ਸਿਰੜੀ ਮੁਲਾਜ਼ਮ ਆਗੂ ਸੱਜਣ ਸਿੰਘ ਤੇ ਇਪਟਾ ਕਾਰਕੁਨ ਬਸੰਤ ਖਾਸੀਕਰ ਦੇ ਵਿਛੌੜੇ ‘ਤੇ ਦੁੱਖ ਦਾ ਪ੍ਰਗਟਾਵਾ

(ਸੁਹਿਰਦ ਮੁਲਾਜ਼ਮ ਆਗੂ ਸੱਜਣ ਸਿੰਘ)

ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ਮੰਗਾਂ ਮੰਗਾਂ ਲਈ ਹਰ ਸੰਘਰਸ਼ ਵਿਚ ਹਮੇਸ਼ਾਂ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਿਰੜੀ ਤੇ ਸੁਹਿਰਦ ਮੁਲਾਜ਼ਮ ਆਗੂ ਸੱਜਣ ਸਿੰਘ ਤੇ ਜਬਲਪੁਰ ਦੇ ਇਪਟਾ ਕਾਰਕੁਨ, ਪ੍ਰਸਿੱਧ ਨਾਟ-ਨਿਰਦੇਸ਼ਕ ਤੇ ਅਦਾਕਾਰ ਬਸੰਤ ਖਾਸੀਕਰ ਦੇ ਵਿਛੌੜੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਕਲਮਕਾਰ ਰਿਮੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ, ਮੁਲਾਜ਼ਮ ਆਗੂ ਕ੍ਰਿਸ਼ਣ ਲਾਲ ਸੈਣੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਦੁੱਖੀ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਸੱਜਣ ਸਿੰਘ ਹੋਰੀ ਸੂਝਵਾਨ ਤੇ ਦਲੇਰ ਮੁਲਾਜ਼ਮ ਆਗੂ ਸਨ।

ਉਨਾਂ ਨੂੰ ਮਲਾਜ਼ਮਾਂ ਦੇ ਮਸਿਲਆਂ ਉਪਰ ਬਹੁਤ ਹੀ ਜ਼ਿਆਦਾ ਪਕੜ ਸੀ।ਇਪਟਾ ਕਾਰਕੁਨ ਬਸੰਤ ਇਪਟਾ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਸਨ।ਉਹ ਇਕ ਬੇਹਤਰੀਨ ਰੰਗਕਰਮੀ ਸਨ। ਜਿਨਾਂ ਆਪਣੇ ਨਾਟਕਾਂ ਰਾਹੀਂ ਮਾਜਿਕ ਮਸਲੇ ਈਮਨਾਦਾਰੀ ਅਤੇ ਸ਼ਿੱਦਤ ਨਾਲ ਛੋਹੇ।

Install Punjabi Akhbar App

Install
×