ਹਿੱਟ ਐਂਡ ਰਨ ਕੇਸ ‘ਚ ਸਲਮਾਨ ਖ਼ਾਨ ਨੂੰ ਰਾਹਤ

ਸਾਲ 2002 ਦੇ ਹਿੱਟ ਐਂਡ ਰਨ ਕੇਸ ‘ਚ ਫ਼ਿਲਮੀ ਅਦਾਕਾਰ ਸਲਮਾਨ ਖ਼ਾਨ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਮਾਮਲੇ ‘ਚ ਪੀੜਿਤ ਅਤੇ ਗਵਾਹ ਨਿਆਮਤ ਸ਼ੇਖ਼ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਅੱਜ ਖ਼ਾਰਜ ਕਰ ਦਿੱਤਾ। ਨਿਆਮਤ ਸ਼ੇਖ਼ ਨੇ ਬੰਬੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿੱਤੀ ਸੀ। ਬੰਬੇ ਹਾਈਕੋਰਟ ਨੇ ਇਸ ਕੇਸ ‘ਚ ਸਲਮਾਨ ਖ਼ਾਨ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ।

Install Punjabi Akhbar App

Install
×