ਸਾਹਿਤ ਸਭਾ ਰਜਿ: ਬਠਿੰਡਾ ਦੀ ਮੀਟਿੰਗ ‘ਚ ਖੂਬਸੂਰਤ ਰਚਨਾਵਾਂ ਤੇ ਹੋਈ ਚਰਚਾ

ਪੰਜਾਬੀ ਸਾਹਿਤ ਸਭਾ ਬਠਿੰਡਾ ਰਜਿ: ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ ਹੋਮ ਵਿਖੇ ਕੀਤੀ ਗਈ। ਸਪ ਤੋਂ ਪਹਿਲਾਂ ਕਿਸਾਨੀ ਸੰਘਰਸ ਦੌਰਾਨ ਸਹੀਦ ਹੋਏ ਸਾਥੀਆਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਸਭਾ ਦੇ ਪ੍ਰਧਾਨ ਵੱਲੋਂ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਅਤੇ ਭਾਰਤ ਦੀ ਪਹਿਲੀ ਅਧਿਆਪਕਾ ਸਵਿਤਰੀ ਬਰਾਈ ਫੂਲੇ ਦੇ ਜਨਮ ਦਿਨ ਹੋਣ ਸਦਕਾ ਉਹਨਾਂ ਨੂੰ ਯਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਦਾ ਆਗਾਜ ਅਮਰਜੀਤ ਸਿੰਘ ਸਿੱਧੂ ਦੇ ਸ਼ੇਅਰ ਨਾਲ ਹੋਇਆ। ਆਗਾਜ਼ਬੀਰ ਬਠਿੰਡਾ ਨੇ ਲੰਮੀ ਕਹਾਣੀ ‘ਤੇਈਆ ਤਾਪ’ ਪੜ੍ਹੀ। ਦਿਲਬਾਗ ਸਿੰਘ ਨੇ ਕਵਿਤਾ ‘ਖਤਰਾ’ ਸੁਣਾਈ। ਮਨਜੀਤ ਬਠਿੰਡਾ ਨੇ ਗ਼ਜ਼ਲ ‘ਸੂਰਜਾ ਕੋਈ ਵੀ ਤੂੰ ਆਕਾਰ ਲੈ, ਸਰਦ ਰੁੱਤਾਂ ਦੀ ਕਦੇ ਕੁਝ ਸਾਰ ਲੈ’ ਪੜ੍ਹੀ ਅਤੇ ਪ੍ਰਿ: ਅਮਰਜੀਤ ਸਿੰਘ ਸਿੱਧੂ ਨੇ ਸਲੀਕ ਕੌਸਰ ਦੀ ਗ਼ਜ਼ਲ ਸੁਣਾਈ। ਬਲਵਿੰਦਰ ਸਿੰਘ ਭੁੱਲਰ ਨੇ ਕਹਾਣੀ ‘ਬਲਦੀ ਮਸ਼ਾਲ’ ਪੇਸ਼ ਕੀਤੀ। ਸੇਵਕ ਸਿੰਘ ਸਮੀਰੀਆ ਨੇ ਵਿਅੰਗ ਬੋਲੀਆਂ ਸੁਣਾਈਆਂ, ਭੋਲਾ ਸਿੰਘ ਸ਼ਮੀਰੀਆ ਦੀ ਕਵਿਤਾ ਦੇ ਬਰੋਲ ਸਨ ‘ਹੁਣ ਅੱਗੇ ਤੋਂ ਦੁੱਲੇ ਦੇ ਵਾਰਿਸ ਦਿੱਲੀ ਦੇ ਵਿੱਚੋਂ ਦੁੱਲੇ ਦੇ ਨਕਸ਼ ਤਰਾਸ਼ਿਆ ਕਰਨਗੇ।’ ਜਸਪਾਲ ਮਾਨਖੇੜਾ ਨੇ ‘ਨਵਾਂ ਸਾਲ ਕਿਸਾਨਾਂ ਨਾਲ’ ਕਿਸਾਨ ਸੰਘਰਸ ਸਬੰਧੀ ਸਫਫ਼ਰਨਾਮਾ ਪੜ੍ਹਿਆ। ਰਣਜੀਤ ਗੌਰਵ ੇ ਕਵਿਤਾ ਅਤੇ ਰਣਬੀਰ ਰਾਣਾ ਨੇ ਗ਼ਜ਼ਲ ਪੜ੍ਹੀ।
ਜਸਪਾਲ ਮਾਨਖੇੜਾ ਨੇ ਰਚਨਾਵਾਂ ਤੇ ਚਰਚਾ ਕਰਦਿਆਂ ਕਿਹਾ ਕਿ ਪੜ੍ਹੀਆਂ ਗਈਆਂ ਕਾਵਿ ਰਚਨਾਵਾਂ ਸੁਲਾਹੁਣਯੋਗ ਹਨ। ਉਹਨਾਂ ਨੇ ਬਲਵਿੰਦਰ ਸਿੰਘ ਭੁੱਲਰ ਦੀ ਕਹਾਣੀ ਨੂੰ ਕਿਸਾਨ ਸੰਘਰਸ ਦੀ ਬਾਤ ਪਾਉਂਦੀ ਵਧੀਆ ਕਥਾ ਕਿਹਾ, ਪਰ ਬਿਰਤਾਂਤ ਦੀ ਘਾਟ ਦੂਰ ਕਰਨ ਦੀ ਸਲਾਹ ਕਹਾਣੀਕਾਰ ਨੂੰ ਦਿੱਤੀ। ਆਗਾਜਬੀਰ ਦੀ ਕਹਾਣੀ ਬਾਰੇ ਬੋਲਦਿਆਂ ਮਾਨਖੇੜਾ ਨੇ ਕਿਹਾ ਕਿ ਆਗਾਜਬੀਰ ਪੰਜਵੀਂ ਪੀੜ੍ਹੀ ਦਾ ਕਥਾਕਾਰ ਹੈ। ਉਸਦੀ ਕਹਾਣੀ ਦਾ ਵਿਸ਼ਾ ਐਛੋਹ ਹੈ ਅਤੇ ਗੁੰਦਵੀ ਕਹਾਣੀ ਹੈ। ਵਿਸ਼ੇ ਦੇ ਨਿਭਾਅ, ਪਾਤਰਾਂ ਦੀ ਪੇਸ਼ਕਾਰੀ ਅਤੇ ਅੰਤ ਵਧੀਆ ਹੈ। ਉਹਨਾਂ ਨੇ ਵਿਚਾਰ ਪੇਸ਼ ਕੀਤਾ ਕਿ ਜਾਤੀ ਅਤੇ ਜਮਾਤੀ ਪਾੜਾ ਹੋਣ ਕਰਕੇ ਅਸਾਵੇਂ ਪਿਆਰ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਸਕਦਾ। ਲਛਮਣ ਮਲੂਕਾ ਤੇ ਜਗਤਾਰ ਸਿੰਘ ਟਿਵਾਣਾ ਨੇ ਰਚਨਾਵਾਂ ਸਰਬੰਧੀ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਪ੍ਰਧਾਨਗੀ ਭਾਸਣ ਵਿੱਚ ਸ੍ਰੀ ਜੇ ਸੀ ਪਰਿੰਦਾ ਨੇ ਸਾਰੇ ਲੇਖਕਾਂ ਨੂੰ ਖੂਬਸੂਰਤ ਰਚਨਾਵਾਂ ਵੱਲੋਂ ਚਾਹ ਤੇ ਪਕੌੜੇ ਖੁਆ ਕੇ ਲੇਖਕਾਂ ਵੱਲੋਂ ਕਿਸਾਨਾਂ ਦੇ ਸੰਘਰਸ ਵਿੱਚ ਸਿਰਕਤ ਕਰਨ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

Install Punjabi Akhbar App

Install
×