ਨਿਊਜ਼ੀਲੈਂਡ ਯੂਨੀਵਰਸਿਟੀਜ਼ ਹਾਕੀ ਟੀਮ ਵਿਚ ਪੰਜਾਬੀ ਨੌਜਵਾਨ ਸਾਹਿਬ ਸਿੰਘ ਦੀ ਹੋਈ ਚੋਣ

(ਹਾਕੀ ਖਿਡਾਰੀ ਸਾਹਿਬ ਸਿੰਘ)
(ਹਾਕੀ ਖਿਡਾਰੀ ਸਾਹਿਬ ਸਿੰਘ)

ਖੇਡਾਂ ਦੇ ਵਿਚ ਜਿੱਥੇ ਨਿਊਜ਼ੀਲੈਂਡ ਦੀਆਂ ਕੌਮੀ ਟੀਮਾਂ ਅੰਤਰਰਾਸ਼ਟਰੀ ਪੱਧਰ ਉਤੇ ਵੱਡਾ ਨਾਂਅ ਰੱਖਦੀਆਂ ਹਨ ਉਥੇ ਰਾਸ਼ਟਰੀ ਪੱਧਰ ਦੀਆਂ ਟੀਮਾਂ ਦੀ ਵੀ ਕਾਫੀ ਮਹੱਤਤਾ ਰੱਖਦੀਆਂ ਹਨ ਕਿਉਂਕਿ ਇਹੀ ਖਿਡਾਰੀ ਅੱਗੇ ਜਾ ਕੇ ਕੌਮੀ ਟੀਮਾਂ ਵਿਚ ਥਾਂ ਬਣਾਉਂਦੇ ਹਨ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ  19 ਸਾਲਾ ਇਕ ਪੰਜਾਬੀ ਨੌਜਵਾਨ ਸਾਹਿਬ ਸਿੰਘ ਸਪੁੱਤਰ ਸ. ਮਨਜੀਤ ਸਿੰਘ (ਬਿੱਲਾ) ਪਿੰਡ ਕਾਜੌਲੀ (ਰੋਪੜ) ‘ਨਿਊਜ਼ੀਲੈਂ ਯੂਨੀਵਰਸਿਟੀਜ਼ ਹਾਕੀ ਟੀਮ’ ਦੇ ਵਿਚ ਚੁਣਿਆ ਗਿਆ ਹੈ। ਏ. ਯੂ. ਟੀ. ਯੂਨੀਵਰਸਿਟੀ ਦੇ ਵਿਚ ਪੜ੍ਹਦਾ ਇਹ ਨੌਜਵਾਨ ਅਗਲੇ ਸਾਲ ਨੇਪੀਅਰ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ  (3 ਅਪ੍ਰੈਲ -7 ਅਪ੍ਰੈਲ) ਵਿਚ ਖੇਡੇਗਾ। ਇਸ ਟੂਰਨਾਮੈਂਟ ਵਿਚ ਐਨ.ਜ਼ੈਡ ਮਾਓਰੀ, ਐਨ. ਜ਼ੈਡ. ਇੰਡੀਅਨਜ਼, ਹਾਕਸਬੇਅ, ਨੈਸ਼ਨਲ ਸੀਨੀਅਰ ਅਤੇ ਓਵਰਸੀਜ਼ ਤੋਂ ਟੀਮਾਂ ਭਾਗ ਲੈਣਗੀਆਂ।  ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਨੌਜਵਾਨ ਸਾਹਿਬ ਸਿੰਘ ਨੂੰ ਵਧਾਈ।

Install Punjabi Akhbar App

Install
×