ਸਰਹੱਦੋਂ ਪਾਰ ਸਿੱਖ ਵਿਰਾਸਤ

 ਫਰਿਜ਼ਨੋ, 18 ਫ਼ਰਵਰੀ —ਸਿੱਖ ਵਿਰਾਸਤ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਲੇਕਿਨ ਸਰਹੱਦ ਪਾਰ ਤੋਂ ਸਿੱਖ ਵਿਰਾਸਤ ਸਬੰਧੀ ਡਾ. ਦਲਵੀਰ ਸਿੰਘ ਪੰਨੂੰ ਦੀ ਪੁਸਤਕ “ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼” ਇਹਨੀਂ ਦਿਨੀਂ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡਾ. ਪੰਨੂ ਨੇ ਬੜੀ ਮਿਹਨਤ ਨਾਲ ਜ਼ਮੀਨੀ ਪੱਧਰ ਤੇ ਕੰਮ ਕਰਕੇ ਇਹ ਪੁਸਤਕ ਹੋਂਦ ਵਿੱਚ ਲਿਆਂਦੀ । ਇਸ ਪੁਸਤਕ ਵਿੱਚ ਡਾਕਟਰ ਪੰਨੂ ਨੇ ਜਿਹੜੀਆਂ ਸਿੱਖ ਵਿਰਾਸਤ ਨਾਲ ਸਬੰਧੀ ਇਮਾਰਤਾਂ ਪਾਕਿਸਤਾਨ ਵਿੱਚ ਰਹਿ ਗਈਆ ਸਨ, ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿੱਚ ਡਾਕਟਰ ਪੰਨੂ ਨੇ ਹਰ ਇਮਾਰਤ ਦਾ ਵੇਰਵਾ ਤੱਥਾਂ ਦੇ ਅਧਾਰਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਡਾਕਟਰ ਪੰਨੂ ਦੀ ਇਸ ਪੁਸਤਕ ਨੂੰ ਜਿੱਥੇ ਪਾਕਿਸਤਾਨ ਵਿੱਚ ਬੇਸ਼ੁਮਾਰ ਹੁੰਗਾਰਾ ਮਿਲਿਆ, ਓਥੇ ਪੰਜਾਬ ਅਤੇ ਆਲੳਵਰ ਵਰਲਡ ਵਿੱਚ ਸਿੱਖ ਸੰਗਤ ਨੇ ਇਸ ਕਿਤਾਬ ਨੂੰ ਬਹੁਤ ਮਾਣ ਇੱਜਤ ਬਖ਼ਸ਼ਿਆ । ਲੰਘੇ ਐਂਤਵਾਰ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਵਿਖੇ ਵਿੱਖੇ ਇਸ ਪੁਸਤਕ ਸਬੰਧੀ ਗੋਸ਼ਟੀ ਹੋਈ। ਇਸ ਮੌਕੇ ਡਾਕਟਰ ਪੰਨੂ ਨੇ ਸੰਗਤਾਂ ਨਾਲ ਇਹ ਪੁਸਤਕ ਕਿਵੇਂ ਅਤੇ ਕਿਉਂ ਹੋਂਦ ਵਿੱਚ ਆਈ ਸਬੰਧੀ ਲੰਮੀ ਚੌੜੀ ਗੱਲ ਬਾਤ ਕੀਤੀ ।ਇਸ ਸਬੰਧੀ ਉਹਨਾਂ ਪੁਸਤਕ ਸਬੰਧੀ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉਹਨਾਂ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਕਿਤਾਬ ਨੂੰ ਪ੍ਰਮੋਟ ਕਰਨ ਲਈ ਸਹਿਯੋਗ ਦੀ ਵੀ ਮੰਗ ਵੀ ਕੀਤੀ।

Install Punjabi Akhbar App

Install
×