… ਅਖੇ ਦਰਵਾਜ਼ਾ ਨਾ ਖੜਕਾਓ-ਸੇਲਜ਼ਮੈਨਾਂ ਦਾ ਇਥੇ ਸਵਾਗਤ ਨਹੀਂ

NZ PIC 23 Nov-1
ਨਿਊਜ਼ੀਲੈਂਡ ਦੇ ਵਿਚ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਅਤੇ ਉਨ੍ਹਾਂ ਦੇ ਨਾਲ ਵਧੀਆ ਵਪਾਰਕ ਸੌਦਾ (ਫੇਅਰ ਡੀਲ) ਹੋਵੇ, ਦੇ ਉਤੇ ਸਾਲ 1959 ਤੋਂ ਨਜ਼ਰਸਾਨੀ ਰੱਖ ਰਹੀ ਇਕ ਗੈਰ-ਲਾਭਪਾਤਰੀ ਸੰਸਥਾ ‘ਕੰਜਿਊਮਰ ਆਰਗੇਨਾਈਜੇਸ਼ਨ’ ਨੇ ਇਨ੍ਹੀਂ ਦਿਨੀਂ ਇਕ ਵੱਖਰੀ ਤਰ੍ਹਾਂ ਦੀ ਮੁਹਿੰਮ ਚਲਾਈ ਹੈ ਜਿਹੜੀ ਕਿ ਘਰ-ਘਰ ਜਾ ਕੇ ਸਮਾਨ ਵੇਚਣ ਵਾਲੇ ਸੇਲਜ਼ਮੈਨਾਂ ਲਈ ਨਾਖੁਸ਼ਗਵਾਰ ਸਿੱਧ ਹੋ ਸਕਦੀ ਹੈ। ਇਸ ਸੰਸਥਾ ਨੇ ਮਿਲਦੀਆਂ ਸ਼ਿਕਾਇਤਾਂ ਅਤੇ ਹੋਰ ਅਪਰਾਧਿਕ ਮਾਮਲਿਆਂ ਨੂੰ ਅੰਜ਼ਾਮ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਇਕ ਅਜਿਹਾ ਵਿਸ਼ੇਸ਼ ਲਾਲ ਰੰਗ ਦਾ ਸਟਿੱਕਰ ਬਣਾਇਆ ਹੈ ਜਿਸ ਦੇ ਉਤੇ ਲਿਖਿਆ ਹੈ ਕਿ ‘ਦਰਵਾਜ਼ਾ ਨਾ ਖੜਕਾਓ- ਸੇਲਜਮੈਨਾਂ ਦਾ ਇਥੇ ਸਵਾਗਤ ਨਹੀਂ ਹੈ’। ਇਸ ਸਟਿੱਕਰ ਦੀ ਜਿਸ ਨੂੰ ਵੀ ਲੋੜ ਹੋਵੇ ਉਹ ਸੰਸਥਾਂ ਨੂੰ ਇਕ ਟਿਕਟ ਲੱਗਾ ਲਿਫਾਫਾ ਭੇਜ ਕੇ ਮੰਗਵਾ ਸਕਦਾ ਹੈ ਜਾਂ ਫਿਰ ਇਹ ਸਿਟੀਜ਼ਨ ਅਡਵਾਈਜ਼ ਬਿਓਰੋਜ਼ ਦੇ ਸਾਰੇ ਦਫਤਰ੍ਹਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਬਾਜ਼ਾਰ ਦੇ ਵਿਚੋਂ ਇਹ ਸਟਿੱਕਰ ਰੀਸੀਨ ਕਲਰਸ਼ਾਪ ਤੋਂ ਵੀ ਲਏ ਜਾ ਸਕਦੇ ਹਨ। ਜੇਕਰ ਕੋਈ ਸਟਿੱਕਰ ਲੱਗਣ ਦੇ ਬਾਵਜੂਦ ਵੀ ਦਰਵਾਜ਼ਾ ਖੜਕਾਉਣ ਤੋਂ ਬਾਜ਼ ਨਾ ਆਵੇ ਤਾਂ ਉਸ ਸਬੰਧੀ ਸ਼ਿਕਾਇਤ ਵੀ ਕੰਜਿਊਮਰ ਸੰਸਥਾਂ ਨੂੰ ਈ ਮੇਲ ਕੀਤੀ ਜਾ ਸਕਦੀ ਹੈ।
ਨਿਊਜ਼ੀਲੈਂਡ ਦੇ ਵਿਚ ਡੋਰ-ਟੂ-ਡੋਰ ਸਾਮਾਨ ਵੇਚਣ ਵਾਲਿਆਂ ਦੇ ਵਿਚ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਵੀ ਕਾਫੀ ਗਿਣਤੀ ਹੈ। ਸੇਲਜ਼ਮੈਨਾਂ ਦੇ ਲਈ ਇਹ ਸਟਿੱਕਰ ਭਾਵੇਂ ਥਾਲੀ ਵਿਚੋਂ ਰੋਟੀ ਚੁੱਕਣ ਬਰਾਬਰ ਹੋਵੇ ਘਰਾਂ ਦੇ ਵਿਚ ਇਕੱਲੀਆਂ ਰਹਿੰਦੀਆਂ ਔਰਤਾਂ ਅਤੇ ਬਜ਼ੁਰਗਾਂ ਦੇ ਲਈ ਇਹ ਮੁਹਿੰਮ ਕਾਫੀ ਫਾਇਦੇਮੰਦ ਰਹੇਗੀ। ਇਕ ਸਰਵੇ ਦੇ ਮੁਤਾਬਿਕ 70% ਲੋਕਾਂ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਸੇਲਜ਼ਮੈਨ ਆ ਕੇ ਸਾਡੇ ਦਰਵਾਜ਼ੇ ਖੜਕਾਵੇ।

Install Punjabi Akhbar App

Install
×