ਸੁਰੱਖਿਆ ਦੇ ਮੱਦੇਨਜ਼ਰ, ਵਰਤੀਆਂ ਹੋਈਆਂ ਕਾਰਾਂ ਦੀ ਮੁੜ ਤੋਂ ਖਰੀਦ ਲਈ ਸਰਕਾਰ ਵੱਲੋਂ ਨਵੀਆਂ ਸਹੂਲਤਾਂ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਕ ਤੌਰ ਤੇ ਪਹਿਲਾਂ ਤੋਂ ਵਰਤੀਆਂ ਹੋਈਆਂ ਕਾਰਾਂ (second hand car) ਦੀ ਖਰੀਦ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਅੱਜ ਤੋਂ ਅਜਿਹੀ ਸ਼ੁਰੂਆਤ ਕੀਤੀ ਗਈ ਹੈ ਕਿ ਲੋਕਾਂ ਨੂੰ ਹੁਣ ਪਹਿਲਾਂ ਤੋਂ ਵਰਤੀਆਂ ਹੋਈਆਂ ਕਾਰਾਂ (20 ਸਾਲਾਂ) ਦੀ ਖਰੀਦ ਆਦਿ ਲਈ ਅਜਿਹੀਆਂ ਕਾਰਾਂ ਦੀ ਸੁਰੱਖਿਆ ਤਹਿਤ ਹੋਰ ਵੀ ਸਹੂਲਤਾਂ ਪ੍ਰਾਪਤ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਖਰੀਦਦਾਰ ਲਈ ਹੁਣ ਅਜਿਹੀਆਂ 276 ਵਾਹਨਾਂ ਦੀ ਸੂਚੀ ਖਰੀਦਦਾਰ ਨੂੰ ਉਪਲੱਭਧ ਹੋਵੇਗੀ ਤਾਂ ਜੋ ਉਹ ਆਪਣੇ ਬਜਟ ਮੁਤਾਬਿਕ ਸਹੀ ਅਤੇ ਸੁਰੱਖਿਅਤ ਵਾਹਨਾਂ ਦੀ ਚੋਣ ਕਰ ਸਕਣ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×