰਿਹਾ ਪਿੱਛੇ 

PE1A3889
ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਰੇਸ-3’ ਦਾ ਦੂਜਾ ਗੀਤ ਜਲਦ ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਫਿਲਮ ਮੇਕਰਜ਼ ਨੇ ਖੁਦ ਬੁੱਧਵਾਰ ਰਾਤ ਨੂੰ ਦਿੱਤੀ। ਇਸ ਤੋਂ ਬਾਅਦ ਵੀਰਵਾਰ ਸਵੇਰੇ ਤੋਂ ਹੀ ਦੂਜੇ ਗਾਣੇ ‘ਸੈਲਫਿਸ਼’ ਨੂੰ ਲੈ ਕੇ ਸੁਰਖੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਟਵੀਟ ਤੋਂ ਹੋਈ, ਜੋ ਸਲਮਾਨ ਖਾਨ ਨੇ ਕੀਤਾ। ‘ਸਿਕੰਦਰ’ ਸਲਮਾਨ ਨੇ ਜੈਕਲੀਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੂੰ ‘ਚਵੀਟ’ ਕਿਹਾ ਸੀ।
ਇਸ ਤੋਂ ਕੁਝ ਸਮੇਂ ਬਾਅਦ ਵੀਡੀਓ ਆਇਆ, ਜਿਸ ‘ਚ ਸਲਮਾਨ, ਜੈਕਲੀਨ ਫਰਨਾਂਡੀਜ਼ ਤੇ ਬੌਬੀ ਦਿਓਲ ਦਾ ਲਵ ਟ੍ਰੈਂਗਲ ਨਾਲ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਸਲਮਾਨ ਨੇ ਜੈਕਲੀਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ‘ਤੇ ਕੈਪਸ਼ਨ ਦਿੱਤਾ, ”ਹਾਉ ਚਵੀਟ ਇਜ਼ ਸ਼ੀ ਲੁਕਿੰਗ।” ਇਸ ‘ਚਵੀਟ’ ‘ਚ ਜੇਕਰ ਧਿਆਨ ਨਾਲ ਦੇਖਿਆ ਜਾਵੇ ਤੇ ਇਸ ‘ਚ ਕੁਝ ਬਦਲ ਕੇ ਦੇਖਿਆ ਜਾਵੇ ਤਾਂ ਸ਼ਬਦ ਬਣਦਾ ਹੈ ‘ਚੀਟ’, ਜਿਸ ਦਾ ਇਸ਼ਾਰਾ ਹੈ ਜੈਕਲੀਨ ਦੇ ਧੋਖੇ ਵੱਲ।
ਰਿਲੀਜ਼ ਹੋਏ ਪੋਸਟਰ ‘ਚ ਵੀ ਜੈਕਲੀਨ ਨੂੰ ਡਬਲ ਕਰਾਸ ਕਰਦੇ ਹੋਏ ਦਿਖਾਇਆ ਗਿਆ ਹੈ। ਟੀਜ਼ਰ ‘ਚ ਵੀ ਜੈਕਲੀਨ, ਬੌਬੀ ਤੇ ਸਲਮਾਨ ਨਾਲ ਇਸ਼ਕ ਫਰਮਾਉਂਦੀ ਨਜ਼ਰ ਆ ਰਹੀ ਹੈ। ਸਲਮਾਨ ਦੇ ਇਸ ਗੀਤ ਨੂੰ ਆਵਾਜ਼ ਆਤਿਫ ਅਸਲਮ ਤੇ ਯੂਲੀਆ ਵੰਤੂਰ ਨੇ ਦਿੱਤੀ ਹੈ।
ਗੀਤ ਦੇ ਬੋਲ ਖੁਦ ਸਲਮਾਨ ਨੇ ਲਿਖੇ ਹਨ। ਇਸ ਤੋਂ ਪਹਿਲਾਂ ਵੀ ਸਲਮਾਨ ਫਿਲਮ ‘ਵੀਰ’ ਤੇ ‘ਚੰਦਰਮੁਖੀ’ ਲਈ ਕਹਾਣੀਆਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਸਲਮਾਨ ਨੇ ਫਿਲਮ ‘ਹੀਰੋ’ ‘ਚ ‘ਮੈਂ ਹੂੰ ਹੀਰੋ ਤੇਰਾ’ ਵੀ ਗੀਤ ਗਾਇਆ। ਸਲਮਾਨ ‘ਰੇਸ 3’ ਦੇ ਡਿਸਟ੍ਰੀਬਿਊਟਰ ਵੀ ਹਨ।
ਗੁਰਭਿੰਦਰ ਸਿੰਘ ਗੁਰੀ
91 9915727311

Install Punjabi Akhbar App

Install
×