ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਸਜ਼ਾ ਨਿਆਂ ਦੇ ਸਨਮਾਨ ਦਾ ਸੰਕੇਤ: ਪੰਥਕ ਤਾਲਮੇਲ ਸੰਗਠਨ

001 a panthak-talmel-committee

17 ਦਸੰਬਰ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਦਿੱਲੀ ਹਾਈ ਕੋਰਟ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਹੇਠ ਐਲਾਨੀ ਤਿੰਨ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਅਤੇ ਦੋ ਦੀ ਸਜ਼ਾ ਵਿਚ ਵਾਧੇ ਲਈ ਵੀ ਹਾਈ ਕੋਰਟ ਦੇ ਫੈਸਲੇ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਸੰਗਠਨ ਨੇ ਕਿਹਾ ਕਿ ਚੌਂਤੀ ਸਾਲ ਬਾਅਦ ਦੋਸ਼ੀਆਂ ਦੀ ਜੁੰਡਲੀ ਦੇ ਇਕ ਇਸ ਦੋਸ਼ੀ ਵਿਰੁੱਧ ਇਹ ਫੈਸਲਾ ਨਿਆਂ ਪ੍ਰਣਾਲੀ ਦੇ ਸਨਮਾਨ ਦਾ ਸੰਕੇਤ ਹੈ। ਜਿਸ ਲਈ ਸੁਪਰੀਮ ਕੋਰਟ ਦੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਮਾਣ ਦੇ ਪਾਤਰ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੀੜ੍ਹਤ ਪਰਿਵਾਰ ਅਤੇ ਗਵਾਹ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਉਹਨਾਂ ਦੀਆਂ ਸੇਵਾਵਾਂ’ਤੇ ਵੀ ਮਾਣ ਕਰਨਾ ਬਣਦਾ ਹੈ।

sajjan-kumarrrrrr

ਸੰਗਠਨ ਅਪੀਲ ਕਰਦਾ ਹੈ ਕਿ ਭਾਰਤ ਦੇ ਮੱਥੇ’ਤੇ ਲੱਗੇ ਕਲੰਕ ਨੂੰ ਧੋਣ ਲਈ ਨਿਆਂ ਪ੍ਰਣਾਲੀ ਅਜਿਹੀ ਪ੍ਰਕਿਰਿਆ ਚਲਾਵੇ ਕਿ ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਸਜ਼ਾਵਾਂ ਮਿਲ ਸਕਣ।

Welcome to Punjabi Akhbar

Install Punjabi Akhbar
×
Enable Notifications    OK No thanks