ਸਾਹਿਤਯ ਅਕਾਦਮੀ, ਦਿੱਲੀ ਵੱਲੋਂ ਸੰਤੋਖ ਸਿੰਘ ਧੀਰ ਦੇ ਸਾਹਿਤਕ ਕਾਰਜ ‘ਤੇ ਵੈਬੀਨਾਰ ਦਾ ਸਫਲ ਅਯੋਜਨ

ਧੀਰ ਸਾਹਿਬ ਦੀਆਂ ਸਾਹਿਤਕ ਕ੍ਰਿਰਤਾਂ ਆਉਂਣ ਵਾਲੀਆ ਪੀੜੀਆਂ ਦੀਆਂ ਰਾਹ ਦਸੇਰਾ ਰਹਿਣਗੀਆਂ-ਡਾ.ਵਨੀਤਾ

ਪੰਜਾਬੀ ਦੇ ਕੁਲਵਕਤੀ ਤੇ ਬਹੁ-ਵਿਧਾਵੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਮਾਗਮਾਂ ਦੀ ਲੜੀ ਵਿਚ ਸਾਹਿਤਯ ਅਕਾਦਮੀ, ਦਿੱਲੀ ਵੱਲੋਂ ਉਨਾਂ ਦੀਆਂ ਸਾਹਿਤਕ ਰਚਨਾਵਾਂ ਤੇ ਉਸਦੇ ਰਚਨਾਤਿਮਕ ਯੋਗਦਾਨ ਬਾਰੇ ਵੈਬੀਨਾਰ ਦਾ ਬੰਦੋਬਸਤ ਕੀਤਾ ਗਿਆ।ਜਿਸ ਵਿਚ ਸੰਤੋਖ ਸਿੰਘ ਧੀਰ ਦੀ ਹਰ ਸਾਹਿਤਕ ਵਿਧਾ ਦੀ ਅਹਿਮੀਅਤ ਬਾਰੇ ਵਿਦਵਾਨਾਂ ਨੇ ਵਿਚਾਰ ਰੱਖੇ।ਸਾਹਿਤਯ ਅਕਾਦਮੀ ਦੇ ਸੈਕਟਰੀ ਸ੍ਰੀ ਕੇ. ਸ੍ਰੀਨਿਵਾਸਾ ਰਾਓ ਨੇ ਸਵਾਗਤੀ ਸ਼ਬਦ ਕਹਿੰਦੇ ਕਿਹਾ ਕਿ ਸੰਤੋਖ ਸਿੰਧ ਧੀਰ ਜੀ ਵਰਗੇ ਮਹਾਨ ਲੇਖਕ ਦੇ ਸਾਹਿਤਕ ਕਾਰਜ ਬਾਰੇ ਵਰਚੂਅਲ ਸੈਮੀਨਾਰ ਕਰਨਾ ਅਕਾਦਮੀ ਲਈ ਮਾਨ ਦੀ ਗੱਲ ਹੈ। ਮਸ਼ਹੂਰ ਪੰਜਾਬੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਉਦਘਾਟਨੀ ਸ਼ਬਦ ਕਹਿੰਦੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਨਾਟਕ ਨੂੰ ਛੱਡਕੇ ਸਾਹਿਤ ਦੀਆ ਬਾਕੀ ਸਾਰੀਆ ਵਿਧਾਵਾਂ ਵਿਚ ਸਮਾਜਿਕ ਸਰੋਕਾਰ ਬੇਬਾਕੀ ਅਤੇ ਦ੍ਰਿੜਤਾ ਨਾਲ ਛੋਹੇ।ਸੰਤੋਖ ਸਿੰਧ ਧੀਰ ਦੇ ਭਤੀਜੇ ਨਾਟਕਰਮੀ ਸੰਜੀਵਨ ਸਿੰਘ ਨੇ ਵੈਬੀਨਾਰ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਦੇ ਕਿਹਾ ਕਿ ਧੀਰ ਹੋਰਾਂ ਦੀ ਸਾਹਿਤਕ ਖੱਟੀ ਦਾ ਨਿੱਘ ਉਨਾਂ ਦੀ ਸੱਤ ਪੁਸ਼ਤਾ ਮਾਣ ਸਕਦੀਆਂ ਹਨ, ਬਸ਼ਰਤੇ ਕੋਈ ਖੁਨਾਮੀ ਨਾ ਖੱਟਣ।ਡਾ. ਸੁਰਜੀਤ ਸਿੰਘ ਭੱਟੀ ਆਪਣੇ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਧੀਰ ਹੋਰਾਂ ਬੇਸ਼ਕ ਸ਼ੱਕ ਸਾਰੀ ਉਮਰ ਤੰਗਹਾਲੀ ਤੇ ਮੰਦਹਾਲੀ ਵਿਚ ਬਸਰ ਕੀਤੀ ਪਰ ਕਦੇ ਵੀ ਆਪਣੇ ਅਸੂਲਾਂ ਤੇ ਸਿਧਾਤਾਂ ਨਾਲ ਸਮਝੋਤਾ ਨਹੀਂ ਕੀਤਾ।ਪੰਜਾਬੀ ਸਲਾਹਕਾਰ ਬੋਰਡ ਦੀ ਮੈਂਬਰ ਡਾ. ਵਨੀਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸੰਤੋਖ ਸਿੰਘ ਧੀਰ ਸਾਹਿਤ ਵਿਚ ਜੋੜ-ਤੋੜ ਦੀ ਰਾਜਨੀਤੀ ਤੋਂ ਕੋਹਾ ਦੂਰ ਸਨ।ਧੀਰ ਸਾਹਿਬ ਦੀਆਂ ਸਾਹਿਤਕ ਕ੍ਰਿਰਤਾਂ ਆਉਂਣ ਵਾਲੀਆ ਪੀੜੀਆਂ ਦੀਆਂ ਰਾਹ ਦਸੇਰਾ ਰਹਿਣਗੀਆਂ। ਵੈਬੀਨਾਰ ਦੇ ਅਕਾਦਮਿਕ ਸ਼ੈਸ਼ਣ ਵਿਚ ਧੀਰ ਹੋਰਾਂ ਦੇ ਕਥਾ ਸਾਹਿਤ ਬਾਰੇ ਡਾ. ਧਨਵੰਤ ਕੌਰ ਨੇ, ਕਵਿਤਾ ਬਾਰੇ ਡਾ. ਸਰਬਜੀਤ ਨੇ, ਨਾਵਲ ਬਾਰੇ ਡਾ. ਪਰਮਜੀਤ ਕੌਰ ਨੇ ਤੇ ਸਵੈਜੀਵਨੀ ਬਾਰੇ ਡਾ. ਭੀਮਇੰਦਰ ਨੇ ਗੱਲ ਕਰਦੇ ਕਿਹਾ ਕਿ ਸੰਤੋਖ ਸਿੰਘ ਧੀਰ ਦੀ ਹਰ ਲਿਖਤ ਵਿਚ ਕਿਰਤੀ-ਕਿਸਾਨ, ਦੱਲੇ-ਕੁਚਲੇ ਤੇ ਸਾਧਣ-ਵਿਹੂਣੇ ਤਬਕੇ ਦੀ ਆਵਾਜ਼ ਪੂਰੇ ਜ਼ੋਰ-ਸ਼ੋਰ ਨਾਲ ਸੁਣੀ ਜਾ ਸਕਦੀ ਹੈ।ਰੰਗਕਰਮੀ ਰੰਜੀਵਨ ਸਿੰਘ ਨੇ ਆਪਣੇ ਤਾਏ ਦੇ ਨਿੱਜੀ ਜੀਵਨ ਬਾਰੇ ਗੱਲ ਕਰਦੇ ਕਿਹਾ ਕਿ ਧੀਰ ਸਾਹਿਬ ਜਿੱਥੇ ਆਪਣੇ ਆਲੇ-ਦੁਆਲੇ ਪ੍ਰਤੀ ਚਿੰਤਤ ਸਨ, ਉਥੇ ਹੀ ਆਪਣੇ ਪ੍ਰੀਵਾਰ ਤੇ ਰਿਸ਼ਤੇ ਨਾਤਿਆ ਵੱਲ ਵੀ ਕਦੇ ਅਵੇਸਲੇ ਨਹੀਂ ਹੋਏ।

Install Punjabi Akhbar App

Install
×