”ਕੁਈਨ ਬਰਥਡੇਅ” ਵਾਲੇ ਹਫ਼ਤੇ ਦੌਰਾਨ ਸੇਫਵਰਕ ਵੱਲੋਂ ਆਤਿਸ਼ਬਾਜ਼ੀ ਨੂੰ ਲੈ ਕੇ ਹਦਾਇਤਾਂ ਜਾਰੀ

ਨਿਊ ਸਾਊਥ ਵੇਲਜ਼ ਵਿਚ ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਜਨਤਕ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਮਹਾਰਾਣੀ ਦੇ ਜਨਮਦਿਨ ਵਾਲੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਜੋ ਆਤਿਸ਼ਬਾਜ਼ੀ ਜਨਤਕ ਤੌਰ ਤੇ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਧੂੰਆਂ ਜਾਂ ਹੋਰ ਪ੍ਰਦੂਸ਼ਣ ਆਦਿ ਕਾਰਨ ਵਾਤਾਵਰਣ ਅਤੇ ਦੂਸਰਾ ਸਮਾਜਿਕ ਮਾਹੌਲ ਨਾ ਵਿਗੜ ਸਕੇ।
ਉਨ੍ਹਾਂ ਕਿਹਾ ਕਿ ਰਾਜ ਦੇ ਸੇਫਵਰਕ ਅਦਾਰੇ ਨੇ ਇਸ ਬਾਬਤ ਆਪਣੇ ਇੰਸਪੈਕਟਰਾਂ ਨੂੰ ਹਾਲਾਤ ਉਪਰ ਸਿੱਧੀ ਨਜ਼ਰ ਬਣਾਏ ਰੱਖਣ ਲਈ ਤਾਇਨਾਤ ਕਰ ਦਿੱਤਾ ਹੈ ਅਤੇ ਆਤਿਸ਼ਬਾਜ਼ੀ ਆਦਿ ਲਈ ਇਸਤੇਮਾਲ ਹੋਣ ਵਾਲੀ ਸਮੱਗਰੀ ਦੇ ਮਾਪਦੰਢਾਂ ਉਪਰ ਉਹ ਸਿੱਧੀ ਅਤੇ ਪੈਨੀ ਨਜ਼ਰ ਰੱਖਣਗੇ।
ਕਿਸੇ ਤਰ੍ਹਾਂ ਦੀ ਵੀ ਆਤਿਸ਼ਬਾਜ਼ੀ ਦੇ ਸਾਜੋ ਸਾਮਾਨ ਦੀ ਸਪਲਾਈ, ਮੈਨੂਫੈਕਚਰਿੰਗ, ਵੇਚ, ਸਟੋਰ, ਅਤੇ ਜਾਂ ਫੇਰ ਟ੍ਰਾਂਸਪੋਰਟੇਸ਼ਨ ਅਤੇ ਜਾਂ ਹੋਰ ਕਿਸੇ ਇਸਤੇਮਾਲ ਕਰਨ ਵਾਸਤੇ ਲਸੰਸ ਲੈਣ ਦੀ ਜ਼ਰੂਰਤ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਕਾਰਵਾਈ ਵਿੱਚ ਗੈਰਕਾਨੂੰਨੀ ਤੌਰ ਤੇ ਵਿਲੁੱਪਤ ਪਾਇਆ ਜਾਂਦਾ ਹੈ ਤਾਂ ਉਸ ਵਾਸਤੇ ਸਖ਼ਤ ਸਜ਼ਾਵਾਂ ਦਾ ਵੀ ਪ੍ਰਾਵਧਾਨ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਹੀ ਅਜਿਹਾ ਹੀ ਇੱਕ ਸ਼ਖ਼ਸ ਕਾਨੂੰਨ ਦੇ ਹੱਥੇ ਚੜ੍ਹਿਆ ਸੀ ਤਾਂ ਉਸ ਨੂੰ 12 ਮਹੀਨੇ ਦੇ ਗੁੱਡ ਬਿਹੇਵੀਅਰ ਬਾਂਡ ਦੇ ਤਹਿਤ ਸਜ਼ਾ ਅਤੇ 3,000 ਡਾਲਰਾਂ ਦਾ ਜੁਰਮਾਨਾ ਵੀ ਕੀਤਾ ਗਿਆ ਸੀ।
ਅਜਿਹੀ ਕਿਸੇ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਆਦਿ ਲਈ 1800 333 000 ਉਪਰ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫੇਰ ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ https://www.safework.nsw.gov.au/licences-and-registrations/licences/explosives-and-fireworks-licences/fireworks ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks