ਮੁਸਲਿਮ ਫਾਰ ਟਰੰਪ ਕਮੇਟੀ ਦੇ ਮੈਬਰ ਸਾਜਿਦ ਤਰਾਰ ਨੂੰ 2019-20 ਦੇ ਬਿਹਤਰ ਕਾਰਗੁਜ਼ਾਰੀ ਐਵਾਰਡ ਨਾਲ ਸਨਮਾਨਿਤ

ਭਾਰਤੀ ਅੰਬੈਸਡਰ ਅਮਿਤ ਕੁਮਾਰ,ਡ.ਅਡੱਪਾ ਪ੍ਰਸਾਦ,ਕੰਵਲਜੀਤ ਸੋਨੀ, ਪਵਨ ਬੈਜਵਾੜਾ ਅਤੇ ਨੇ ਸੌਂਪਿਆ ਐਵਾਰਡ

ਮੈਰੀਲੈਂਡ,2ਜਨਵਰੀ -ਬੀਤੇਂ ਦਿਨ ਗਣਤੰਤਰ ਦਿਵਸ ਦੇ ਉੱਤੇ ਸਿੱਖਸ ਆਫ ਅਮਰੀਕਾ ਅਤੇ ਐੱਨ. ਸੀ. ਏ. ਆਈ. ਏ. ਸੰਸਥਾ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਸਾਜਿਦ ਤਰਾਰ ਜੋ ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਦੇ ਸੀ. ਈ. ਓ. ਵੀ. ਹਨ ਤੇ ਮੁਸਲਿਮ ਫਾਰ ਟਰੰਪ ਮੈਰੀਲੈਂਡ ਦੇ ਚੇਅਰਮੈਨ ਵਜੋਂ ਵੀ ਵਿਚਰ ਰਹੇ ਹਨ।ਸਾਜਿਦ ਤਰਾਰ ਦੀਆਂ ਵਿਕਲਾਂਗਾਂ ਪ੍ਰਤੀ ਸੇਵਾਵਾਂ ਤੇ ਕਮਿਊਨਿਟੀ ਦੀ ਬਿਹਤਰੀ ਲਈ ਕੀਤੀਆਂ ਕਾਰਗੁਜ਼ਾਰੀਆਂ ਸਦਕਾ ਉਨ੍ਹਾਂ ਨੂੰ 2019-20 ਦਾ ਬਿਹਤਰ ਸੇਵਾਵਾਂ ਦਾ ਐਵਾਰਡ ਦਿੱਤਾ ਗਿਆ।ਇਹ ਐਵਾਰਡ ਭਾਰਤੀ ਅੰਬੈਸਡਰ ਅਮਿਤ ਕੁਮਾਰ ਅਤੇ ਸੰਸਥਾ ਦੇ ਚੇਅਰਮੈਨ ਪਵਨ ਬੈਜਵਾੜਾ , ਡਾਕਟਰ ਅਡੱਪਾ ਪ੍ਰਸਾਦ ਤੇ ਕੰਵਲਜੀਤਸਿੰਘ ਸੋਨੀ ਨੇ ਸਟੇਜ ਤੋਂ ਸਾਜਿਦ ਤਰਾਰ ਨੂੰ ਦਿੱਤਾ।ਵੱਖ-ਵੱਖ ਸਖਸ਼ੀਅਤਾਂ ਵਲੋਂ ਸਾਜਿਦ ਤਰਾਰ ਨੂੰ ਇਸ ਐਵਾਰਡ ਸਬੰਧੀ ਵਧਾਈਆਂ ਦਿੱਤੀਆਂ। ਜਿਸ ਵਿੱਚ ਸ. ਜਸਦੀਪ ਸਿੰਘ ਜੱਸੀ, ਡਾ. ਸੁਰਿੰਦਰ ਸਿੰਘ ਗਿੱਲ, ਤੇਜਿੰਦਰ ਸਿੰਘ, ਸੁਖਪਾਲ ਸਿੰਘ ਧਨੋਆ, ਅਹਿਮਦ ਰਾਣਾ, ਆਇਸ਼ਾ ਖਾਨ ਅਤੇ ਰਈਸ ਖਾਨ ਦੇ ਨਾਮ ਖਾਸ ਤੌਰ ਸ਼ਾਮਲ ਹਨ। ਸਾਜਿਦ ਤਰਾਰ ਨੇ ਕਿਹਾ  ਕਿ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੋ ਮੈਨੂੰ ਇਸ ਐਵਾਰਡ ਨਾਲ ਨਿਵਾਜਿਆ ਹੈ। ਮੈਂ ਰਿਸ ਸੰਸਥਾ ਦਾ ਧੰਨਵਾਦ ਕਰਦਾ ਹਾਂ ਜਿਨਾ ਨੇ ਮੈਨੂੰ ਇਸ ਅਵਾਰਡ ਦੇ ਕਾਬਲ ਸਮਝਿਆਂ ਹੈ। ਉਹਨਾ ਆਪਣੇ ਸਹਿਯੋਗੀਆਂ ਦੇ ਵਧਾਈ ਦੇਣ ਤੇ ਵੀ ਧੰਨਵਾਦ ਕੀਤਾ।

Install Punjabi Akhbar App

Install
×